05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਚੰਡੀਗੜ੍ਹ• ਵਿਚ ਵੱਖ-ਵੱਖ ਵਰਗਾਂ ਦੇ ਸੁੰਦਰਤਾ ਅਤੇ ਨਾਚ ਮੁਕਾਬਲਿਆਂ ਦੀਆਂ ਰੌਣਕਾਂ ਦਰਸ਼ਕਾਂ ਨੇ ਮਾਣੀਆਂ <br/>

Ad Position 21
No active advertisement
ਅਜੀਤ ਡੈਸਕ 25-05-2026
ਚੰਡੀਗੜ•, 24 ਮਈ (ਅਜਾਇਬ ਸਿੰਘ ਔਜਲਾ) – ਇੱਥੇ ਵੱਖ ਵੱਖ ਵਰਗਾਂ ਵਿਚ ਕਰਵਾਏ ਗਏ ਸੁੰਦਰਤਾ ਅਤੇ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਉਤਸੁਕਤਾ ਨਾਲ ਮਾਣਿਆ | ਕਲਿਆਣ ਸੰਤੋਸ਼ ਚੈਰੀਟੇਬਲ ਸੁਸਾਇਟੀ ਅਤੇ ਯੂਨੀਵਰਸਲ ਈਵੈਂਟ ਦੇ ਸਹਿਯੋਗ ਨਾਲ ਕਰਵਾਏ ਗਏ ਸੁਪਰ ਮੋਮ, ਸੁਪਰ ਗਰਲ ਅਤੇ ਸੁਪਰ ਬੁਆਇਜ਼ ਸੀਜ਼ਨ-2 ਦੇ ਸੁੰਦਰਤਾ ਮੁਕਾਬਲੇ ਅਤੇ ਨਾਚ ਪੇਸ਼ਕਾਰੀਆਂ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲੀਆਂ | ਇਸ ਵਿਚ 80 ਤੋਂ ਵੱਧ ਬੱਚੇ ਅਤੇ ਲਗਭਗ 50 ਔਰਤਾਂ ਨੇ ਮਾਡਿਲੰਗ ਸ਼ੋਅ ਅਤੇ ਨਿ੍ਤ ਕਲਾ ਨਾਲ ਵਧੀਆ ਪੇਸ਼ਕਾਰੀਆਂ ਦਿੱਤੀਆਂ | ਸੀਮਾ ਠਾਕੁਰ ਦੀ ਅਗਵਾਈ ਹੇਠ ਕਰਵਾਏ ਗਏ ਸ਼ੋਅ ਮੌਕੇ ਡਾ. ਅਤਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਡਿੰਪਲ ਚੌਹਾਨ, ਬਲਵਿੰਦਰ ਸਿੰਘ, ਨਿਰਦੇਸ਼ਕ ਇਸ਼ੂ, ਹੀਰਾ ਠਾਕੁਰ, ਅਸ਼ਵਿੰਦਰ ਸਿੰਘ ਤੋਂ ਇਲਾਵਾ ਕ੍ਰਿਸ਼ਨ ਗਰਗ, ਸ਼ਵੇਤਾ ਸ਼ਰਮਾ, ਅਰਚਨਾ ਠਾਕੁਰ, ਓਮ ਪ੍ਰਕਾਸ਼, ਸੁਰਜੀਤ ਸਿੰਘ, ਵਲੋਂ ਵੀ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦਾ ਆਪਣੀ ਹਾਜ਼ਰੀ ਨਾਲ ਉਤਸ਼ਾਹ ਵਧਾਇਆ | ਮਾਡਲ ਅਤੇ ਰੈਂਪ ਵਾਕ ਦੀ ਜੱਜਮੈਂਟ ਪੈਨਲ ਵਿਚ ਯੂਨੀਵਰਸਲ ਇਵੈਂਟ ਪਲੈਨਰ ਦੀ ਬਰਾਂਡ ਅੰਬੈਸਡਰ ਅਤੇ ਐਮ.ਟੀ.ਵੀ ਰੋਡੀਜ਼ ਦੀ ਮਨਪ੍ਰੀਤ ਕੌਰ, ਵਿਸ਼ਾਲ ਅਤੇ ਜਸਜੋਤ ਗਿੱਲ, ਫੈਸ਼ਨ ਮਾਡਲ ਆਈਸ਼ਾ ਭੱਟ ਮੌਜੂਦ ਰਹੇ | ਲੜਕੀਆਂ ਦੇ ਮਾਡਲ ਵਿਚ ਕਰਣ ਚੌਹਾਨ ਸ਼ੋਅ ਓਪਨਰ ਰਹੇ, ਜਦਕਿ ਸੀਨੀਅਰ ਲੜਕੀਆਂ ਵਿਚ ਆਲਿਆ ਮਹੰਤ ਸ਼ੋਅ ਓਪਨਰ ਰਹੀ | ਮਹਿਲਾ ਸ੍ਰੇਣੀ ਵਿਚ ਪੂਜਾ ਚੌਹਾਨ, ਮੋਮ ਵਰਗ ਵਿਚ ਵਿਭੂਤੀ ਚੌਧਰੀ ਅਤੇ ਅਯੁਰਦ ਠਾਕੁਰ ਮੋਹਰੀ ਹੋਈਆਂ | ਸੁਨੀਤਾ, ਅਲਕਾ ਸ੍ਰੀਵਾਸਤਵਾ ਵਲੋਂ ਫੇਸ ਆਫ ਦਾ ਈਵੈਂਟ ਦਾ ਖਿਤਾਬ ਵਰਮਾ ਨੂੰ ਪ੍ਰਦਾਨ ਕੀਤਾ ਗਿਆ | ਮਹਿਲਾਵਾਂ ਦੇ ਨਿ੍ਤ ਮੁਕਾਬਲੇ ਵਿਚ ਗਰੀਮਾ, ਦੀਪਤੀ ਅਤੇ ਨਿਸ਼ਾ ਨੂੰ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਮਿਲਿਆ | ਮਾਡਿਲੰਗ ਵਿਚ ਡਿੰਪਲ, ਮਮਤਾ ਥਾਪਾ ਅਤੇ ਰੈਣੂ ਗਰਗ ਨੂੰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਲਈ ਐਲਾਨਿਆ ਗਿਆ | ਇਸ ਮੌਕੇ ਪ੍ਰੋਗਰਾਮ ਦੀ ਮੁੱਖ ਪ੍ਰਬੰਧਕ ਸੀਮਾ ਠਾਕੁਰ ਅਤੇ ਸੁਰਿੰਦਰ ਠਾਕੁਰ ਨੇ ਕਿਹਾ ਕਿ ਉਨ•ਾਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਅਤੇ ਪ੍ਰਤਿਭਾਵਾਨ ਮਹਿਲਾਵਾਂ ਆਪਣੀ ਕਲਾ ਦਿਖਾਉਣ ਲਈ ਢੁਕਵਾਂ ਮੰਚ ਮੁਹੱਈਆ ਕੀਤਾ ਜਾਵੇ | ਇਸੇ ਦੌਰਾਨ ਸੀਮਾ ਠਾਕੁਰ, ਮਨਪ੍ਰੀਤ ਕੌਰ ਪ੍ਰੀਤੀ ਨੇ ਗੱਲ ਕਰਦਿਆਂ ਕਿਹਾ ਕਿ ਉਨ•ਾਂ ਵਲੋਂ ਮਹਿਲਾਵਾਂ ਅਤੇ ਬੱਚਿਆਂ ਵਿਚਲੀ ਪ੍ਰਤਿਭਾ ਨੂੰ ਨਿਖਾਰਨ ਅਤੇ ਮੰਚ ਮੁਹੱਈਆ ਕਰਨ ਦੇ ਉਪਰਾਲੇ ਅੱਗੋਂ ਵੀ ਜਾਰੀ ਰੱਖੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਹਾਕੀ ਚੰਡੀਗੜ੍ਹ ਹਾਕੀ ਇੰਡੀਆ ਦੀ ਇਕਾਈ ਨੇ ਫਿੱਟ ਇੰਡੀਆ ਮੂਵਮੈਂਟ ਦੇ 75ਵੇਂ ਐਡੀਸ਼ਨ ਦੇ ਆਗਾਜ਼ 'ਚ ਕੱਢੀ ਸਾਈਕਲ ਰੈਲੀ... ਅਗਲੀ ਖ਼ਬਰ ਮਾਮਲਾ ਚੋਣ ਰੈਲੀ ਤੋਂ ਪਰਤ ਰਹੇ ਨੌਜਵਾਨਾਂ 'ਤੇ ਜਾਨਲੇਵਾ ਹਮਲੇ ਦਾ ਦੋ ਚਚੇਰੇ ਭਰਾ ਗੰਭੀਰ ਜ਼ਖ਼ਮੀ, 7 ਨਾਮਜ਼ਦਾਂ ਸਮੇਤ ਕਈਆ...
Ad Position 24