05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਹਾਕੀ ਚੰਡੀਗੜ੍ਹ ਹਾਕੀ ਇੰਡੀਆ ਦੀ ਇਕਾਈ ਨੇ ਫਿੱਟ ਇੰਡੀਆ ਮੂਵਮੈਂਟ ਦੇ 75ਵੇਂ ਐਡੀਸ਼ਨ ਦੇ ਆਗਾਜ਼ 'ਚ ਕੱਢੀ ਸਾਈਕਲ ਰੈਲੀ <br/>

Ad Position 21
No active advertisement
ਅਜੀਤ ਡੈਸਕ 25-05-2026
ਚੰਡੀਗੜ੍ਹ, 24 ਮਈ (ਅਜਾਇਬ ਸਿੰਘ ਔਜਲਾ) – ਅੱਜ ਇੱਥੇ ਹਾਕੀ ਚੰਡੀਗੜ੍ਹ ਸੈਕਟਰ 42 ਹਾਕੀ ਸਟੇਡੀਅਮ ਵਿਖੇ 'ਹਾਕੀ ਇੰਡੀਆ' ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫਿੱਟ ਇੰਡੀਆ ਮੂਵਮੈਂਟ ਦੇ 75ਵੇਂ ਐਡੀਸ਼ਨ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਅਨਿਲ ਵੋਹਰਾ ਉਪ ਪ੍ਰਧਾਨ, ਹਾਕੀ ਚੰਡੀਗੜ੍ਹ ਨੇ ਕਿਹਾ ਕਿ ਫਿੱਟ ਇੰਡੀਆ ਮੂਵਮੈਂਟ ਬਾਰੇ ਇੱਕ ਸਾਈਕਲ ਰੈਲੀ ਖ਼ੂਬ ਰਹੀ | ਉਨ੍ਹਾਂ ਦੱਸਿਆ ਕਿ ਇਸ ਵਿਚ ਲਗਭਗ 170 ਹਾਕੀ ਖਿਡਾਰੀਆਂ ਅਤੇ ਅਧਿਕਾਰੀਆਂ (ਪੁਰਸ਼ ਅਤੇ ਮਹਿਲਾ) ਨੇ ਹਿੱਸਾ ਲਿਆ | ਮਹਿੰਦਰ ਸਿੰਘ, ਸੰਯੁਕਤ ਨਿਰਦੇਸ਼ਕ ਸਪੋਰਟਸ ਯੂ.ਟੀ. ਚੰਡੀਗੜ੍ਹ ਨੇ ਸਾਈਕਲ ਰੈਲੀ ਦਾ ਉਦਘਾਟਨ ਕੀਤਾ ਅਤੇ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਵਿਚ ਸਾਰੇ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਫਿੱਟ ਇੰਡੀਆ ਲੋਗੋ ਵਾਲੀਆਂ ਟੀ.ਸ਼ਰਟਾਂ ਵੰਡੀਆਂ ਗਈਆਂ | ਇਸ ਮੌਕੇ ਹਾਕੀ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਸਿਮਰਦੀਪ ਕੌਰ, ਅਜੈ ਸਿੰਘ, ਗੁਰਚਰਨ ਸਿੰਘ ਗਿੱਲ, ਗੁਰਮਿੰਦਰ ਸਿੰਘ, ਅਵਤਾਰ ਸਿੰਘ, ਬਲਜਿੰਦਰ ਮੱਲ੍ਹੀ, ਮੈਡਮ ਰਾਣਾ, ਵਿਕਰਮਜੀਤ ਸਿੰਘ, ਮਨਦੀਪ ਕੌਰ, ਨਿਸ਼ੀ, ਗੁਰਪ੍ਰੀਤ ਕੌਰ ਅਤੇ ਹੋਰ ਖੇਡ ਪ੍ਰੇਮੀਆਂ ਨੇ ਵੀ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੈਕਟਰ 55 'ਚ ਛੱਤ ਤੋਂ ਡਿੱਗੀ ਨਾਬਾਲਗ ਲੜਕੀ, ਕੱਪੜੇ ਸੁਕਾਉਂਦੇ ਸਮੇਂ ਵਿਗੜਿਆ ਸੰਤੁਲਨ <br/> ਅਗਲੀ ਖ਼ਬਰ ਚੰਡੀਗੜ੍ਹ• ਵਿਚ ਵੱਖ-ਵੱਖ ਵਰਗਾਂ ਦੇ ਸੁੰਦਰਤਾ ਅਤੇ ਨਾਚ ਮੁਕਾਬਲਿਆਂ ਦੀਆਂ ਰੌਣਕਾਂ ਦਰਸ਼ਕਾਂ ਨੇ ਮਾਣੀਆਂ <br/>
Ad Position 24