18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬਿਨਾਂ ਪਰਮਿਟ ਸ਼ਰਾਬ ਪਿਲਾਉਣ ਦੇ ਦੋਸ਼ ਹੇਠ ਢਾਬੇ ਦੇ ਮੈਨੇਜਰ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 28-05-2026
ਜ਼ੀਰਕਪੁਰ, 27 ਮਈ (ਮਨਿੰਦਰ ਸਿੰਘ)- ਆਬਕਾਰੀ ਵਿਭਾਗ ਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਜ਼ੀਰਕਪੁਰ-ਪਟਿਆਲਾ ਰੋਡ 'ਤੇ ਸਥਿਤ ਇਕ ਢਾਬੇ ਦੇ ਮੈਨੇਜਰ ਵਿਰੁੱਧ ਬਿਨਾਂ ਪਰਮਿਟ ਸ਼ਰਾਬ ਪਿਲਾਉਣ ਦੇ ਦੋਸ਼ ਹੇਠ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਆਬਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਤੇ ਉਨ੍ਹਾਂ ਦੀ ਟੀਮ ਨੇ 24 ਮਈ ਨੂੰ ਜ਼ੀਰਕਪੁਰ-ਪਟਿਆਲਾ ਰੋਡ 'ਤੇ ਸਥਿਤ ਸ਼ੇਰ-ਏ-ਪੰਜਾਬ ਢਾਬੇ ਦੇ ਨਿਰੀਖਣ ਦੌਰਾਨ ਕੁਝ ਲੋਕ ਮੇਜ਼ਾਂ 'ਤੇ ਬੈਠੇ ਸ਼ਰਾਬ ਪੀਂਦੇ ਪਾਇਆ ਸੀ | ਇਸ ਦੌਰਾਨ ਆਬਕਾਰੀ ਵਿਭਾਗ ਦੀ ਟੀਮ ਨੇ ਜਦੋਂ ਢਾਬੇ 'ਤੇ ਮੌਜੂਦ ਅਮੀਰ ਖਾਨ ਵਾਸੀ ਪ੍ਰੀਤ ਨਾਮਕ ਵਿਅਕਤੀ ਤੋਂ ਸ਼ਰਾਬ ਪਿਲਾਉਣ ਸੰਬੰਧੀ ਉਸ ਦਾ ਲਾਇਸੰਸ ਤੇ ਇਜਾਜ਼ਤ ਦੇ ਦਸਤਾਵੇਜ਼ ਮੰਗੇ ਤਾਂ ਉਹ ਇਸ ਸੰਬੰਧੀ ਕੋਈ ਵੀ ਜਾਇਜ਼ ਲਾਇਸੰਸ ਜਾਂ ਇਜਾਜ਼ਤ ਪੇਸ਼ ਨਹੀਂ ਕਰ ਸਕਿਆ | ਇਸ ਤੋਂ ਬਾਅਦ ਆਬਕਾਰੀ ਨਿਯਮਾਂ ਦੀ ਉਲੰਘਣਾ ਕਰਨ ਲਈ ਮੁਲਜ਼ਮ ਵਿਰੁੱਧ ਕਾਰਵਾਈ ਕਰਦੇ ਹੋਏ ਟੀਮ ਨੇ ਸ਼ਰਾਬ ਜ਼ਬਤ ਕਰ ਕੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪੁਲਿਸ ਨੇ ਆਮਿਰ ਖਾਨ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ 'ਚ ਊਰਜਾ ਮੰਤਰੀ ਅਨਿਲ ਵਿਜ ਦੀ ਬਿਜਲੀ ਕਾਲ ਸੈਂਟਰ 'ਤੇ ਅਚਾਨਕ ਛਾਪੇਮਾਰੀ <br/> ਅਗਲੀ ਖ਼ਬਰ ਮੋਬਾਈਲ ਝਪਟਣ ਵਾਲੇ 2 ਮੁਲਜ਼ਮ 24 ਘੰਟਿਆਂ 'ਚ ਗਿ੍ਫ਼ਤਾਰ
Ad Position 24