06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਾਜਾਇਜ਼ ਸ਼ਰਾਬ ਤੇ ਗਾਂਜੇ ਸਮੇਤ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 29-05-2026
ਚੰਡੀਗੜ੍ਹ, 28 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਹੱਲੋਮਾਜਰਾ ਇਲਾਕੇ ਵਿਚ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ ਨਾਜਾਇਜ਼ ਸ਼ਰਾਬ ਅਤੇ ਗਾਂਜੇ ਸਮੇਤ ਕਾਬੂ ਕੀਤਾ ਹੈ | ਮੁਲਜ਼ਮ ਖ਼ਿਲਾਫ਼ ਥਾਣਾ ਸੈਕਟਰ-31 ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਸੋਨੂੰ ਉਰਫ਼ ਹੀਰਾ (27) ਵਾਸੀ ਦੀਪ ਕੰਪਲੈਕਸ ਹੱਲੋਮਾਜਰਾ ਚੰਡੀਗੜ੍ਹ ਵਜੋਂ ਹੋਈ ਹੈ | ਥਾਣਾ ਸੈਕਟਰ-31 ਦੇ ਐਸ. ਐੱਚ. ਓ. ਦੇ ਨਿਗਰਾਨੀ ਹੇਠ ਪੁਲਿਸ ਚੌਂਕੀ ਹੱਲੋਮਾਜਰਾ ਦੀ ਟੀਮ ਨੇ ਉਸ ਨੂੰ 26 ਮਈ ਨੂੰ ਬਾਬਾ ਸਮਾਧਾ ਮੰਦਰ ਨੇੜੇ ਵਾਲੀ ਗਲੀ, ਹੱਲੋਮਾਜਰਾ ਸਥਿਤ ਇਕ ਕਮਰੇ ਤੋਂ ਗਿ੍ਫ਼ਤਾਰ ਕੀਤਾ ਗਿਆ | ਤਲਾਸ਼ੀ ਦੌਰਾਨ ਪੁਲਿਸ ਨੇ ਮੁਲਜ਼ਮ ਦੇ ਕਿਰਾਏ ਵਾਲੇ ਕਮਰੇ 'ਚੋਂ ਵੱਖ-ਵੱਖ ਬ੍ਰਾਂਡਾਂ ਦੀਆਂ 31 ਵੱਡੀਆਂ ਬੋਤਲਾਂ, ਸ਼ਰਾਬ ਦੇ 798 ਪਊਏ, ਕਿੰਗਫ਼ਿਸ਼ਰ ਬੀਅਰ ਦੇ 336 ਕੈਨ, ਇਕ ਫਰਿੱਜ, 900 ਰੁਪਏ ਨਕਦ ਤੇ 57.87 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ | ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬਲੌਂਗੀ 'ਚ ਮਾਮੂਲੀ ਝਗੜੇ ਮਗਰੋਂ ਨੌਜਵਾਨ ਦਾ ਗਲ਼ਾ ਵੱਢ ਕੇ ਕਤਲ ਅਗਲੀ ਖ਼ਬਰ ਕਿ੍ਸ਼ਨਾ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਨੇ ਕੌਂਸਲਰ ਨੂੰ ਦਿੱਤਾ ਮੰਗ ਪੱਤਰ
Ad Position 24
No active advertisement