06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਆਮਦਨ ਕਰ ਵਿਭਾਗ ਚੰਡੀਗੜ੍ਹ ਨੇ ਆਮਦਨ ਕਰ ਐਕਟ, 2025 ਬਾਰੇ ਕੀਤੀ ਜਾਗਰੂਕਤਾ

Ad Position 21
No active advertisement
ਅਜੀਤ ਡੈਸਕ 15-06-2026
ਚੰਡੀਗੜ੍ਹ, 14 ਜੂਨ (ਮਾਰਕੰਡਾ)- ਆਮਦਨ ਕਰ ਵਿਭਾਗ ਦੇ ਉੱਤਰ-ਪੱਛਮੀ ਖੇਤਰ ਚੰਡੀਗੜ੍ਹ ਨੇ ਆਮਦਨ ਕਰ ਭਵਨ ਸੈਕਟਰ 17-ਈ ਚੰਡੀਗੜ੍ਹ ਵਿਖੇ ਆਮਦਨ ਕਰ ਐਕਟ, 2025 ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਇਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਚਾਰਟਰਡ ਅਕਾਊਾਟੈਂਟਸ ਐਸੋਸੀਏਸ਼ਨ, ਟੈਕਸ ਬਾਰ ਅਤੇ ਵਪਾਰ ਮੰਡਲ, ਚੰਡੀਗੜ੍ਹ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਮਯੰਕ ਪਿ੍ਯਦਰਸ਼ੀ ਆਈ.ਆਰ.ਐੱਸ ਪ੍ਰਧਾਨ ਮੁੱਖ ਆਮਦਨ ਕਰ ਕਮਿਸ਼ਨਰ ਉੱਤਰ-ਪੱਛਮੀ ਖੇਤਰ ਚੰਡੀਗੜ੍ਹ ਨੇ ਕਿਹਾ ਕਿ ਹਿੱਸੇਦਾਰਾਂ ਦੀ ਸਰਗਰਮ ਭਾਗੀਦਾਰੀ ਨਵੇਂ ਕਾਨੂੰਨ ਨੂੰ ਹੋਰ ਸਰਲ ਅਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਬਹੁਤ ਮਹੱਤਵਪੂਰਨ ਹੈ | ਉੱਤਰ-ਪੱਛਮੀ ਖੇਤਰ ਅਧੀਨ 16 ਜੂਨ ਨੂੰ ਵੱਖ-ਵੱਖ ਮੁੱਖ ਦਫ਼ਤਰਾਂ ਦੇ ਅਧੀਨ 22 ਥਾਵਾਂ 'ਤੇ ਖੇਤਰੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ | ਅਭਿਸ਼ੇਕ ਪਾਲ ਗਰਗ ਸੀ.ਆਈ.ਟੀ (ਪ੍ਰਸ਼ਾਸਨ) ਪ੍ਰਧਾਨ ਮੁੱਖ ਆਮਦਨ ਕਰ ਕਮਿਸ਼ਨਰ ਚੰਡੀਗੜ੍ਹ ਨੇ ਕਿਹਾ ਕਿ ਨਵਾਂ ਐਕਟ ਸਰਲ ਭਾਸ਼ਾ ਵਿਚ ਤਿਆਰ ਕੀਤਾ ਗਿਆ ਹੈ ਤਾਂ ਜੋ ਸਾਰੇ ਹਿੱਸੇਦਾਰ ਇਸ ਨੂੰ ਆਸਾਨੀ ਨਾਲ ਸਮਝ ਅਤੇ ਲਾਗੂ ਕਰ ਸਕਣ | ਜਿਸ ਦਾ ਉਦੇਸ਼ ਸਿੱਖਿਆ ਸਮੱਗਰੀ, ਡਿਜ਼ੀਟਲ ਸਹਾਇਤਾ ਅਤੇ ਭੌਤਿਕ ਪਹੁੰਚ ਰਾਹੀਂ ਆਮਦਨ ਕਰ ਐਕਟ, 2025 ਵੱਲ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਕਰ ਅਨੁਪਾਲਨਾ ਨੂੰ ਹੋਰ ਨਾਗਰਿਕ-ਪੱਖੀ ਬਣਾ ਰਿਹਾ ਹੈ, ਤਾਂ ਜੋ ਆਮ ਕਰਦਾਤਾ ਖੁਦ ਆਪਣਾ ਰਿਟਰਨ ਦਾਖ਼ਲ ਕਰ ਸਕਣ ਅਤੇ ਤਕਨਾਲੋਜੀ ਆਧਾਰਿਤ ਪ੍ਰਣਾਲੀ ਰਾਹੀਂ ਆਨਲਾਈਨ ਸਹਾਇਤਾ ਪ੍ਰਾਪਤ ਕਰ ਸਕਣ | ਇਸ ਮੌਕੇ ਅਸ਼ੋਕ ਕੁਮਾਰ ਝਾ ਆਈ.ਆਰ.ਐੱਸ (ਸੇਵਾਮੁਕਤ) ਸਾਬਕਾ ਮੁੱਖ ਆਮਦਨ ਕਰ ਕਮਿਸ਼ਨਰ ਨੇ ਆਮਦਨ ਕਰ ਐਕਟ, 1961 ਦੇ ਸਰਲੀਕਰਨ ਅਤੇ ਕਰ ਪ੍ਰਸ਼ਾਸਨ ਦੇ ਵਿਕਾਸ ਸਬੰਧੀ ਇਕ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਚੌਧਰੀ ਅਰਜਨ ਕਾਂਸਲ ਦੀ ਅਗਵਾਈ 'ਚ ਗੁੱਜਰ ਭਾਈਚਾਰੇ ਦੀ ਹੋਈ ਭਰਵੀਂ ਮੀਟਿੰਗ <br/> ਅਗਲੀ ਖ਼ਬਰ ਐਚ.ਪੀ.ਵੀ ਟੀਕਾਕਰਨ 'ਤੇ ਇਕ ਮੈਗਾ ਜਾਗਰੂਕਤਾ ਕੈਂਪ ਲਗਾਇਆ <br/>
Ad Position 24
No active advertisement