06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਚੌਧਰੀ ਅਰਜਨ ਕਾਂਸਲ ਦੀ ਅਗਵਾਈ 'ਚ ਗੁੱਜਰ ਭਾਈਚਾਰੇ ਦੀ ਹੋਈ ਭਰਵੀਂ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 15-06-2026
ਮੁੱਲਾਂਪੁਰ ਗਰੀਬਦਾਸ, 14 ਜੂਨ (ਦਿਲਬਰ ਸਿੰਘ ਖੈਰਪੁਰ)-ਭਾਜਪਾ ਦੇ ਸੀਨੀਅਰ ਆਗੂ ਚੌ. ਅਰਜਨ ਸਿੰਘ ਕਾਂਸਲ ਦੀ ਰਹਿਨੁਮਾਈ ਹੇਠ ਗੁੱਜਰ ਭਾਈਚਾਰੇ ਦੇ ਪਤਵੰਤਿਆਂ ਤੇ ਕਸਬਾ ਨਵਾਂਗਰਾਓਾ ਦੇ ਵਸਨੀਕਾਂ ਦੀ ਭਰਵੀਂ ਮੀਟਿੰਗ ਹੋਈ | ਇਸ ਮੌਕੇ ਭਾਜਪਾ ਦੇ ਜਿੱਤੇ ਚਾਰ ਕੌਂਸਲਰਾਂ ਸਮੇਤ ਦੋ ਆਜ਼ਾਦ ਕੌਂਸਲਰਾਂ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਚੰਡੀਗੜ੍ਹ ਨਾਲ ਲੱਗਦੇ ਮਿੰਨੀ ਹਿੰਦੁਸਤਾਨ ਬਨਾਮ ਕਸਬਾ ਨਵਾਂਗਰਾਓਾ ਦੇ ਵਿਕਾਸ ਲਈ ਵਿਚਾਰ-ਚਰਚਾ ਕੀਤੀ ਗਈ ਤਾਂ ਕਸਬੇ ਦਾ ਸਰਬਪੱਖੀ ਵਿਕਾਸ ਹੋ ਸਕੇ | ਮੀਟਿੰਗ ਦੌਰਾਨ ਪਤਵੰਤਿਆਂ ਨੇ ਆਪੋ ਆਪਣੇ ਸੰਬੋਧਨ 'ਚ ਕਿਹਾ ਕਿ ਨਵਾਂਗਰਾਓਾ ਨਗਰ ਕੌਂਸਲ ਨਾਲ ਸੰਬੰਧਿਤ ਖੇਤਰ ਦੀ ਪਿਛਲੇ ਲੰਮੇ ਸਮੇਂ ਤੋਂ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਤੇ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਇਸ ਖੇਤਰ ਦੀ ਕਦੇ ਸਾਰ ਨਹੀਂ ਲਈ | ਇਸੇ ਦੌਰਾਨ ਚੌ. ਕਾਂਸਲ ਵਲੋਂ ਜਿੱਤੇ ਹੋਏ ਕੌਂਸਲਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੀਟਿੰਗ 'ਚ ਰਾਜਵੀਰ ਸਿੰਘ ਲਾਲੀ, ਜੋਗਿੰਦਰ ਪਾਲ, ਬਲਬੀਰ ਸਿੰਘ ਬੀਰਾ, ਸ਼ਾਮ ਲਾਲ ਗੁੱਜਰ, ਮੱਖਣ, ਹਰਮੇਸ਼ ਕੁਮਾਰ ਨੱਟੁ, ਸੀਨੀਅਰ ਭਾਜਪਾ ਆਗੂ ਗੁਰਵਿੰਦਰ ਸਿੰਘ ਲਾਡੀ, ਨਰੇਸ਼ ਕੁਮਾਰ ਗੱੁਜਰ, ਅਸ਼ੋਕ ਕੁਮਾਰ ਗੁੱਜਰ, ਜੱਗਾ ਨਾਡਾ, ਸੁਸ਼ੀਲ ਕੁਮਾਰ, ਨਾਇਬ ਸਿੰਘ ਤੇ ਸਤਵਿੰਦਰ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਸ ਪੰਜਾਬ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਚੋਣ <br/> ਅਗਲੀ ਖ਼ਬਰ ਆਮਦਨ ਕਰ ਵਿਭਾਗ ਚੰਡੀਗੜ੍ਹ ਨੇ ਆਮਦਨ ਕਰ ਐਕਟ, 2025 ਬਾਰੇ ਕੀਤੀ ਜਾਗਰੂਕਤਾ
Ad Position 24
No active advertisement