06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਸਰਗਰਮ ਹੋਣਾ, ਚੰਗਾ ਸ਼ਗਨ-ਰਵੀਇੰਦਰ ਸਿੰਘ

Ad Position 21
No active advertisement
ਅਜੀਤ ਡੈਸਕ 22-06-2026


ੰਡੀਗੜ੍ਹ, 21 ਜੂਨ (ਪ੍ਰੋ.ਅਵਤਾਰ ਸਿੰਘ)- ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਤੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਸ. ਰਵੀਇੰਦਰ ਸਿੰਘ ਨੇ ਇਕ ਬਿਆਨ ਵਿਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ 15 ਜੂਨ ਦੇ ਹੁਕਮਨਾਮੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਸਰਗਰਮੀ ਨੂੰ ਚੰਗਾ ਸ਼ਗਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਐਗਜ਼ੈਕਟਿਵ ਕਮੇਟੀ ਦੇ ਫੈਸਲੇ ਤੋਂ ਆਸ ਬੱਝੀ ਹੈ ਕਿ 27 ਜੂਨ ਨੂੰ ਸੱਦੇ ਗਏ ਜਰਨਲ ਹਾਊਸ ਵਿਚ 1999 ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ, ਪਰ ਕਦੇ ਲਾਗੂ ਨਾ ਕੀਤੇ ਗਏ, ਸਾਰੇ ਆਦੇਸ਼ ਅਤੇ ਹੁਕਮਨਾਮੇ ਪ੍ਰਵਾਨ ਚੜ੍ਹਾ ਦਿੱਤੇ ਜਾਣਗੇ। ਇਸ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਦੋ ਦਸੰਬਰ ਦੇ ਹੁਕਮਨਾਮਿਆ ਨੂੰ ਨਾ ਮੰਨਣ ਲਈ ਮਾਫੀ ਮੰਗਣੀ ਚਾਹੀਦੀ ਹੈ। ਜਿਸ ਵਿਚ ਉਨ੍ਹਾਂ ਨੂੰ ਅਕਾਲੀ ਦਲ ਭਰਤੀ ਕਮੇਟੀ ਦੀ ਜਿੰਮੇਵਾਰੀ ਸੌਂਪੀ ਗਈ ਸੀ ਪਰ ਉਹ ਇਸ ਜਿੰਮੇਵਾਰੀ ਤੋਂ ਬਿਨਾ ਕੋਈ ਵਾਜਬ ਕਾਰਨ ਦੱਸੇ ਚੁੱਪਚਾਪ ਪਿੱਛੇ ਹਟ ਗਏ। ਉਨ੍ਹਾਂ ਹੁਕਮਨਾਮਿਆਂ ਨੂੰ ਸੁਣਾਉਣ ਵਾਲੇ ਜਥੇਦਾਰ ਸਾਹਿਬਾਨ ਨੂੰ ਹਟਾਉਣ ਦੀ ਵੀ ਉਨ੍ਹਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ 1999 ਦੀ 300 ਸਾਲਾ ਸ਼ਤਾਬਦੀ ਮਨਾਉਣ ਤੱਕ ਏਕਤਾ ਬਣਾ ਕੇ ਰੱਖਣ ਦੇ ਆਦੇਸ਼ ਨੂੰ ਨਾ ਮੰਨਣ ਵਾਲਿਆਂ ਨੂੰ ਵੀ ਜਰਨਲ ਹਾਊਸ ਰਾਹੀਂ ਪੰਥ ਸਾਹਮਣੇ ਨੰਗਾ ਕਰਨਾ ਚਾਹੀਦਾ ਹੈ। ਉਸ ਜਰਨਲ ਹਾਊਸ ਵਿਚ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਨਿਯਮ ਬਣਾਉਣ ਦਾ ਹੁਕਮਨਾਮਾ, ਆਰ.ਐਸ.ਐਸ ਨੂੰ ਮੂੰਹ ਨਾ ਲਾਉਣ ਦੇ ਹੁਕਮਾਂ ਦੀ ਉਲੰਘਣਾ ਕਰਕੇ ਪਤੀ ਪਤਨੀ ਵਾਲਾ ਰਾਜਨੀਤਿਕ ਸੰਬੰਧ ਬਣਾਉਣ ਵਾਲਿਆਂ ਖਿਲਾਫ ਕਾਰਵਾਈ, ਆਪਣਾ ਚੈਨਲ ਸ਼ੁਰੂ ਕਰਨ ਵਾਲੇ ਆਦੇਸ਼ ਆਦਿ ਨੂੰ ਨਾ ਮੰਨਣ ਬਾਰੇ ਵੀ ਸਪੱਸ਼ਟੀਕਰਨ ਹੋਣਾ ਚਾਹੀਦਾ ਹੈ। ਦੋ ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਅੱਗੇ, ਸੰਗਤਾਂ ਦੀ ਹਾਜ਼ਰੀ ਵਿਚ ਸਭ ਕੁੱਝ ਮੰਨ ਕੇ ਮੁਕਰ ਜਾਣ ਵਾਲਿਆਂ ਦੇ ਮੁਕੰਮਲ ਬਾਈਕਾਟ ਦਾ ਮਤਾ ਵੀ ਉਸ ਜਰਨਲ ਹਾਉਸ ਵਿਚ ਪਾਸ ਹੋਣਾ ਚਾਹੀਦਾ ਹੈ। ਰਵੀਇੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਕਿੰਗ ਫੋਰਸ ਹੈ, ਜਿਸ ਨੇ ਬਹੁਤ ਸਾਲਾਂ ਬਾਅਦ ਆਪਣਾ ਫਰਜ਼ ਪਛਾਣਦਿਆਂ ਹੁਕਮਨਾਮੇ ਉਤੇ ਪਹਿਰਾ ਦੇਣ ਦਾ ਅਹਿਦ ਕੀਤਾ ਹੈ, ਜੇ ਉਹ ਸਚਮੁੱਚ ਮਰਿਆਦਾ ਦੀ ਰੱਖਿਆ ਲਈ ਜਾਗੇ ਹਨ ਤਾਂ ਉਨ੍ਹਾਂ ਨੂੰ ਉਪਰੋਕਤ ਸਾਰੇ ਆਦੇਸ਼ਾਂ ਨੂੰ ਪੂਰੀ ਤਰਾਂ ਲਾਗੂ ਕਰਵਾਉਣਾ ਚਾਹੀਦਾ ਹੈ ਪਰ ਜੇ ਉਹ ਇਕ ਸਿਪਾਹੀ ਦੀ ਹੈਸੀਅਤ ਵਿਚ ਆਪਣੇ ਜਰਨੈਲ ਦਾ ਹੁਕਮ ਵਜਾਉਣ ਲਈ ਹੀ ਇਹ ਸਾਰਾ ਕੁਝ ਕਰ ਰਹੇ ਹਨ ਤਾਂ ਇਹ ਉਨ੍ਹਾਂ ਦੇ ਕਾਰਜਕਾਲ ਦਾ ਇਕ ਹੋਰ ਕਾਲਾ ਕਾਰਨਾਮਾ ਹੋਵੇਗਾ। ਇਹ ਬਿਆਨ ਮੀਡੀਆ ਇੰਚਾਰਜ ਸ. ਤੇਜਿੰਦਰ ਸਿੰਘ ਪੰਨੂੰ ਵਲੋਂ ਜਾਰੀ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਸੋਸੋਲੋਜੀ ਨੌਜਵਾਨਾਂ ਲਈ ਵੀ ਸਰਕਾਰੀ ਨੌਕਰੀ ਮੁਹਈਆ ਕਰਵਾਈ ਜਾਵੇ ਅਗਲੀ ਖ਼ਬਰ ਕਾਂਗਰਸੀ ਆਗੂ ਜੀਤੀ ਪਡਿਆਲਾ ਨਾਲ ਨਵ-ਨਿਯੁਕਤ ਪ੍ਰਧਾਨ ਪਰਮਜੀਤ ਕੌਰ ਨੇ ਕੀਤੀ ਮੁਲਾਕਤ
Ad Position 24
No active advertisement