ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਹੋਣਹਾਰ ਵਿਦਿਆਰਥਣ ਨਵਲੀਨ ਕੌਰ ਨੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ

Ad Position 21
No active advertisement
ਅਜੀਤ ਡੈਸਕ 29-06-2026
ਚੰਡੀਗੜ੍ਹ, 28 ਜੂਨ (ਅਜਾਇਬ ਸਿੰਘ ਔਜਲਾ)- ਇਕ ਪਾਸੇ ਜਿੱਥੇ ਆਪਣੇ ਹੀ ਸੂਬੇ ਪੰਜਾਬ ਵਿਚ ਬਿਗਾਨੀ ਕੀਤੀ ਜਾ ਰਹੀ ਮਾਂ ਬੋਲੀ ਪੰਜਾਬੀ ਲਈ ਪੰਜਾਬੀ ਹਿਤੈਸ਼ੀਆਂ ਅਤੇ ਮਾਤ ਭਾਸ਼ਾ ਪ੍ਰਤੀ ਸਨੇਹ ਰੱਖਣ ਵਾਲਿਆਂ ਵੱਲੋਂ ਮਾਂ ਬੋਲੀ ਦੇ ਖਿਲਾਫ ਸੰਘਰਸ਼ ਲੜਿਆ ਜਾ ਰਿਹਾ ਹੈ ਓਥੇ ਚੰਡੀਗੜ੍ਹ ਸੇਂਟ ਸਟੀਫਨ ਸਕੂਲ ਦੀ ਵਿਦਿਆਰਥਣ ਨਵਲੀਨ ਕੌਰ (ਸਪੁੱਤਰੀ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਰਮਨਦੀਪ ਕੌਰ ਰਮਣੀਕ) ਨੇ ਦਸਵੀਂ ਜਮਾਤ (ਆਈ.ਸੀ.ਐਸ.ਈ. ਬੋਰਡ) ਦੀ ਪ੍ਰੀਖਿਆ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਆਪਣੀ ਮਾਤ ਭਾਸ਼ਾ ਪ੍ਰਤੀ ਸਨੇਹ ਦਿਖਾਇਆ ਹੈ। ਉਲੇਖਣੀ ਹੈ ਕਿ ਰਮਨਦੀਪ ਰਮਣੀਕ ਹਮੇਸ਼ਾ ਹੀ ਚੰਡੀਗੜ੍ਹ ਵਿਚ ਪੰਜਾਬੀ ਮਾਂ ਬੋਲੀ ਦੇ ਸੰਘਰਸ਼ ਦਾ ਹਿੱਸਾ ਬਣਦੇ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਬੱਚੀ ਦੇ ਜ਼ਰੀਏ ਇਹ ਸਾਬਿਤ ਕਰ ਦਿਖਾਇਆ ਕਿ ਬੇਸ਼ੱਕ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਹਾਸਿਲ ਕਰਨਾ ਸਾਡੇ ਗਿਆਨ ਵਿਚ ਵਾਧਾ ਕਰਦਾ ਹੈ ਪਰ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪ੍ਰਤੀ ਜਾਗਰੂਕ ਕਰਕੇ ਸਮਰਪਿਤ ਕਰਨਾ ਸਾਡਾ ਨੈਤਿਕ ਫਰਜ਼ ਵੀ ਮਾਣ ਮੱਤੀ ਪ੍ਰਾਪਤੀ ਹੋ ਸਕਦੀ ਹੈ ਜਿਸ ਦਾ ਪ੍ਰਮਾਣ ਉਨ੍ਹਾਂ ਦੀ ਬੇਟੀ ਨਵਲੀਨ ਕੌਰ ਵਲੋਂ ਮਿਹਨਤ ਨਾਲ ਪੰਜਾਬੀ ਭਾਸ਼ਾ ਤੇ ਮਾਂ ਬੋਲੀ ਨਾਲ ਸ਼ਿੱਦਤ ਨਾਲ ਜੁੜੀ ਰਹਿ ਕੇ ਦਿੱਤਾ ਹੈ। ਦੂਜੇ ਪਾਸੇ ਚੰਡੀਗੜ੍ਹ ’ਚ ਇਨਵਾਇਰਮੈਂਟ ਕਲੱਬ ਦੀ ਪੈ੍ਜ਼ੀਡੈਂਟ ਵਜੋਂ ਵੀ ਨਵਲੀਨ ਕੌਰ ਨੂੰ ਸਨਮਾਨ ਦੇ ਕੇ ਵੀ ਨਿਵਾਜਿਆ ਗਿਆ ਹੈ।ਨਵਲੀਨ ਕੌਰ ਨੇ ਦੱਸਿਆ ਕਿ ਉਹ ਹਮੇਸ਼ਾ ਹੀ ਆਪਣੇ ਸਕੂਲ ਵਿਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਮੋਹਰੀ ਰਹੀ ਹੈ। ਪੰਜਾਬੀ ਅਧਿਆਪਕਾ ਹਰਭਜਨ ਕੌਰ ਜੈਦਿਕਾ ਦੀ ਅਗਵਾਈ ਵਿਚ ਨਵਲੀਨ ਕੌਰ ਨੇ ਸੱਭਿਆਚਾਰਕ ਅਤੇ ਸਾਹਿਤਕ ਖੇਤਰ ਵਿਚ ਨਵੀਆਂ ਪੈੜਾਂ ਪਾਈਆਂ ਹਨ। ਉਲੇਖਣੀ ਹੈ ਕਿ ਨਵਲੀਨ ਕੌਰ ਆਪਣੇ ਸਕੂਲ ਵਿਚ ਕੈਪਟਨ ਦੀਆਂ ਸੇਵਾਵਾਂ ਵੀ ਨਿਭਾ ਚੁੱਕੀ ਹੈ। ਉਨ੍ਹਾਂ ਇਹ ਦੱਸਦੇ ਹੋਏ ਖੁਸ਼ੀ ਸਾਂਝੀ ਕੀਤੀ ਕਿ ਉਨ੍ਹਾਂ ਦੇ ਨਾਨਾ ਈਸ਼ਰ ਸਿੰਘ ਲੰਭਵਾਲੀ ਜੋ ਕੇ ਉੱਘੇ ਲੇਖਕ ਹਨ, ਦਾ ਪ੍ਰਭਾਵ ਕਬੂਲਦਿਆਂ ਪਾਇਲਟ ਬਣਨ ਦਾ ਸੁਪਨਾ ਦੇਖਿਆ ਹੈ। ਨਵਲੀਨ ਕੌਰ ਦੇ ਨਾਨਾ ਏਅਰਫੋਰਸ ਵਿਚ ਨੌਕਰੀ ਕਰਦੇ ਰਹੇ ਹਨ। ਉਨ੍ਹਾਂ ਦੁਆਰਾ ਆਪਣੇ ਹੱਥੀ ਬਣਾਏ ਜਹਾਜ਼ਾਂ ਦੇ ਮਾਡਲ ਦੇਖ ਕੇ ਨਵਲੀਨ ਨੇ ਖੁੱਲ੍ਹੇ ਅਸਮਾਨ ਵਿਚ ਪਰਵਾਜ਼ ਭਰ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਸਿਰਜਿਆ ਹੈ।ਅੱਜ ਕੱਲ੍ਹ ਉਹ ਚੰਡੀਗੜ੍ਹ ਵਿਖੇ ਨਾਨ ਮੈਡੀਕਲ ਦੀ ਪੜ੍ਹਾਈ ਦੇ ਨਾਲ-ਨਾਲ ਆਪਣੇ ਹੋਰਨਾਂ ਸੌਂਕਾਂ ਨੂੰ ਵੀ ਪੂਰਾ ਕਰਨ ਲਈ ਮਿਹਨਤ ਕਰ ਰਹੀ ਹੈ। ਪੰਜਾਬੀ ਲੇਖਿਕਾ ਰਮਨਦੀਪ ਕੌਰ ਰਮਣੀਕ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਬੱਚੀ ਤੋਂ ਭਵਿੱਖ ਵਿਚ ਬਹੁਤ ਉਮੀਦਾਂ ਹਨ।
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸੰਤ ਕਬੀਰ ਜੈਅੰਤੀ ਦੇ ਪਾਵਨ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ
Ad Position 24
No active advertisement