03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

1.50 ਕਰੋੜ ਰੁ. ਦੀ ਸਾਈਬਰ ਠੱਗੀ ਦੇ ਮਾਮਲੇ ’ਚ ਯੂ. ਪੀ. ਦੇ ਦੋ ਬੈਂਕ ਕਰਮਚਾਰੀ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 30-06-2026
ਪੰਚਕੂਲਾ, 29 ਜੂਨ (ਕਪਿਲ)- ਪੰਚਕੂਲਾ ਸਾਇਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ 1.50 ਕਰੋੜ ਰੁ. ਦੀ ਆਨਲਾਈਨ ਠੱਗੀ ਦੇ ਮਾਮਲੇ ‘ਚ ਉੱਤਰ ਪ੍ਰਦੇਸ਼ ਤੋਂ ਦੋ ਬੈਂਕ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮਾਂ ‘ਤੇ ਬੈਂਕ ‘ਚ ਫ਼ਰਜ਼ੀ ਕਰੰਟ ਖਾਤੇ ਖੋਲ੍ਹ ਕੇ ਸਾਇਬਰ ਠੱਗਾਂ ਲਈ ਠੱਗੀ ਦੀ ਰਕਮ ਟਰਾਂਸਫ਼ਰ ਕਰਨ ਅਤੇ ਇਸ ਦੇ ਬਦਲੇ ਕਮਿਸ਼ਨ ਲੈਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ‘ਚ ਹੁਣ ਤੱਕ ਕੁੱਲ 8 ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ। ਜਾਂਚ ਅਧਿਕਾਰੀ ਭੂਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸਾਲ 2024 ਦਾ ਹੈ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਅਤੇ ਹਰਦੋਈ ਤੋਂ ਦੋ ਬੈਂਕ ਕਰਮਚਾਰੀਆਂ ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮਾਂ ਨੇ ਆਪਣੇ ਸਾਥੀ ਸੰਦੀਪ ਨਾਲ ਮਿਲ ਕੇ ਬੈਂਕ ‘ਚ ਫ਼ਰਜ਼ੀ ਕਰੰਟ ਖਾਤਾ ਖੋਲ੍ਹਿਆ ਸੀ ਅਤੇ ਉਸ ਰਾਹੀਂ ਸਾਈਬਰ ਠੱਗਾਂ ਨੂੰ ਠੱਗੀ ਦੀ ਰਕਮ ਟਰਾਂਸਫ਼ਰ ਕੀਤੀ ਸੀ। ਇਸ ਦੇ ਬਦਲੇ ਉਹ ਕਮਿਸ਼ਨ ਵੀ ਹਾਸਿਲ ਕਰਦੇ ਸਨ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਕਰੀਬ 1.50 ਕਰੋੜ ਰੁ. ਦੀ ਸਾਈਬਰ ਠੱਗੀ ਨੂੰ ਅੰਜਾਮ ਦੇਣ ‘ਚ ਸਹਿਯੋਗ ਦਿੱਤਾ ਸੀ। ਇਸ ਮਾਮਲੇ ‘ਚ ਹੁਣ ਤੱਕ 8 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਪੁਲਿਸ ਦਾ ਮੰਨਣਾ ਹੈ ਕਿ ਬੈਂਕ ਕਰਮਚਾਰੀਆਂ ਦੀ ਗ੍ਰਿਫ਼ਤਾਰੀ ਨਾਲ ਸਾਈਬਰ ਠੱਗੀ ਦੇ ਨੈੱਟਵਰਕ ਸੰਬੰਧੀ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਸਕੱਤਰ ਨੇ ਟੀ.ਬੀ. ਦੇ ਖ਼ਾਤਮੇ ਨੂੰ ਤੇਜ਼ ਕਰਨ ਲਈ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ ਅਗਲੀ ਖ਼ਬਰ ਸਤਿਗੁਰੂ ਸੰਤ ਕਬੀਰ ਦੀ ਕਲਿਆਣਕਾਰੀ ਬਾਣੀ ਨੇ ਸਭਨਾਂ ਨੂੰ ਸਦਉਪਦੇਸ਼ ਦਿੱਤਾ-ਸਵਾਮੀ ਚੇਤਨਾ ਨੰਦ ਭੂਰੀ ਵਾਲੇ
Ad Position 24
No active advertisement