03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮੁੱਖ ਸਕੱਤਰ ਨੇ ਟੀ.ਬੀ. ਦੇ ਖ਼ਾਤਮੇ ਨੂੰ ਤੇਜ਼ ਕਰਨ ਲਈ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ

Ad Position 21
No active advertisement
ਅਜੀਤ ਡੈਸਕ 30-06-2026
ਚੰਡੀਗੜ੍ਹ, 29 ਜੂਨ (ਮਾਰਕੰਡਾ)- ਟੀ.ਬੀ. ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਰਾਸ਼ਟਰੀ ਤਪਦਿਕ ਖ਼ਾਤਮੇ ਪ੍ਰੋਗਰਾਮ (ਐਨ.ਟੀ.ਈ.ਪੀ) ਦੇ ਉਦੇਸ਼ਾਂ ਦੇ ਅਨੁਸਾਰ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਅੱਜ ਇਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿਚ ਟੀ.ਬੀ ਦੇ ਖ਼ਾਤਮੇ ਨੂੰ ਤੇਜ਼ ਕਰਨ ਲਈ ਤਿਆਰ ਕੀਤੀ ਗਈ ਕਾਰਜ ਯੋਜਨਾ ਨੂੰ ਇਕ ਤੀਬਰ ਮਿਸ਼ਨ ਮੋਡ ਵਿਚ ਅੰਤਿਮ ਰੂਪ ਦੇਣਾ ਸੀ। ਮੀਟਿੰਗ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਸਕੱਤਰ ਮਨਦੀਪ ਸਿੰਘ ਬਰਾੜ ਸਮੇਤ ਹੋਰ ਅਧਿਕਾਰੀ ਪੁੱਜੇ ਹੋਏ ਸਨ। ਮੀਟਿੰਗ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਡਾ. ਸਦਭਾਵਨਾ ਪੰਡਿਤ ਨੇ ਚੰਡੀਗੜ੍ਹ ਵਿਚ ਟੀ.ਬੀ-ਮੁਕਤ ਭਾਰਤ ਮੁਹਿੰਮ ਦੀ ਮੌਜੂਦਾ ਸਥਿਤੀ ਅਤੇ ਰਾਸ਼ਟਰੀ ਤਪਦਿਕ ਖ਼ਾਤਮੇ ਪ੍ਰੋਗਰਾਮ ਅਧੀਨ ਹੋਈ ਪ੍ਰਗਤੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਮੀਟਿੰਗ ਵਿਚ ਪ੍ਰਵਾਨ ਕੀਤੀ ਗਈ ਕਾਰਜ ਯੋਜਨਾ ਮੁਤਾਬਕ ਉੱਚ-ਜੋਖਮ ਵਾਲੇ ਵਾਰਡਾਂ, ਆਲੇ-ਦੁਆਲੇ ਦੇ ਪਿੰਡਾਂ, ਮਜ਼ਦੂਰ ਕਲੋਨੀਆਂ ਅਤੇ ਹੋਰ ਕਮਜ਼ੋਰ ਖੇਤਰਾਂ ਵਿਚ ਘਰ-ਘਰ ਸਰਗਰਮ ਟੀ.ਬੀ ਸਕ੍ਰੀਨਿੰਗ ਕਰਨਾ, ਹਸਪਤਾਲਾਂ ਵਿਚ ਸਾਰੇ ਓ.ਪੀ.ਡੀ. ਅਤੇ ਆਈ.ਪੀ.ਡੀ ਮਰੀਜ਼ਾਂ ਦੀ ਯੂਨੀਵਰਸਲ ਟੀ.ਬੀ ਸਕ੍ਰੀਨਿੰਗ ਤੇ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਕਮਜ਼ੋਰ ਸਮੂਹਾਂ ਦੀ ਤੀਬਰ ਸਕ੍ਰੀਨਿੰਗ, ਤੇਜ਼ ਅਣੂ ਜਾਂਚ ਅਤੇ ਯੂਨੀਵਰਸਲ ਡਰੱਗ ਸੰਵੇਦਨਸ਼ੀਲਤਾ ਜਾਂਚ ਦੁਆਰਾ ਸ਼ੁਰੂਆਤੀ ਨਿਦਾਨ, ਯੋਗ ਸੰਪਰਕਾਂ ਤੱਕ ਟੀ.ਬੀ. ਰੋਕਥਾਮ ਇਲਾਜ (ਟੀ.ਪੀ.ਟੀ.) ਦਾ ਪ੍ਰਭਾਵਸ਼ਾਲੀ ਸੰਪਰਕ ਟਰੇਸਿੰਗ ਅਤੇ ਵਿਸਥਾਰ, ਨਿੱਜੀ ਸਿਹਤ ਖੇਤਰ ਦੁਆਰਾ ਟੀ.ਬੀ ਕੇਸਾਂ ਦੀ ਸੂਚਨਾ, ਇਲਾਜ ਸਹਾਇਤਾ ਤੇ ਇਲਾਜ ਦੀ ਪਾਲਣਾ ਦੀ ਨਿਗਰਾਨੀ ਨੂੰ ਮਜ਼ਬੂਤ ਕਰਨ, ਸਿੱਖਿਆ, ਆਵਾਜਾਈ, ਸਮਾਜ ਭਲਾਈ, ਖੇਡ ਵਿਭਾਗ, ਸਥਾਨਕ ਸੰਸਥਾਵਾਂ ਤੇ ਭਾਈਚਾਰਕ ਸੰਗਠਨਾਂ ਦੀ ਭਾਗੀਦਾਰੀ ਨਾਲ ਵਿਆਪਕ ਜਨਤਕ ਜਾਗਰੂਕਤਾ ਮੁਹਿੰਮ, 14 ਸਾਲ ਤੋਂ ਵੱਧ ਉਮਰ ਦੇ ਸਕੂਲੀ ਬੱਚਿਆਂ ਦੀ ਸਕ੍ਰੀਨਿੰਗ ਅਤੇ ਮਾਈ ਭਾਰਤ ਵਲੰਟੀਅਰਾਂ ਦੀ ਸਰਗਰਮ ਭਾਗੀਦਾਰੀ, ਹਰੇਕ ਨਗਰ ਨਿਗਮ ਵਾਰਡ ’ਚ ਨੋਡਲ ਅਫ਼ਸਰਾਂ ਦੀ ਨਿਯੁਕਤੀ ਅਤੇ ਵਾਰਡ ਕੌਂਸਲਰਾਂ ਦੀ ਸਰਗਰਮ ਭਾਗੀਦਾਰੀ, ਟੀ.ਬੀ ਦੇ ਮਰੀਜ਼ਾਂ ਲਈ ਪੋਸ਼ਣ, ਸਮਾਜਿਕ ਅਤੇ ਮਨੋ-ਸਮਾਜਿਕ ਸਹਾਇਤਾ ਨੂੰ ਮਜ਼ਬੂਤ ਕਰਨ, ਡੈਸ਼ਬੋਰਡ ਅਧਾਰਤ ਨਿਗਰਾਨੀ ਪ੍ਰਣਾਲੀ ਅਤੇ ਨਿਯਮਤ ਅੰਤਰ-ਵਿਭਾਗੀ ਸਮੀਖਿਆ ਮੀਟਿੰਗਾਂ ਰਾਹੀਂ ਮਾਸਿਕ ਪ੍ਰਦਰਸ਼ਨ ਸਮੀਖਿਆ ਨੂੰ ਪ੍ਰਵਾਨ ਕੀਤਾ ਗਿਆ। ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਪ੍ਰਵਾਨਿਤ ਕਾਰਜ ਯੋਜਨਾ ਨੂੰ ਤੁਰੰਤ ਮਿਸ਼ਨ ਮੋਡ ਵਿਚ ਲਾਗੂ ਕਰੇ ਅਤੇ ਨਿਯਮਤ ਸਮੀਖਿਆ ਰਾਹੀਂ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਟੀ.ਬੀ ਦੀਆਂ ਘਟਨਾਵਾਂ ਅਤੇ ਮੌਤ ਦਰ ਵਿਚ ਤੇਜ਼ੀ ਨਾਲ ਕਮੀ ਨੂੰ ਯਕੀਨੀ ਬਣਾਏ।
Ad Position 22
No active advertisement
ਪਿਛਲੀ ਖ਼ਬਰ ਐਕਟਿਵਾ ਚੋਰੀ ਕਰਨ ਵਾਲਾ ਕਾਬੂ, 7 ਚੋਰੀਸ਼ੁਦਾ ਐਕਟਿਵਾ ਬਰਾਮਦ ਅਗਲੀ ਖ਼ਬਰ 1.50 ਕਰੋੜ ਰੁ. ਦੀ ਸਾਈਬਰ ਠੱਗੀ ਦੇ ਮਾਮਲੇ ’ਚ ਯੂ. ਪੀ. ਦੇ ਦੋ ਬੈਂਕ ਕਰਮਚਾਰੀ ਗ੍ਰਿਫ਼ਤਾਰ
Ad Position 24
No active advertisement