08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਆਰੀਆ ਸਮਾਜ ਖਰੜ ਨੇ ਸ੍ਰੀ ਰਾਮ ਭਵਨ ਵਿਖੇ ‘ਮੰਗਲ ਉਦਘੋਸ਼’ ਸਮਾਗਮ ਕਰਵਾਇਆ

ਖਰੜ, 8 ਅਗਸਤ (ਗੁਰਮੁੱਖ ਸਿੰਘ ਮਾਨ)-ਆਰੀਆ ਸਮਾਜ ਖਰੜ ਵਲੋਂ ਸ੍ਰੀ ਰਾਮ ਭਵਨ ਖਰੜ ਵਿਖੇ ‘ਮੰਗਲ ਉਦਘੋਸ਼’ ਸਮਾਗਮ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਰੀਆ ਸਮਾਜ ਦੇ ਨੁਮਾਇੰਦੇ ਤੇ ਸਮਾਗਮ ਦੇ ਕੋਆਰਡੀਨੇਟਰ ਸੁਭਾਸ਼ ਅਗਰਵਾਲ ਨੇ ਦੱਸਿਆ ਕਿ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਰਾਮ ਭਗਤਾਂ ਅਤੇ ਸ਼ਰਧਾਲੂਆਂ ਦੇ ਨਾਲ ਸ਼ਹਿਰ ਦੀਆਂ ਕਰੀਬ ਸਾਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਜਿਵੇਂ ਆਰੀਆ ਸਮਾਜ ਖਰੜ ਦੇ ਪ੍ਰਧਾਨ ਵਿਕਾਸ ਗਰਗ, ਸਾਹਿਲ ਗਰਗ, ਪ੍ਰਿੰ.

Ad Position 21
No active advertisement
ਅਜੀਤ ਡੈਸਕ 09-08-2026
ਖਰੜ, 8 ਅਗਸਤ (ਗੁਰਮੁੱਖ ਸਿੰਘ ਮਾਨ)-ਆਰੀਆ ਸਮਾਜ ਖਰੜ ਵਲੋਂ ਸ੍ਰੀ ਰਾਮ ਭਵਨ ਖਰੜ ਵਿਖੇ ‘ਮੰਗਲ ਉਦਘੋਸ਼’ ਸਮਾਗਮ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਰੀਆ ਸਮਾਜ ਦੇ ਨੁਮਾਇੰਦੇ ਤੇ ਸਮਾਗਮ ਦੇ ਕੋਆਰਡੀਨੇਟਰ ਸੁਭਾਸ਼ ਅਗਰਵਾਲ ਨੇ ਦੱਸਿਆ ਕਿ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਰਾਮ ਭਗਤਾਂ ਅਤੇ ਸ਼ਰਧਾਲੂਆਂ ਦੇ ਨਾਲ ਸ਼ਹਿਰ ਦੀਆਂ ਕਰੀਬ ਸਾਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਜਿਵੇਂ ਆਰੀਆ ਸਮਾਜ ਖਰੜ ਦੇ ਪ੍ਰਧਾਨ ਵਿਕਾਸ ਗਰਗ, ਸਾਹਿਲ ਗਰਗ, ਪ੍ਰਿੰ. ਜਤਿੰਦਰ ਗੁਪਤਾ, ਅਰੁਣ ਜਿੰਤਲ, ਨਿਤਿਨ ਖੰਡੇਲਵਾਲ, ਤਰੁਣ ਗੋਇਲ, ਮਨਦੀਪ ਚੌਧਰੀ, ਕਿਰਨ ਬਾਲਾ, ਵਿਜੇ ਗੁਪਤਾ, ਨਰੇਸ਼ ਸਿੰਗਲਾ, ਵਿਸ਼ਵ ਬੰਧੂ ਆਰੀਆ ਤੇ ਰਣਵਿੰਦ ਖੰਨਾ ਨੇ ਹਾਜ਼ਰੀ ਲੁਆਈ। ਇਸ ਮੌਕੇ ਹਾਜ਼ਰ ਸ਼ਰਧਾਲੂਆਂ ਨੇ ਇਹ ਯਕੀਨੀ ਬਣਾਉਣ ਦਾ ਪ੍ਰਣ ਲਿਆ ਕਿ ਸ੍ਰੀ ਰਾਮ ਮੰਦਰ ਦੀਆਂ ਕਦਰਾਂ-ਕੀਮਤਾਂ ਸਮਾਜ ਦੇ ਹਰ ਆਖ਼ਰੀ ਵਿਅਕਤੀ ਤੱਕ ਪੁੱਜਦੀਆਂ ਕੀਤੀਆਂ ਜਾਣਗੀਆਂ ਅਤੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਅਤੇ ਸਨਾਤਨ ਸੰਸਕ੍ਰਿਤੀ ਦੇ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਰਾਮ ਕਥਾ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਅਤੇ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਆਰੀਆ ਸਮਾਜ ਵਲੋਂ 7 ਤੋਂ 13 ਸਤੰਬਰ ਤੱਕ ਵਿਸ਼ਾਲ ‘ਸ੍ਰੀ ਰਾਮ ਕਥਾ’ ਕਰਵਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਹੀ ਇਹ ਸਮਾਗਮ ਕਰਵਾਇਆ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਐਮ.ਬੀ.ਬੀ.ਐਸ. ਫ਼ੀਸਾਂ ’ਚ ਵਾਧਾ ਮੱਧ ਵਰਗ ਦਾ ਲੱਕ ਤੋੜਨ ਵਾਲਾ-ਡਾ. ਚੀਮਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ
Ad Position 24