ਸਰਕਾਰੀ ਸੜਕ ਬਣਾਉਣ ਨੂੰ ਲੈ ਕੇ ਸਾਬਕਾ ਮੇਅਰ ਦੇ ਪਤੀ ਤੇ ਭਾਣਜੇ ਵਿਚਾਲੇ ਝੜਪ ਪਿਸਤੌਲ ਦਿਖਾ ਕੇ ਧਮਕਾਉਣ ਦੇ ਲਾਏ ਦੋਸ਼, ਦੋਵਾਂ ਧਿਰਾਂ ਵਲੋਂ ਸ਼ਿਕਾਇਤਾਂ ਪੁਲਿਸ ਹਵਾਲੇ
ਚੰਡੀਗੜ੍ਹ, 10 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੀ ਸਾਬਕਾ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਪਤੀ ਦੇਵਿੰਦਰ ਬਬਲਾ ਅਤੇ ਉਨ੍ਹਾਂ ਦੇ ਭਾਣਜੇ ਰੌਬਿਨ ਵਿਚਾਲੇ ਸ਼ਨੀਵਾਰ ਨੂੰ ਸੜਕ ਬਣਾਉਣ ਦੇ ਵਿਵਾਦ ਨੂੰ ਲੈ ਕੇ ਝੜਪ ਹੋ ਗਈ। ਸੈਕਟਰ-28 ਸਥਿਤ ਘਰ ਦੇ ਸਾਹਮਣੇ ਹੋਈ ਇਸ ਘਟਨਾ ਦੌਰਾਨ ਦੋਵਾਂ ਧਿਰਾਂ ਵਿਚਾਲੇ ਬਹਿਸ, ਗਾਲ਼ੀ-ਗਲੋਚ, ਧੱਕਾ-ਮੁੱਕੀ ਅਤੇ ਹੱਥੋਪਾਈ ਹੋਈ।
ਚੰਡੀਗੜ੍ਹ, 10 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੀ ਸਾਬਕਾ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਪਤੀ ਦੇਵਿੰਦਰ ਬਬਲਾ ਅਤੇ ਉਨ੍ਹਾਂ ਦੇ ਭਾਣਜੇ ਰੌਬਿਨ ਵਿਚਾਲੇ ਸ਼ਨੀਵਾਰ ਨੂੰ ਸੜਕ ਬਣਾਉਣ ਦੇ ਵਿਵਾਦ ਨੂੰ ਲੈ ਕੇ ਝੜਪ ਹੋ ਗਈ। ਸੈਕਟਰ-28 ਸਥਿਤ ਘਰ ਦੇ ਸਾਹਮਣੇ ਹੋਈ ਇਸ ਘਟਨਾ ਦੌਰਾਨ ਦੋਵਾਂ ਧਿਰਾਂ ਵਿਚਾਲੇ ਬਹਿਸ, ਗਾਲ਼ੀ-ਗਲੋਚ, ਧੱਕਾ-ਮੁੱਕੀ ਅਤੇ ਹੱਥੋਪਾਈ ਹੋਈ। ਘਟਨਾ ਸਮੇਂ ਪੁਲਿਸ ਵੀ ਮੌਜੂਦ ਸੀ। ਇਸ ਝੜਪ ਦੀਆਂ ਵੀਡੀਉਜ਼ ਵੀ ਸਾਹਮਣੇ ਆਈਆਂ ਹਨ। ਰੌਬਿਨ ਨੇ ਦੋਸ਼ ਲਾਇਆ ਕਿ ਦੇਵਿੰਦਰ ਬਬਲਾ ਨੇ ਪਿਸਤੌਲ ਦਿਖਾ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਦੇਵਿੰਦਰ ਬਬਲਾ ਦੇ ਪੱਖ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਦੋਵਾਂ ਧਿਰਾਂ ਨੇ ਸੈਕਟਰ-26 ਥਾਣੇ ਵਿਚ ਇਕ-ਦੂਜੇ ਵਿਰੁੱਧ ਸ਼ਿਕਾਇਤਾਂ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਦੇਵਿੰਦਰ ਬਬਲਾ ਨੇ ਦੱਸਿਆ ਕਿ ਸੈਕਟਰ-27 (ਡੀ) ਦੀ ਖਸਤਾ ਹਾਲਤ ਸੜਕ ਬਣਾਉਣ ਲਈ ਲੋਕ ਉਨ੍ਹਾਂ ਨੂੰ ਕਹਿ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਨਗਰ ਨਿਗਮ ਨਾਲ ਗੱਲ ਕਰਕੇ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਅਨੁਸਾਰ, ਠੇਕੇਦਾਰ ਮੁਕੇਸ਼ ਕੁਮਾਰ ਨੇ ਫ਼ੋਨ ਕਰਕੇ ਦੱਸਿਆ ਕਿ ਰੌਬਿਨ ਸੜਕ ਦਾ ਕੰਮ ਨਹੀਂ ਹੋਣ ਦੇ ਰਿਹਾ। ਮੌਕੇ ’ਤੇ ਪਹੁੰਚਣ ਤੋਂ ਬਾਅਦ ਰੌਬਿਨ ਨੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ, ਗਲਾ ਫੜਿਆ ਅਤੇ ਕੁੜਤੇ ਦਾ ਬਟਨ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਆਪਣਾ ਬਚਾਅ ਕੀਤਾ। ਡੀ.ਐੱਸ.ਪੀ ਪੀ. ਅਭਿਨੰਦਨ ਨੇ ਦੱਸਿਆ ਕਿ ਪੁਲਿਸ ਨੂੰ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਸ਼ਿਕਾਇਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਹ ਵੀ ਜਾਂਚਿਆ ਜਾ ਰਿਹਾ ਹੈ ਕਿ ਝਗੜੇ ਦੌਰਾਨ ਪਿਸਤੌਲ ਦਿਖਾਈ ਗਈ ਸੀ ਜਾਂ ਨਹੀਂ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।