ਮਹਿਰਾਜ, 25 ਜਨਵਰੀ (ਸੁਖਪਾਲ ਮਹਿਰਾਜ): ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਪੱਤੀ ਕਾਲਾ ਮਹਿਰਾਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਬੜੇ ਹੀ ਉਤਸ਼ਾਹ ਅਤੇ ਗੌਰਵ ਨਾਲ ਆਯੋਜਿਤ ਕੀਤਾ ਗਿਆ | ਸਮਾਗਮ ਦੀ ਅਗਵਾਈ ਇੰਚਾਰਜ ਪਿ੍ੰਸੀਪਲ ਕਿ੍ਸ਼ਨ ਲਾਲ ਦੀ ਰਹਿਨੁਮਾਈ ਹੇਠ ਕੀਤੀ ਗਈ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਮਮਤਾ ਖੁਰਾਣਾ ਸੇਠੀ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ (ਸੈ:ਸਿ:) ਨੇ ਸ਼ਿਰਕਤ ਕੀਤੀ, ਜਦਕਿ ਸਮਾਗਮ ਦੀ ਪ੍ਰਧਾਨਗੀ ਚਮਕੌਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਵਲੋਂ ਕੀਤੀ ਗਈ | ਸਮਾਰੋਹ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਆਸ਼ੂ ਸਿੰਘ ਬਲਾਕ ਨੋਡਲ ਅਫ਼ਸਰ ਰਾਮਪੁਰਾ, ਅਪਰ ਅਪਾਰ ਸਿੰਘ ਹੈੱਡ ਮਾਸਟਰ ਸਰਕਾਰੀ ਹਾਈ ਸਕੂਲ ਸਿਧਾਣਾ, ਗੀਤਾ ਅਰੋੜਾ ਪਿ੍ੰਸੀਪਲ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ (ਲੜਕੀਆਂ) ਅਤੇ ਪੰਜਾਬੀ ਲੋਕ ਗਾਇਕ ਹਰਦੇਵ ਮਾਹੀਨੰਗਲ ਵਲੋਂ ਸ਼ਿਰਕਤ ਕਰਕੇ ਵਿਦਿਆਰਥੀਆਂ ਦਾ ਹੌਸਲਾ ਅਫਜ਼ਾਈ ਕੀਤੀ ਗਈ | ਸਮਾਗਮ ਦੇ ਸਰਪ੍ਰਸਤ ਡਾ. ਐਸ. ਕੇ. ਜਿੰਦਲ ਰਾਮਪੁਰਾ ਰਹੇ | ਇਸ ਮੌਕੇ ਮਿਹਨਤੀ ਅਤੇ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਅਕਾਦਮਿਕ, ਖੇਡਾਂ ਅਤੇ ਸਾਂਸਕਿ੍ਤਿਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਸਮਾਰੋਹ ਦੌਰਾਨ ਸਮੂਹ ਸਕੂਲ ਸਟਾਫ਼ ਵਲੋਂ ਮਹਿਮਾਨਾਂ ਦਾ ਸਨਮਾਨ ਪੂਰਕ ਸਵਾਗਤ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਦੇ ਚੇਅਰਮੈਨ ਡਾ. ਜਗਸੀਰ ਸਿੰਘ ਵੈਦ, ਐਸ.ਐਮ.ਸੀ. ਕਮੇਟੀ ਦੇ ਮੈਂਬਰਾਂ ਸਮੇਤ ਰਣਜੋਧ ਸਿੰਘ ਯੋਧਾ ਐਮ.ਸੀ, ਨਿਰਮਲ ਸਿੰਘ ਕਾਉਂਕੇ, ਨਿਰੰਜਨ ਸਿੰਘ ਵੈਦ, ਬੂਟਾ ਸਿੰਘ ਸਾਬਕਾ ਪੀ.ਟੀ.ਏ ਪ੍ਰਧਾਨ, ਪਰਮਜੀਤ ਸਿੰਘ ਪੰਮਾ, ਡਾ. ਰਾਜ ਕੁਮਾਰ ਚੌਹਾਨ, ਗੁਰਤੇਜ ਸਿੰਘ ਕਿਸਾਨ ਯੂਨੀਅਨ ਅਤੇ ਸੁਖਮੰਦਰ ਸਿੰਘ ਟਾਟਾ ਦੀ ਹਾਜ਼ਰੀ ਨੇ ਸਮਾਗਮ ਦੀ ਸ਼ਾਨ ਨੂੰ ਵਧਾਇਆ | ਅੰਤ ਵਿਚ ਮਹਿਮਾਨਾਂ ਵਲੋਂ ਵਿਦਿਆਰਥੀਆਂ ਨੂੰ ਜੀਵਨ ਵਿਚ ਅੱਗੇ ਵਧਣ, ਮਿਹਨਤ ਅਤੇ ਲਗਨ ਨਾਲ ਆਪਣੇ ਲਕਸ਼ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ |