ਬਠਿੰਡਾ, 25 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮਾਲਵੇ ਦੇ ਪ੍ਰਸਿੱਧ ਮਾਤਾ ਰਾਣੀ ਦੇ ਮੰਦਰ ਮਾਈਸਰਖਾਨਾ ਦੀ ਨਵੀਂ 7 ਮੈਂਬਰੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਹੋਈ ਹੈ, ਜਿਸ ਵਿਚ ਐਡਵੋਕੇਟ ਰਾਜਨ ਗਰਗ ਨੂੰ ਸਰਬਸੰਮਤੀ ਨਾਲ ਮੰਦਰ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ¢ ਕਮੇਟੀ ਵਿਚ ਰਾਜਨ ਗਰਗ ਦੇ ਨਾਲ ਪਵਨ ਬਾਂਸਲ ਭੁੱਚੋ, ਰਾਮਪਾਲ ਸਰਦੂਲਗੜ੍ਹ, ਅਜੇ ਕੁਮਾਰ ਸਰਦੂਲਗੜ੍ਹ, ਸਤਪਾਲ ਮਾਨਸਾ, ਕੇਵਲ ਕ੍ਰਿਸ਼ਨ ਰਾਮਪੁਰਾ ਅਤੇ ਅਸ਼ੋਕ ਕੁਮਾਰ ਰਾਮਾ ਮੰਡੀ ਨੂੰ ਵੀ ਕਮੇਟੀ ਮੈਂਬਰ ਨਾਮਜ਼ਦ ਕੀਤਾ ਗਿਆ ਹੈ¢ ਲਾਰਡ ਰਾਮਾ ਸਕੂਲ ਬਠਿੰਡਾ ਵਿਖੇ ਮੰਦਰ ਮਾਈਸਰਖਾਨਾ ਕਮੇਟੀ ਦੇ ਮੈਂਬਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਇਹ ਚੋਣ ਕੀਤੀ ਗਈ¢ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਰਜਕਾਰੀ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਦੱਸਿਆ ਕਿ ਸੱਤ ਮੈਂਬਰੀ ਕਮੇਟੀ ਚੁਣੀ ਗਈ ਹੈ, ਜੋ ਮੰਦਿਰ ਦੀ ਦੇਖ-ਭਾਲ ਕਰੇਗੀ ਅਤੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰੇਗੀ¢ ਉਨ੍ਹਾਂ ਕਿਹਾ ਕਿ ਮਾਤਾ ਦੇ ਮੰਦਰ ਦੀ ਦਿੱਖ ਬਦਲਣ ਅਤੇ ਮਾਤਾ ਦੇ ਮੰਦਰ ਤੋਂ ਲੈ ਕੇ ਜੀ.ਟੀ. ਰੋਡ ਤੱਕ ਦੀ ਸੜਕ ਦੇ ਨਵੀਨੀਕਰਨ ਲਈ ਯਤਨ ਕੀਤੇ ਜਾਣਗੇ, ਜਿਸ ਲਈ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਜਾਵੇਗਾ¢ ਉਨ੍ਹਾਂ ਕਿਹਾ ਕਿ ਮੰਦਰ ਮਾਤਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਵੀ ਵੱਖਰੇ ਪ੍ਰਬੰਧ ਕੀਤੇ ਜਾਣਗੇ, ਧਰਮਸ਼ਾਲਾ ਦਾ ਵੀ ਪ੍ਰਬੰਧ ਕੀਤਾ ਜਾਵੇਗਾ¢ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਮਾਈਸਰਖਾਨਾ ਪਿੰਡ ਦੀ ਪੰਚਾਇਤ ਅਤੇ ਚੁਣੇ ਹੋਏ ਮੈਂਬਰਾਂ ਨਾਲ ਗੱਲਬਾਤ ਕਰਕੇ ਪੂਰੀਆਂ ਸੜਕਾਂ ਦਾ ਨਵੀਨੀਕਰਨ ਕਰਵਾਇਆ ਜਾ ਸਕੇ ਅਤੇ ਲਾਈਟਾਂ, ਪੌਦੇ ਅਤੇ ਹੋਰ ਵਿਕਾਸ ਕੰਮ ਕਰਵਾ ਕੇ ਵੱਖਰੀ ਦਿੱਖ ਦਿੱਤੀ ਜਾ ਸਕੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮਾਤਾ ਦੇ ਦਰਬਾਰ ਤੋਂ ਆਰਤੀ ਅਤੇ ਸਾਰੇ ਪ੍ਰੋਗਰਾਮ ਲਾਈਵ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਦੁਨੀਆ ਭਰ ਵਿਚ ਵਸਦੇ ਮਾਤਾ ਦੇ ਸ਼ਰਧਾਲੂਆਂ ਨੂੰ ਘਰ ਬੈਠਾ ਹੀ ਦਰਸ਼ਨ ਹੋ ਸਕਣ¢ ਇਸ ਮੌਕੇ ਉਨ੍ਹਾਂ ਦੇ ਨਾਲ ਮੰਦਿਰ ਮਾਈਸਰਖਾਨਾ ਕਮੇਟੀ ਦੇ ਮੈਂਬਰ ਅਤੇ ਸ਼ਰਧਾਲੂ ਹਾਜ਼ਰ ਸਨ¢