ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਨੰਬਰਦਾਰੀ ਰੱਦ ਹੋਣ ਦੇ ਬਾਵਜੂਦ ਨੰਬਰਦਾਰੀ ਦੇ ਕੰਮ ਜਾਰੀ

Ad Position 21
No active advertisement
ਅਜੀਤ ਡੈਸਕ 26-01-2026
ਕੋਟਫੱਤਾ, 25 ਜਨਵਰੀ (ਰਣਜੀਤ ਸਿੰਘ ਬੁੱਟਰ)- ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਰਾਮਗੜ੍ਹ ਭੂੰਦੜ ਵਿਖੇ ਐਸਸੀ ਨੰਬਰਦਾਰ ਮਲਕੀਤ ਸਿੰਘ ਪੁੱਤਰ ਸ਼ਾਮ ਸਿੰਘ ਦੀ ਮÏਤ ਹੋਣ ਤੋਂ ਬਾਅਦ ਖਾਲੀ ਹੋਈ ਅਸਾਮੀ ਲਈ ਮਲਕੀਤ ਸਿੰਘ ਦੇ ਪੁੱਤਰਾਂ, ਭਤੀਜਿਆਂ ਤੇ ਪਿੰਡ ਦੇ ਇਕ ਹੋਰ ਵਿਅਕਤੀ ਨੇ ਨਾਮਜ਼ਦਗੀ ਦਾਖਲ ਕੀਤੀ ਸੀ¢ ਸਵ. ਮਲਕੀਤ ਸਿੰਘ ਨੰਬਰਦਾਰ ਦੇ ਪੁੱਤਰ ਜਗਦੇਵ ਸਿੰਘ ਨੇ ਦੱਸਿਆ ਕਿ ਮੇਰੇ ਭਰਾਵਾਂ ਤੇ ਮੇਰੀ ਉੱਚ ਯੋਗਤਾ ਦੇ ਬਾਵਜੂਦ ਵੀ ਸਿਆਸੀ ਸ਼ਹਿ 'ਤੇ ਪਿੰਡ ਦੇ ਘੱਟ ਪੜੇ ਲਿਖੇ ਵਿਅਕਤੀ ਮਿੱਠੂ ਸਿੰਘ ਨੂੰ 6 ਜੂਨ 2025 ਨੂੰ ਪਿੰਡ ਦਾ ਐਸਸੀ ਨੰਬਰਦਾਰ ਨਿਯੁਕਤ ਕੀਤਾ ਗਿਆ ਪਰ ਸਾਡੇ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਹੋਈ ਪੜਤਾਲ ਤੋਂ ਬਾਅਦ ਕਮਿਸ਼ਨਰ ਫ਼ਰੀਦਕੋਟ ਮੰਡਲ ਵਲੋਂ 3 ਸਤੰਬਰ 2025 ਨੂੰ ਮਿੱਠੂ ਸਿੰਘ ਦੀ ਨੰਬਰਦਾਰੀ ਰੱਦ ਕਰ ਦਿੱਤੀ ਗਈ¢ ਨੰਬਰਦਾਰੀ ਰੱਦ ਹੋਣ ਤੇ ਮਿੱਠੂ ਸਿੰਘ ਨੇ ਕਮਿਸ਼ਨਰ ਫ਼ਰੀਦਕੋਟ ਦੇ ਫ਼ੈਸਲੇ ਵਿਰੁੱਧ ਵਿੱਤ ਕਮਿਸ਼ਨਰ ਚੰਡੀਗੜ੍ਹ ਕੋਲ ਅਪੀਲ ਦਾਇਰ ਕੀਤੀ ਸੀ ਜਿਸ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ¢ਨੰਬਰਦਾਰੀ ਰੱਦ ਹੋਣ ਤੋਂ ਬਾਅਦ ਵੀ ਮਿੱਠੂ ਸਿੰਘ ਨੰਬਰਦਾਰੀ ਵਾਲੇ ਸਾਰੇ ਕੰਮ ਕਰਦਾ ਰਿਹਾ ਜਿਸ ਤਹਿਤ ਉਸ ਨੇ 3 ਅਕਤੂਬਰ 2025 ਨੂੰ ਬਤÏਰ ਨੰਬਰਦਾਰ ਮਿ੍ਤਕ ਨਛੱਤਰ ਸਿੰਘ ਦਾ ਕੁਰਸੀਨਾਮਾ ਤਸਦੀਕ ਕੀਤਾ ਤੇ ਪਿੰਡ ਦਾ ਨੰਬਰਦਾਰ ਹੋਣ ਸੰਬੰਧੀ ਹਲਫ਼ੀਆ ਬਿਆਨ ਵੀ ਦਿੱਤਾ¢ ਜਗਦੇਵ ਸਿੰਘ ਨੇ ਕਿਹਾ ਕਿ ਫ਼ਰੀਦਕੋਟ ਮੰਡਲ ਦੇ ਫ਼ੈਸਲੇ ਦੀ ਕਾਪੀ ਮੈਂ ਹਲਕਾ ਕੋਟਭਾਰਾ ਦੇ ਪਟਵਾਰੀ ਨੂੰ 24 ਸਤੰਬਰ 2025 ਨੂੰ ਉਨ੍ਹਾਂ ਦੇ ਦਫ਼ਤਰ ਪਹੁੰਚ ਕੇ ਦੇ ਦਿੱਤੀ ਸੀ ਪਰ ਪਟਵਾਰੀ ਨੇ ਵੀ ਕਮਿਸ਼ਨਰ ਫ਼ਰੀਦਕੋਟ ਮੰਡਲ ਦੇ ਹੁਕਮ ਨੂੰ ਟਿੱਚ ਜਾਣ ਕੇ ਮਿੱਠੂ ਸਿੰਘ ਨੂੰ ਨੰਬਰਦਾਰ ਮੰਨ ਕੇ ਇੰਤਕਾਲ ਕਰ ਦਿੱਤਾ¢ ਜਗਦੇਵ ਸਿੰਘ ਨੇ ਮੰਗ ਕੀਤੀ ਹੈ ਕਿ ਰੱਦ ਕੀਤੇ ਗਏ ਨੰਬਰਦਾਰ ਮਿੱਠੂ ਸਿੰਘ ਦਾ ਸ਼ਨਾਖ਼ਤੀ ਕਾਰਡ ਤੇ ਸੰਨਦ ਨੰਬਰਦਾਰੀ ਜ਼ਬਤ ਕੀਤੀ ਜਾਵੇ ਤੇ ਗਲਤ ਹਲਫ਼ੀਆ ਬਿਆਨ ਦੇ ਕੇ ਕੁਰਸੀਨਾਮਾ ਤਸਦੀਕ ਕਰਨ ਦੋਸ਼ ਚ ਪਟਵਾਰੀ ਤੇ ਨੰਬਰਦਾਰ ਦੋਵਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ¢ ਜਗਦੇਵ ਸਿੰਘ ਨੇ ਦੱਸਿਆ ਕਿ ਮੇਰੇ,ਗੁਰਬਿੰਦਰ ਸਿੰਘ ਤੇ ਬਲਜਿੰਦਰ ਸਿੰਘ ਵੱਲੋਂ ਤਹਿਸੀਲਦਾਰ ਮੌੜ ਕੋਲ ਨੰਬਰਦਾਰੀ ਰੱਦ ਹੋਣ ਸੰਬੰਧੀ ਦਰਖਾਸਤਾਂ ਦਿੱਤੀਆਂ ਹੋਈਆਂ ਹਨ ਜਿਨ੍ਹਾਂ ਦੇ ਬਕਾਇਦਾ ਡਿਸਪੈਚ ਨੰਬਰ ਲਗਾਏ ਹੋਏ ਹਨ ਪਰ ਸਿਆਸੀ ਦਬਾਅ ਦੇ ਚੱਲਦਿਆਂ ਤਹਿਸੀਲਦਾਰ ਮੌੜ ਮਿੱਠੂ ਸਿੰਘ ਵਿਰੁੱਧ ਕਾਰਵਾਈ ਕਰਨ ਤੋਂ ਟਾਲਾ ਵੱਟ ਰਿਹਾ ਹੈ¢ ਇਸ ਸਬੰਧੀ ਤਹਿਸੀਲਦਾਰ ਮੌੜ ਦਾ ਕਹਿਣਾ ਸੀ ਕਿ ਨੰਬਰਦਾਰੀ ਰੱਦ ਹੋਣ ਵਾਲਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਤੇ ਕੱਲ੍ਹ 26 ਜਨਵਰੀ ਦੀ ਛੁੱਟੀ ਹੈ ਤੇ ਉਸ ਤੋਂ ਅਗਲੇ ਕੰਮ ਵਾਲੇ ਦਿਨ ਜ਼ਰੂਰ ਇਸ ਦੀ ਪੜਤਾਲ ਕਰਵਾਉਣਗੇ¢
Ad Position 22
No active advertisement
ਪਿਛਲੀ ਖ਼ਬਰ ਵਿੱਦਿਆ ਭਾਰਤੀ ਸਕੂਲ 'ਚ ਸਪਤ ਸ਼ਕਤੀ ਸੰਗਮ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮੰਦਰ ਮਾਈਸਰਖਾਨਾ ਕਮੇਟੀ ਦੀ 7 ਮੈਂਬਰੀ ਟੀਮ ਦੀ ਚੋਣ, ਕਾਰਜਕਾਰੀ ਪ੍ਰਧਾਨ ਬਣੇ ਰਾਜਨ ਗਰਗ
Ad Position 24
No active advertisement