ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

30 ਪਰਿਵਾਰ ਭਾਜਪਾ ਵਿਚ ਹੋਏ ਸ਼ਾਮਿਲ-ਗੁਰਪ੍ਰੀਤ ਸਿੰਘ ਮਲੂਕਾ ਨੇ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 01-02-2026
ਮਹਿਰਾਜ, 31 ਜਨਵਰੀ (ਸੁਖਪਾਲ ਮਹਿਰਾਜ): ਪਿੰਡ ਮਹਿਰਾਜ ਵਿਖੇ ਰਾਜਪਾਲ ਸਿੰਘ ਦੇ ਘਰ ਇਕ ਵਿਸ਼ੇਸ਼ ਮੀਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਲ ਮਿਲਿਆ ਜਦੋਂ ਕਰੀਬ 30 ਪਰਿਵਾਰਾਂ ਨੇ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ (ਬਠਿੰਡਾ ਦਿਹਾਤੀ) ਨੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ | ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਸਤਨਾਮ ਸਿੰਘ, ਕਿ੍ਸ਼ਨ ਸਿੰਘ, ਗੁਰਮੇਲ ਸਿੰਘ, ਅਰਸ਼ਦੀਪ ਸਿੰਘ, ਛਿੰਦਾ ਸਿੰਘ, ਮਨਪ੍ਰੀਤ ਸਿੰਘ, ਤਾਰਾ ਸਿੰਘ, ਪੰਮੀ ਕੌਰ, ਪਾਲੋ ਕੌਰ, ਸੁੱਖੀ ਕੌਰ, ਭੋਲੀ ਕੌਰ, ਸ਼ਿੰਦਰਪਾਲ ਕੌਰ, ਬਿੰਦਰ ਕੌਰ, ਸ਼ਿੰਦਰ ਕੌਰ, ਬੇਅੰਤ ਕੌਰ, ਕਿਰਨਾ ਕੌਰ, ਪ੍ਰੀਤੋ ਕੌਰ, ਪ੍ਰੀਤਮ ਕੌਰ, ਲਛਮਣ ਸਿੰਘ, ਸ਼ੱਬੂ ਸਿੰਘ, ਮਿੰਨਾ ਸਿੰਘ, ਕਾਕਾ ਸਿੰਘ, ਦਰਸ਼ਨ ਸਿੰਘ, ਪਾਲੀ ਸਿੰਘ, ਜੰਟਾ ਸਿੰਘ, ਕੁਲਦੀਪ ਸਿੰਘ, ਨਿੱਕੀ ਕੌਰ, ਸਾਬਾ ਸਿੰਘ, ਚਮਕੌਰ ਸਿੰਘ ਆਦਿ ਸ਼ਾਮਿਲ ਸਨ | ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਲੋਕ-ਹਿਤੈਸ਼ੀ ਨੀਤੀਆਂ ਅਤੇ ਦੇਸ਼ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਕਾਰਨ ਲੋਕ ਭਰੋਸੇ ਨਾਲ ਪਾਰਟੀ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਹਰ ਵਰਕਰ ਨੂੰ ਪੂਰਾ ਸਤਿਕਾਰ ਅਤੇ ਮੌਕਾ ਦਿੱਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਪਰਿਵਾਰ ਪਾਰਟੀ ਦੀ ਮਜ਼ਬੂਤੀ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੇ | ਮੀਟਿੰਗ ਵਿਚ ਸਟੇਟ ਮੈਂਬਰ ਵਿਵੇਕ ਗਰਗ, ਜਨਰਲ ਸਕੱਤਰ ਚੰਦਰਕਾਂਤ (ਕਾਲਾ), ਜਨਰਲ ਸਕੱਤਰ ਮੇਜ਼ਰ ਸਿੰਘ ਬਰਾੜ, ਮਾਈਨੋਰਟੀ ਮੋਰਚਾ ਜ਼ਿਲ੍ਹਾ ਪ੍ਰਧਾਨ ਭਾਰਤ ਭੂਸ਼ਨ ਜੈਨ, ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ, ਮੀਤ ਪ੍ਰਧਾਨ ਜੋਗਿੰਦਰ ਪਾਲ ਸਿੰਗਲਾ, ਸਰਕਲ ਪ੍ਰਧਾਨ ਸੁਖਵੰਤ ਸਿੰਘ ਮਹਿਰਾਜ (ਸਰਕਲ ਮਹਿਰਾਜ), ਨਾਜਰ ਸਿੰਘ ਨਫਰੀਆ, ਸੁਖਪਾਲ ਸਿੰਘ, ਜਗਦੇਵ ਸਿੰਘ ਸੇਲਵਰ੍ਹਾ, ਐਸ.ਸੀ. ਮੋਰਚਾ ਸਰਕਲ ਪ੍ਰਧਾਨ ਜੱਗਜੀਵਨ ਸਿੰਘ, ਅਮਨਦੀਪ ਕੌਰ ਜ਼ਿਲ੍ਹਾ ਮੈਂਬਰ ਅਤੇ ਮਿਲਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਅੰਤ ਵਿਚ ਗੁਰਪ੍ਰੀਤ ਸਿੰਘ ਮਲੂਕਾ ਨੇ ਸਾਰੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਰਹੇਗੀ ਅਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉੱਤਰੇਗੀ |
Ad Position 22
No active advertisement
ਪਿਛਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਪ੍ਰੋਗਰਾਮ ਤਹਿਤ ਬਠਿੰਡਾ ਵਿਚ ਮੁਫ਼ਤ ਮੈਡੀਕਲ ਤੇ ਕਾਨੂੰਨੀ ਕੈਂਪ 3 ਨੂੰ ਅਗਲੀ ਖ਼ਬਰ ਦੀਪ ਇੰਸਟੀਚਿਊਟ ਲਹਿਰਾ ਮੁਹੱਬਤ ਵਲੋਂ ਜੀ. ਐਨ. ਐਮ. ਭਾਗ ਪਹਿਲਾ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ
Ad Position 24
No active advertisement