ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਨਾਨਕ ਦੇਵ ਪਬਲਿਕ ਸਕੂਲ ਅਤੇ ਖ਼ਾਲਸਾ ਸਕੂਲ ਦੇ ਲੜਕੇ-ਲੜਕੀਆਂ ਨੇ ਜਿੱਤਿਆ ਅੰਤਰ ਸਕੂਲ ਬਾਸਕਟਬਾਲ ਟੂਰਨਾਮੈਂਟ

Ad Position 21
No active advertisement
ਅਜੀਤ ਡੈਸਕ 01-02-2026
ਬਠਿੰਡਾ, 31 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੇਂਟ ਜੇਂਵੀਅਰ ਸਕੂਲ, ਬਠਿੰਡਾ ਵਿਖੇ ਸੱਤਵਾਂ ਫਾਦਰ ਐਨੇਕਲੈਟੋ ਫਰਨਾਂਡਸ ਇੰਟਰ ਸਕੂਲ ਬਾਸਕਿਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਲੜਕੇ-ਲੜਕੀਆਂ ਦੀਆਂ ਕੁੱਲ 14 ਟੀਮਾਂ ਨੇ ਭਾਗ ਲਿਆ¢ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਫਾਦਰ ਯੋਸੈਬੀਓ, ਫਾਦਰ ਅਮਾਰੋ ਮਾਰਟਿਨਸ ਸ਼ਾਮਲ ਹੋਏ, ਜਿਨ੍ਹਾਂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ¢ ਇਸ ਮੌਕੇ ਪਿ੍ੰਸੀਪਲ ਫਾਦਰ ਸਿਡਲੋਏ ਫੁਰਟਾਡੋ, ਕੋਆਰਡੀਨੇਟਰ ਅਰਚਨਾ ਰਾਜਪੂਤ ਅਤੇ ਕੋਆਰਡੀਨੇਟਰ ਨੂਪੁਰ ਵੀ ਹਾਜ਼ਰ ਸਨ¢ ਖਿਡਾਰਨ ਪ੍ਰਭਨੂਰ ਕੌਰ ਗਿੱਲ ਨੇ ਸਮੂਹ ਖਿਡਾਰੀਆਂ ਦੀ ਤਰਫ਼ੋਂ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ¢ ਇਸ ਮੌਕੇ ਹੋਏ ਲੜਕੀਆਂ ਦੇ ਵਰਗ ਵਿਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਪਹਿਲਾ ਸਥਾਨ ਹਾਸਲ ਕਰਕੇ ਬਾਸਕਿਟਬਾਲ ਰੋਿਲੰਗ ਟਰਾਫ਼ੀ ਜਿੱਤੀ, ਸੇਂਟ ਜੇਂਵੀਅਰ ਸਕੂਲ 'ਏ' ਟੀਮ ਨੇ ਦੂਜਾ ਅਤੇ ਸੇਂਟ ਜੇਂਵੀਅਰ ਸਕੂਲ 'ਬੀ' ਟੀਮ ਨੇ ਤੀਜਾ ਸਥਾਨ ਹਾਸਲ ਕੀਤਾ | ਜਦਕਿ ਲੜਕਿਆਂ ਵਿਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਪਹਿਲਾ ਸਥਾਨ ਹਾਸਲ ਕੀਤਾ | ਸੇਂਟ ਜੇਂਵੀਅਰ ਸਕੂਲ ਬਠਿੰਡਾ 'ਏ' ਟੀਮ ਦੂਜੇ ਅਤੇ ਗੁਰੂ ਹਰਕ੍ਰਿਸ਼ਨ ਸਕੂਲ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ | ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਦੇਵ ਰਾਜ ਬਾਂਸਲ, ਰੁਪਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਬਠਿੰਡਾ, ਫਾਦਰ ਯੋਸੈਬੀਓ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ¢ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਸਪੋਰਟਸ ਕਿੱਟ, ਟਰਾਫ਼ੀ ਅਤੇ ਕਾਰਗੁਜ਼ਾਰੀ ਸਰਟੀਫ਼ਿਕੇਟ ਦਿੱਤੇ ਗਏ¢ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਸਕੂਲ ਦੀ ਮੈਨੇਜਮੈਂਟ, ਕੋਚ ਦਵਿੰਦਰਪਾਲ ਅਤੇ ਖੇਡ ਅਧਿਆਪਕਾਂ ਦਾ ਵਿਸ਼ੇਸ ਸਹਿਯੋਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਵਕੀਲ ਅਵਿਨਾਸ਼ ਗੁਪਤਾ ਦੀ ਕਾਰ ਹੋਈ ਹਾਦਸਾਗ੍ਰਸਤ ਅਗਲੀ ਖ਼ਬਰ ਅੰਤਰਰਾਸ਼ਟਰੀ ਸਿੱਖਿਆ ਉਲੰਪੀਆਡ ਮੁਕਾਬਲੇ ਵਿਚ ਛਾਏ ਆਕਸਫੋਰਡ ਦੇ ਵਿਦਿਆਰਥੀ
Ad Position 24
No active advertisement