ਜਲਾਲਾਬਾਦ, 31 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਜਲਾਲਾਬਾਦ ਦੇ ਪਿੰਡ ਡਿੱਬੀਪੁਰਾ ਵਿਖੇ ਮੀਟਿੰਗ ਕੀਤੀ ਗਈ, ਜਿਸ 'ਚ ਪਿੰਡ ਡਿੱਬੀਪੁਰਾ ਇਕਾਈ ਦੀ ਚੋਣ ਕਰਦੇ ਹੋਏ ਉਗਰਾਹਾਂ ਜਥੇਬੰਦੀ ਦੇ ਪਰਿਵਾਰ ਵਿਚ ਵਾਧਾ ਕੀਤਾ ਗਿਆ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀ ਵਾਲਾ ਦੀ ਅਗਵਾਈ ਹੇਠ ਇਕਾਈ ਦੀ ਚੋਣ ਕੀਤੀ ਗਈ | ਇਸ ਸਮੇਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਨੇ ਵਾਲਾ, ਜ਼ਿਲ੍ਹਾ ਖ਼ਜ਼ਾਨਚੀ ਬਲਜੀਤ ਸਿੰਘ ਬਰਾੜ ਕੋਕਰੀ, ਬਲਾਕ ਜਲਾਲਾਬਾਦ ਦੇ ਪ੍ਰਧਾਨ ਪਿੱਪਲ ਸਿੰਘ ਘਾਂਗਾ, ਅੰਗਰੇਜ਼ ਸਿੰਘ ਚੀਮਾ ਤੰਬੂ ਵਾਲਾ, ਜਗਤਾਰ ਸਿੰਘ ਘਾਂਗਾ, ਬਖ਼ਸ਼ੀਸ਼ ਸਿੰਘ, ਜਸਕੌਰ ਸਿੰਘ ਜੰਡਵਾਲਾ, ਬਲਾਕ ਖ਼ਜ਼ਾਨਚੀ ਜਸਵਿੰਦਰ ਹੁਸਨਪ੍ਰੀਤ ਸਿੰਘ, ਬਲਾਕ ਫ਼ਾਜ਼ਿਲਕਾ ਦੇ ਪ੍ਰਧਾਨ ਮਨਜੀਤ ਸਿੰਘ ਘਟਿਆਂ ਵਾਲਾ, ਹਰਪ੍ਰੀਤ ਸਿੰਘ, ਜਗਸੀਰ ਸਿੰਘ, ਪਿੱਪਲ ਸਿੰਘ ਬਾਹਮਣੀ ਵਾਲਾ, ਮੱਖਣ ਰਾਮ ਇਕਾਈ ਪ੍ਰਧਾਨ ਆਦਿ ਮੌਜੂਦ ਸਨ | ਭਾਕਿਯੂ ਏਕਤਾ ਉਗਰਾਹਾਂ ਦੀ ਪਿੰਡ ਡਿੱਬੀਪੁਰਾ ਦੇ ਇਕਾਈ ਪ੍ਰਧਾਨ ਸ਼ਮਸ਼ੇਰ ਸਿੰਘ, ਜਰਨਲ ਸਕੱਤਰ ਜੁਗਿੰਦਰ ਸਿੰਘ, ਕੈਸ਼ੀਅਰ ਗੁਰਬਖ਼ਸ਼ ਸਿੰਘ, ਸੀਨੀਅਰ ਮੀਤ ਪ੍ਰਧਾਨ ਬਿੰਦਰ ਸਿੰਘ, ਸੰਗਠਨ ਸਕੱਤਰ ਪ੍ਰਕਾਸ਼ ਸਿੰਘ, ਪੈੱ੍ਰਸ ਸਕੱਤਰ ਤਾਰਾ ਸਿੰਘ, ਸਲਾਹਕਾਰ ਖੰਡਾ ਸਿੰਘ, ਫ਼ੌਜਾਂ ਸਿੰਘ, ਪਾਲਾ ਸਿੰਘ ਚੁਣੇ ਗਏ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਨੇ ਜਥੇਬੰਦੀ ਦੇ ਵਿਧਾਨ ਬਾਰੇ ਪਿੰਡ ਦੇ ਲੋਕਾਂ ਤੇ ਇਕਾਈ ਆਗੂਆਂ ਨੂੰ ਜਾਣੂ ਕਰਵਾਇਆ ਤੇ ਆਉਣ ਵਾਲੇ ਸਮੇਂ ਵਿਚ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਵੱਡੀਆਂ ਲੜਾਈਆਂ ਲੜਨ ਵਾਸਤੇ ਪ੍ਰੇਰਿਤ ਕੀਤਾ | ਇਹ ਚੋਣ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ | ਇਸ ਸਮੇਂ ਪਿੰਡ ਦੇ ਹੋਰ ਵੀ ਮੌਹਤਬਰ ਆਗੂ ਸ਼ਾਮਿਲ ਸਨ | ਪਿੰਡ ਵਾਸੀਆਂ ਵਲੋਂ ਨਵੀਂ ਚੁਣੀ ਗਈ ਇਕਾਈ ਦੇ ਆਗੂਆਂ 'ਤੇ ਸਹਿਮਤੀ ਪ੍ਰਗਟ ਕੀਤੀ |