ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਹਾਈ ਕੋਰਟ ਦੇ ਹੁਕਮਾਂ ਮਗਰੋਂ ਸਿਹਤ ਵਿਭਾਗ ਦੇ 39 ਸਟੈਨੋ ਬਣੇ ਸੀਨੀਅਰ ਸਹਾਇਕ

Ad Position 21
No active advertisement
ਅਜੀਤ ਡੈਸਕ 01-02-2026
ਫ਼ਿਰੋਜ਼ਪੁਰ, 31 ਜਨਵਰੀ (ਗੁਰਿੰਦਰ ਸਿੰਘ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਿਹਤ ਵਿਭਾਗ ਵਿਚ ਸਟੈਨੋ ਕੈਟਾਗਰੀ ਦੇ ਕਰਮਚਾਰੀਆਂ ਨੂੰ ਸੀਨੀਅਰ ਸਹਾਇਕ ਦੇ ਪਦ 'ਤੇ ਤਰੱਕੀ ਦੇ ਦਿੱਤੀ ਗਈ ਹੈ | ਇਸ ਸੰਬੰਧੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸਿਹਤ ਵਿਭਾਗ ਦੇ ਤਿੰਨ ਸਟੈਨੋ ਕਰਮਚਾਰੀਆਂ ਨੇ ਅੱਜ ਆਪਣੇ ਨਵੇਂ ਅਹੁਦੇ ਸੰਭਾਲਦਿਆਂ ਸਿਵਲ ਸਰਜਨ ਨੂੰ ਹਾਜ਼ਰੀ ਦਰਜ ਕਰਵਾਈ | ਗੌਰਤਲਬ ਹੈ ਕਿ ਸਿਹਤ ਵਿਭਾਗ 'ਚ ਕੰਮ ਕਰ ਰਹੇ ਸਟੈਨੋ ਕੈਟਾਗਰੀ ਦੇ ਕਰਮਚਾਰੀਆਂ ਵਲੋਂ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਵੀ ਹੋਰ ਵਿਭਾਗਾਂ ਦੀ ਤਰ੍ਹਾਂ ਸਟੈਨੋ ਤੋਂ ਸੀਨੀਅਰ ਸਹਾਇਕ ਦੀ ਪਦ ਉੱਨਤੀ ਦਾ ਹੱਕ ਦਿੱਤਾ ਜਾਵੇ | ਪਰ ਵਿਭਾਗੀ ਪੱਧਰ 'ਤੇ ਕਾਰਵਾਈ ਨਾ ਹੋਣ ਕਾਰਨ, ਆਿਖ਼ਰਕਾਰ ਕਰਮਚਾਰੀਆਂ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ | ਅਦਾਲਤ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਰ ਵਿਭਾਗਾਂ ਦੀ ਤਰਜ਼ 'ਤੇ ਸਿਹਤ ਵਿਭਾਗ ਦੇ 39 ਸਟੈਨੋ ਕਰਮਚਾਰੀਆਂ ਨੂੰ ਸੀਨੀਅਰ ਸਹਾਇਕ ਦੇ ਪਦ 'ਤੇ ਤਰੱਕੀ ਦੇ ਆਦੇਸ਼ ਜਾਰੀ ਕੀਤੇ ਗਏ | ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਦੇ ਅਨੁਸਾਰ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਸਟੈਨੋ ਕੈਟਾਗਰੀ ਦੇ ਕਰਨੈਲ ਚੰਦ, ਕੁਲਜੀਤ ਸਿੰਘ ਤੇ ਵਿਕਾਸ ਕਾਲੜਾ ਵਲੋਂ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪ੍ਰਾਸ਼ਰ ਦੇ ਦਫ਼ਤਰ ਵਿਚ ਹਾਜ਼ਰੀ ਦਿੱਤੀ ਗਈ ਅਤੇ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਗਈ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਢੀਂਗਰਾ, ਡਾ. ਮਨਮੀਤ ਸਿੰਘ, ਡਾ. ਯੁਵਰਾਜ ਨਾਰੰਗ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ, ਅਕਾਊਾਟੈਂਟ ਚਰਨਜੀਤ ਸਿੰਘ, ਪਰਮਵੀਰ ਮੌਂਗਾ ਸੁਪਰਡੈਂਟ, ਤਿ੍ਪਤੀ ਬਾਲਾ, ਸੁਖਚੈਨ ਸਿੰਘ, ਕਿ੍ਸ਼ਨ ਕੁਮਾਰ, ਮੁੱਖਾ, ਜਸਵਿੰਦਰ ਕੌਰ ਸਮੇਤ ਹੋਰ ਅਧਿਕਾਰੀਆਂ ਨੇ ਤਰੱਕੀ ਪ੍ਰਾਪਤ ਕਰਮਚਾਰੀਆਂ ਨੂੰ ਵਧਾਈਆਂ ਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਅਸ਼ੀਰਵਾਦ ਮਾਈਕ੍ਰੋ ਫਾਈਨਾਂਸ ਕੰਪਨੀ 'ਚ ਲੱਖਾਂ ਰੁਪਏ ਦੀ ਧੋਖਾਧੜੀ ਅਗਲੀ ਖ਼ਬਰ ਮਾਡਲ ਟਾਊਨ ਨਿਵਾਸੀ ਮੁਢਲੀਆਂ ਸਹੂਲਤਾਂ ਤੋਂ ਵਾਂਝੇ
Ad Position 24
No active advertisement