ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਜੀ ਦੀ ਜੈਅੰਤੀ 'ਤੇ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 01-02-2026
ਰਾਮਾਂ ਮੰਡੀ, 31 ਜਨਵਰੀ (ਤਰਸੇਮ ਸਿੰਗਲਾ)- ਜਗਤ ਗੁਰੂ ਸ੍ਰੀ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਰਾਮਾਂ ਮੰਡੀ ਵਲੋਂ ਗੁਰੂ ਰਵਿਦਾਸ ਜੀ ਦੀ ਜਯੰਤੀ ਤੇ ਅੱਜ ਸਮੂਹ ਬਾਜ਼ਾਰਾਂ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ¢ ਇਸ ਸ਼ੋਭਾ ਯਾਤਰਾ ਦੇ ਅੱਗੇ ਅੱਗੇ ਮਹਿਲਾ ਸ਼ਰਧਾਲੂ ਰਸਤੇ ਦੀ ਸਫ਼ਾਈ ਕਰ ਰਹੀਆਂ ਸਨ¢ ਸ਼ੋਭਾ ਯਾਤਰਾ ਨੂੰ ਸਮਾਜ ਸੇਵੀ ਵਿੱਕੀ ਕੁਮਾਰ ਨੇ ਮੰਦਰ ਦੇ ਸਥਾਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਇਲਾਕਾ ਵਾਸੀਆਂ ਨੂੰ ਜਯੰਤੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਰਵਿਦਾਸ ਜੀ ਮੱਧਕਾਲੀਨ ਕਾਲ ਵਿਚ ਇਕ ਭਾਰਤੀ ਸੰਤ ਕਵੀ ਸਤਿਗੁਰੂ ਸਨ¢ ਉਨ੍ਹਾਂ ਨੂੰ ਸੰਤ ਸ਼੍ਰੋਮਣੀ ਸਤਿਗੁਰੂ ਦੀ ਉਪਾਧੀ ਦਿੱਤੀ ਗਈ¢ ਉਨ੍ਹਾਂ ਨੇ ਰਵਿਦਾਸੀਆ ਸੰਪਰਦਾ ਦੀ ਸਥਾਪਨਾ ਕੀਤੀ, ਉਨ੍ਹਾਂ ਦੁਆਰਾ ਰਚਿਤ ਕੁਝ ਬਾਣੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਸ਼ਾਮਿਲ ਹੈ¢ ਉਸ ਨੇ ਜਾਤੀਵਾਦ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਲੋਕਾਂ ਨੂੰ ਗਿਆਨ ਦਾ ਮਾਰਗ ਦਿਖਾਇਆ¢ ਸ਼ੋਭਾ ਯਾਤਰਾ ਦੇ ਆਯੋਜਕਾਂ ਵਲੋਂ ਗਾਂਧੀ ਚੌਕ ਵਿਖੇ ਮੰਦਰ ਲਈ ਇਕ ਲੱਖ ਰੁਪਏ ਦੇ ਦਿੱਤੇ ਗਏ ਸਹਿਯੋਗ ਲਈ ਜੈਮੀ ਅਸੀਜਾ ਪੁੱਤਰ ਕਰਤਾਰ ਸਿੰਘ ਅਸੀਜਾ ਅਤੇ ਅਮਰਜੀਤ ਸਿੰਘ ਅਸੀਜਾ ਨੂੰ ਵਿਸ਼ੇਸ਼ ਤÏਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ ਬੀਜ ਐਕਟ ਖੇਤੀ ਨੂੰ ਖੇਤਰ ਤਬਾਹੀ ਦੇ ਕੰਡੇ ਲਿਆਉਣ ਵਾਲਾ - ਜੋਗਿੰਦਰ ਸਿੰਘ ਉਗਰਾਹਾਂ ਅਗਲੀ ਖ਼ਬਰ ਪਿੰਡ ਰਾਏਪੁਰ ਵਿਖੇ ਗਊ ਭਲਾਈ ਕੈਂਪ ਲਗਾਇਆ <br/>
Ad Position 24
No active advertisement