ਭਗਤਾ ਭਾਈਕਾ, 31 ਜਨਵਰੀ (ਸੁਖਪਾਲ ਸਿੰਘ ਸੋਨੀ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਟੋਹਾਣਾ (ਹਰਿਆਣਾ) ਵਿਖੇ ਬੀਤੇ ਸਾਲ 4 ਜਨਵਰੀ ਨੂੰ ਕਿਸਾਨ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ ਜਾਂਦੇ ਸਮੇਂ ਬੱਸ ਹਾਦਸੇ ਦÏਰਾਨ ਪਿੰਡ ਕੋਠਾ ਗੁਰੂ ਦੇ ਸ਼ਹੀਦ ਹੋਏ ਕਿਸਾਨ ਆਗੂ ਬਸੰਤ ਸਿੰਘ, ਕਰਮ ਸਿੰਘ, ਬਲਵੀਰ ਕÏਰ, ਜਸਵੀਰ ਕÏਰ, ਸਰਬਜੀਤ ਕÏਰ ਦੀ ਪਹਿਲੀ ਬਰਸੀ ਪਿੰਡ ਦੇ ਵੱਡੇ ਅਗਵਾੜ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਨਾਈ ਗਈ¢ ਇਸ ਦÏਰਾਨ ਹੀ ਬੂਟਾ ਸਿੰਘ ਨੂੰ ਵੀ ਯਾਦ ਕੀਤਾ ਗਿਆ¢ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ¢ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਕਿਸਾਨ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੂੰ ਪੂਰੀਆਂ ਸਾਰੀਆਂ ਫ਼ਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ, ਸਮੁੱਚਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖ਼ਤਮ, ਲਖੀਮਪੁਰ ਖੀਰੀ ਦੀ ਘਟਨਾ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਫ਼ਸਲੀ ਬੀਮਾ ਯੋਜਨਾ, ਬੁਢਾਪਾ ਪੈਨਸ਼ਨ ਅਤੇ ਨਵੇਂ ਹਮਲਿਆਂ ਦੇ ਖਿਲਾਫ ਦਿੱਲੀ ਮੋਰਚੇ ਤੋਂ ਬਾਅਦ ਲਗਾਤਾਰ ਸੰਘਰਸ਼ ਜਾਰੀ ਹੈ¢ ਸੂਬਾ ਮਹਿਲਾ ਆਗੂ ਹਰਿੰਦਰ ਕÏਰ ਬਿੰਦੂ ਨੇ ਕਿਹਾ ਕਿ ਲੋਕ ਮਾਰੂ ਨੀਤੀਆਂ ਦੇ ਖਿਲਾਫ਼ ਅÏਰਤਾਂ ਨੂੰ ਵੀ ਸੰਘਰਸ਼ਾਂ ਦੇ ਵਿਚ ਬਰਾਬਰ ਯੋਗਦਾਨ ਪਾਉਣਾ ਪਵੇਗਾ¢ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਮਜ਼ਦੂਰਾਂ ਤੋਂ ਜੀ ਰਾਮ ਜੀ ਦੇ ਨਾਂਅ ਤੇ ਨਰੇਗਾ ਖਤਮ ਕਰਕੇ ਸਹੂਲਤਾਂ ਖੋਹਣ ਅਤੇ ਸਨਅਤੀ ਮਜ਼ਦੂਰਾਂ ਦੇ ਕਿਰਤ ਕਾਨੂੰਨ ਲਾਗੂ ਕਰਕੇ ਉਨ੍ਹਾਂ ਦੀ ਦਿਹਾੜੀ ਨੂੰ ਅੱਠ ਘੰਟਿਆਂ ਦੀ ਬਜਾਏ 12 ਘੰਟੇ ਕਰਨ ਵਾਲੀ ਹੈ¢ਲੋਕ ਮੋਰਚਾ ਦੇ ਆਗੂ ਜਗਮੇਲ ਸਿੰਘ ਨੇ ਸਾਮਰਾਜੀ ਨੀਤੀਆਂ ਨੂੰ ਮੋੜਨ ਲਈ ਆਪੋ ਆਪਣੇ ਤਬਕੇ ਨਾਲ ਜਥੇਬੰਦੀਆਂ ਹੋਰ ਮਜ਼ਬੂਤ ਕਰਕੇ ਰਾਜ ਪ੍ਰਬੰਧ ਦੇ ਖਿਲਾਫ ਲਹਿਰ ਖੜੀ ਕਰਨ ਦੀ ਅਪੀਲ ਕੀਤੀ¢ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਬਠਿੰਡਾ ਜੇਲ੍ਹ 'ਚ ਝੂਠੇ ਕੇਸ ਚ ਬੰਦ ਕਿਸਾਨ ਆਗੂਆਂ ਦੀ ਰਿਹਾਈ ਲਈ 6 ਫਰਵਰੀ ਨੂੰ ਕੀਤੇ ਜਾ ਰਹੇ ਬਠਿੰਡਾ ਡੀ ਸੀ ਦਫ਼ਤਰ ਦੇ ਸੂਬਾ ਪੱਧਰੇ ਘਿਰਾਓ 'ਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ¢ ਮਾਲਣ ਕÏਰ ਕੋਠਾ ਗੁਰੂ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ | ਟੀ ਐਸ ਯੂ (ਭੰਗਲ) ਦੇ ਸੂਬਾ ਮੀਤ ਪ੍ਰਧਾਨ ਚੰਦਰ ਸਰਮਾ ਨੇ ਵੀ ਸੰਬੋਧਨ ਕੀਤਾ¢ ਇਸ ਮÏਕੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਜ਼ਿਲ੍ਹਾ ਬਠਿੰਡਾ ਦੇ ਆਗੂ ਨਛੱਤਰ ਸਿੰਘ ਢੱਡੇ, ਜਸਵੀਰ ਸਿੰਘ ਬੁਰਜ ਸੇਮਾ, ਜਗਸੀਰ ਸਿੰਘ ਝੁੰਬਾ, ਜਗਦੇਵ ਸਿੰਘ ਜੋਗੇਵਾਲਾ, ਕਰਮਜੀਤ ਕÏਰ ਲਹਿਰਾ ਖਾਨਾ, ਹਰਪ੍ਰੀਤ ਕੌਰ ਜੇਠੂਕੇ ਸਮੇਤ ਬਲਾਕਾਂ ਪਿੰਡਾਂ ਦੇ ਸਰਗਰਮ ਆਗੂ ਸ਼ਾਮਿਲ ਸਨ¢