ਨੂਰਪੁਰ ਬੇਦੀ, 5 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਵਧੀਕ ਸਹਾਇਕ ਇੰਜੀਨੀਅਰ ਕੁਲਵਿੰਦਰ ਸਿੰਘ ਝੱਜ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮਿਤੀ 7 ਅਪ੍ਰੈਲ ਦਿਨ ਮੰਗਲਵਾਰ ਨੂੰ ਟਿੱਬਾ ਟੱਪਰੀਆਂ ਫੀਡਰ ਅਧੀਨ ਪੈਂਦੇ ਪਿੰਡਾਂ ਅਬਿਆਣਾ, ਨੰਗਲ, ਹਰੀਪੁਰ, ਫੂਲੜੇ, ਖਟਾਣਾ, ਟਿੱਬਾ ਟੱਪਰੀਆਂ, ਖੱਡ ਬਠਲੌਰ, ਰਾਜਗਿਰੀ, ਨੀਲੀ ਰਾਜਗਿਰੀ ਦੀ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ | ਪਰ ਉਕਤ ਪਿੰਡਾਂ ਦੀ ਘਰਾਂ ਦੀ ਸਪਲਾਈ ਆਮ ਵਾਂਗ ਚੱਲਦੀ ਰਹੇਗੀ | ਇਸ ਦੇ ਨਾਲ ਹੀ ਖਟਾਣਾ, ਮਾਧੋਪੁਰ, ਦਹੀਰਪੁਰ, ਬਟਾਰਲਾ ਆਦਿ ਪਿੰਡਾਂ ਦੀ ਘਰੇਲੂ ਸਪਲਾਈ ਬੰਦ ਰਹੇਗੀ | ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਵੱਧ ਵੀ ਹੋ ਸਕਦਾ ਹੈ | ਉਨ੍ਹਾਂ ਵਲੋਂ ਖਪਤਕਾਰਾਂ ਨੂੰ ਬਦਲਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ |