11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਨੈਸ਼ਨਲ ਵੈਟਰਨ ਅਥਲੀਟ ਜੋਗਾ ਸਿੰਘ ਨੂੰ ਖੇਡ ਪ੍ਰਾਪਤੀਆਂ ਲਈ ਕੀਤਾ ਸਨਮਾਨਿਤ <br/>

Ad Position 21
No active advertisement
ਵੈਟਰਨ ਅਥਲੀਟ ਮਾ. ਯੋਗਾ ਸਿੰਘ ਨੂੰ ਸਨਮਾਨਿਤ ਕਰਦੀਆਂ ਸ਼ਖ਼ਸੀਅਤਾਂ | ਤਸਵੀਰ: ਰਾਜੇਸ਼ ਚੌਧਰੀ <br/> 06-04-2026
ਨੂਰਪੁਰ ਬੇਦੀ, 5 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਕਾਕਾ ਰਾਮ ਸੈਣੀ ਟਰੱਸਟ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਜਿਸ ਦੌਰਾਨ ਖੇਤਰ ਦੇ ਪਿੰਡ ਸੈਣੀਮਾਜਰਾ ਨਾਲ ਸੰਬੰਧਿਤ ਨੈਸ਼ਨਲ ਵੈਟਰਨ ਅਥਲੀਟ ਮਾ. ਯੋਗਾ ਸਿੰਘ ਸੈਣੀਮਾਜਰਾ ਨੂੰ ਖੇਡਾਂ ਦੇ ਖੇਤਰ 'ਚ ਪਾਏ ਗਏ ਲਾ ਮਿਸਾਲ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਤਰਸੇਮ ਸੈਣੀ ਪ੍ਰਧਾਨ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮਾਸਟਰ ਯੋਗਾ ਸਿੰਘ ਵਰਗੇ ਖਿਡਾਰੀ ਸਾਡੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ | ਵਿਸ਼ੇਸ਼ ਮਹਿਮਾਨ ਤੇਜਦੀਪ ਸਿੰਘ ਸੈਣੀ ਸਕੱਤਰ ਪੰਜਾਬ ਰਾਜ ਪ੍ਰਬੰਧਨ ਨੇ ਕਿਹਾ ਕਿ ਮਾਸਟਰ ਯੋਗਾ ਸਿੰਘ ਨੇ ਸਿਰਫ਼ ਖੇਡਾਂ 'ਚ ਹੀ ਨਹੀਂ, ਸਗੋਂ ਆਪਣੇ ਕਾਰਜ 'ਚ ਵੀ ਅਨੁਸ਼ਾਸਨ ਅਤੇ ਲਗਨ ਦੀ ਮਿਸਾਲ ਕਾਇਮ ਕੀਤੀ ਹੈ | ਚੇਅਰਮੈਨ ਸੈਣੀ ਭਲਾਈ ਬੋਰਡ ਪੰਜਾਬ ਰਾਮ ਕੁਮਾਰ ਮੁਕਾਰੀ ਨੇ ਕਿਹਾ ਕਿ ਮਾਸਟਰ ਯੋਗਾ ਸਿੰਘ ਸੈਣੀਮਾਜਰਾ ਨੇ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਸੈਣੀ ਭਾਈਚਾਰੇ ਦਾ ਨਾਮ ਉੱਚਾ ਕੀਤਾ ਹੈ | ਇਸ ਮੌਕੇ ਮਾ. ਯੋਗਾ ਸਿੰਘ ਨੇ ਉਕਤ ਸਨਮਾਨ ਹਾਸਿਲ ਕਰਨ 'ਤੇ ਮੁੱਖ ਮਹਿਮਾਨਾਂ ਅਤੇ ਸਮਾਗਮ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਵਧਾਏ ਐਂਟਰੀ ਟੋਲ ਟੈਕਸ ਨਾਲ ਹਿਮਾਚਲ ਟੂਰਿਜ਼ਮ 'ਤੇ ਸੰਕਟ ਦਾ ਪਰਛਾਵਾਂ ਹਿਮਾਚਲ ਸਰਕਾਰ ਇਸ ਨੂੰ ਤੁਰੰਤ ਵਾਪਸ ਲਵੇ- ਗੌਰ... ਅਗਲੀ ਖ਼ਬਰ ਭਾਜਪਾ ਦੇ ਸਥਾਪਨਾ ਦਿਵਸ ਸੰਬੰਧੀ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ <br/>
Ad Position 24