03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਲੇਬਰ ਚੌਕ ਖਰੜ ਵਿਖੇ ਵੱਖ-ਵੱਖ ਜਥੇਬੰਦੀਆਂ ਨੇ ਮਨਾਇਆ 'ਵਿਸ਼ਵ ਮਜ਼ਦੂਰ ਦਿਵਸ' <br/>

Ad Position 21
No active advertisement
ਅਜੀਤ ਡੈਸਕ 02-05-2026
ਖਰੜ, 1 ਮਈ (ਗੁਰਮੁੱਖ ਸਿੰਘ ਮਾਨ)- ਲੇਬਰ ਚੌਕ ਖਰੜ ਵਿਖੇ ਸਥਾਨਕ ਜਥੇਬੰਦੀਆਂ ਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਖਰੜ ਵਲੋਂ 'ਵਿਸ਼ਵ ਮਜ਼ਦੂਰ ਦਿਵਸ' ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬਜ਼ੁਰਗ ਕਮਿਊਨਿਸਟ ਕਾਮਰੇਡ ਯੋਗਰਾਜ ਵਲੋਂ ਲਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਤੋਂ ਪਹਿਲਾਂ ਇਕੱਤਰ ਹੋਏ ਮਜ਼ਦੂਰਾਂ ਵਲੋਂ ਹੱਥਾਂ 'ਚ ਝੰਡੇ ਲੈ ਕੇ ਮਾਰਚ ਕੱਢਿਆ ਗਿਆ | ਉਪਰੰਤ ਲੇਬਰ ਚੌਕ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਪੀ. ਸੀ. ਪੀ. ਐਲ. ਦੇ ਆਗੂ ਸਾਥੀ ਭੁਪਿੰਦਰ ਸਿੰਘ ਮਦਨਹੇੜੀ, ਕਾਮਰੇਡ ਬਲਵੀਰ ਸਿੰਘ ਮੁਸਾਫ਼ਿਰ, ਸੀ. ਪੀ. ਆਈ. ਦੇ ਤਹਿਸੀਲ ਸਕੱਤਰ ਹਰਮੇਲ ਸਿੰਘ ਚੋਲਟਾ, ਸੀਟੂ ਆਗੂ ਗੁਰਦੀਪ ਸਿੰਘ, ਉਦਯੋਗ ਵਿਭਾਗ ਦੇ ਮੁਲਾਜ਼ਮ ਆਗੂ ਤਾਰਾ ਸਿੰਘ, ਲਖਬੀਰ ਸਿੰਘ ਬਡਾਲਾ, ਬੀ. ਐਸ. ਐਲ. ਐਲ. ਦੇ ਕਾਮਰੇਡ ਕਲਮਜੀਤ ਸਿੰਘ, ਐਨ. ਜੀ. ਓ. ਸਮਰੱਥ ਟੀ. ਆਈ. ਮੁਹਾਲੀ ਦੇ ਕਰਮ ਸਿੰਘ ਸ਼ੇਖਾ, ਟੀਚਰ ਯੂਨੀਅਨ ਦੇ ਆਗੂ ਹਰਜੀਤ ਸਿੰਘ ਅਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਖਰੜ ਦੇ ਪ੍ਰਧਾਨ ਸੁਰਿੰਦਰ ਸਿੰਘ ਬਡਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਮੇਰੇ ਲਈ ਬੇਹੱਦ ਮਾਣ ਤੇ ਖ਼ੁਸ਼ੀ ਵਾਲਾ ਪਲ ਰਿਹਾ : ਸ਼ਰਮਾ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-79 ਮੁਹਾਲੀ ਵਿਖੇ ਪ੍ਰਕਾਸ਼ ਪੁਰਬ ਮਨਾਇਆ <br/>
Ad Position 24
No active advertisement