ਸ੍ਰੀ ਅਨੰਦਪੁਰ ਸਾਹਿਬ, 22 ਮਈ (ਕਰਨੈਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰ: 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ ਨੇ ਅੱਜ ਆਪਣੇ ਸਾਥੀਆ ਸਮੇਤ ਘਰ ਘਰ ਚੋਣ ਪ੍ਰਚਾਰ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਵਾਰਡ ਵਾਸੀ ਇਸ ਵਾਰ ਫੇਰ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੰਦੇ ਹਨ ਤਾਂ ਵਾਰਡ ਦੇ ਵਿਕਾਸ 'ਚ ਕੋਈ ਕਮੀਂ ਨਹੀਂ ਛੱਡੀ ਜਾਵੇਗੀ ਤੇ ਵਾਰਡ ਵਾਸੀਆਂ ਦੀ ਹਰ ਮੁਸ਼ਕਿਲ ਦਾ ਹੱਲ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੌਂਸਲਰ ਮਨਪ੍ਰੀਤ ਕੌਰ ਅਰੋੜਾ, ਪਿ੍ਤਪਾਲ ਸਿੰਘ ਗੰਡਾ ਪ੍ਰਧਾਨ ਵਪਾਰ ਮੰਡਲ, ਹਰਵਿੰਦਰਪਾਲ ਸਿੰਘ ਕਾਕਾ ਅਰੋੜਾ, ਤਰੁਨਪ੍ਰੀਤ ਸਿੰਘ ਅਰੋੜਾ, ਸ਼ੈਂਪੀ ਅਰੋੜਾ, ਜੈਸਮੀਨ ਕੌਰ ਅਰੋੜਾ, ਗੁਰਦੀਪ ਸਿੰਘ ਰਾਜਾ, ਇਕਬਾਲ ਸਿੰਘ ਰਾਜੂ, ਤਜਿੰਦਰ ਸਿੰਘ ਚੰਨ, ਜਤਿੰਦਰ ਸਿੰਘ ਤਲਵਾੜ, ਸੋਨੂੰ ਅਰੋੜਾ, ਹਰਮੀਤ ਸਿੰਘ ਮੀਤਾ, ਜਸਪ੍ਰੀਤ ਸਿੰਘ, ਰਾਜੂ ਗੁੰਬਰ, ਜਸਪਾਲ ਸਿੰਘ ਅਰੋੜਾ, ਊਰਿੰਦਰ ਸਿੰਘ ਅਰੋੜਾ, ਅਨਮੋਲਪ੍ਰੀਤ ਸਿੰਘ, ਅਭਿਜੀਤ ਸਿੰਘ, ਪਿ੍ਤਪਾਲ ਸਿੰਘ, ਮਿੰਨੀ, ਗੁਰਪ੍ਰੀਤ ਸਿੰਘ, ਚਿੰਟੂ, ਇੰਦਰਪ੍ਰੀਤ ਸਿੰਘ ਆਦਿ ਹਾਜ਼ਰ ਸਨ |