ਬੇਲਾ, 12 ਜੂਨ ( ਮਨਜੀਤ ਸਿੰਘ ਸੈਣੀ)- ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾਂ ( ਰੂਪਨਗਰ ) ਵਿਖੇ ਤਿੰਨ ਸਾਲਾਂ ਗੁਰਮਤਿ ਡਿਪਲੋਮਾ ਕੋਰਸ ਦੇ ਦਾਖਲੇ ਸ਼ੁਰੂ ਕੀਤੇ ਜਾ ਰਹੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿ ਬਲਜੀਤ ਸਿੰਘ ਨੇ ਦੱਸਿਆ ਕਿ ਕਥਾ, ਕੀਰਤਨ, ਤੰਤੀ ਸਾਜ਼ਾਂ ਸਮੇਤ ਤਿੰਨ ਸਾਲਾ ਗੁਰਮਤਿ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਇਸ ਲਈ ਕਾਲਜ ਦੀ ਵੈਬਸਾਈਟ ਉੱਤੇ ਜਾ ਕੇ ਦਾਖਲਾ ਫਾਰਮ ਭਰ ਸਕਦੇ ਹਨ ਅਤੇ 14 ਜੂਨ ਨੂੰ ਗੁਰਮਤਿ ਮਿਸ਼ਨਰੀ ਕਾਲਜ ਚੌਤਾਂ ਵਿਖੇ ਇੰਟਰਵਿਊ ਲਈ ਜਾ ਰਹੀ ਹੈ।ਪ੍ਰਿੰਸੀਪਲ ਬਲਜੀਤ ਸਿੰਘ ਨੇ ਦੱਸਿਆ ਕਿ +2 ਪਾਸ ਕਰਨ ਵਾਲੇ ਵਿਦਿਆਰਥੀ ਗੁਰਮਤਿ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ। ਕਾਲਜ ਵਿੱਚ ਤਜਰਬੇਕਾਰ ਅਤੇ ਅਨੁਭਵੀ ਅਧਿਆਪਕਾਂ ਦੁਆਰਾ ਤੰਤੀ ਸਾਜ਼ਾਂ ਸਮੇਤ ਗੁਰਮਤਿ ਸਿੱਖਿਆ ਜਾਂਦੀ ਹੈ।ਇਸ ਦੌਰਾਨ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਅਤੇ ਪਹਿਲੇ ਸਾਲ ਤੋਂ ਬੀ.ਏ. ਦੀ ਪੜ੍ਹਾਈ ਵੀ ਕਰਵਾਈ ਜਾਵੇਗੀ , ਕੋਰਸ ਦੌਰਾਨ ਪੜ੍ਹਾਈ, ਲੰਗਰ ਰਿਹਾਇਸ਼, ਦਾ ਪ੍ਰਬੰਧ ਕਾਲਜ ਵੱਲੋਂ ਕੀਤਾ ਜਾਦਾ ਹੈ ਤੇ ਵਿਦਿਆਰਥੀਆਂ ਦੀ ਸਮੇਂ ਸਮੇਂ ਤੇ ਮਹਾਨ ਸ਼ਖਸਅਤਾਂ ਨਾਲ ਮਿਲਣੀ ਅਤੇ ਵਿਚਾਰਾਂ ਦੀ ਸਾਂਝ ਵੀ ਕਰਵਾਈ ਜਾਦੀ ਹੈ ।ਪ੍ਰਿੰਸੀਪਲ ਬਲਜੀਤ ਸਿੰਘ ਨੇ ਦਾਖਲ ਲੈਣ ਵਾਲੇ ਵਿਦਿਆਰਥੀ 14 ਜੂਨ ਨੂੰ ਸਵੇਰੇ ਨੌ ਵਜੇ ਤੋਂ ਚਾਰ ਵਜੇ ਤੱਕ ਆਪਣੀ ਵਿਦਿਅਕ ਯੋਗਤਾ ਦੇ ਅਸਲ ਦਸਤਾਵੇਜ਼ ਲੈ ਕੇ ਪਹੁੰਚਣ।