02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸਿੱਖਿਆ ਵਿਭਾਗ, ਜੰਗਲਾਤ ਵਿਭਾਗ ਅਤੇ ਕੋਹਮ ਫਾਉਂਡੇਸ਼ਨ ਦੇ ਸਾਂਝੇ ਉਪਰਾਲੇ ਨਾਲ ਵਿਦਿਆਰਥੀਆਂ ਨੂੰ ਦਿੱਤੀ ਕੁਦਰਤ ਸੰਭਾਲ ਦੀ ਵਿਹਾਰਕ ਸਿਖਲਾਈ

Ad Position 21
No active advertisement
ਅਜੀਤ ਡੈਸਕ 26-07-2026
ਨੂਰਪੁਰ ਬੇਦੀ, 25 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ.ਸਿ.), ਰੂਪਨਗਰ, ਜੰਗਲਾਤ ਵਿਭਾਗ ਰੂਪਨਗਰ, ਕੋਹਮ ਫਾਊਂਡੇਸ਼ਨ ਅਤੇ ਵਿਗਿਆਨ ਅਧਿਆਪਕ ਜਗਜੀਤ ਸਿੰਘ ਦੇ ਸਾਂਝੇ ਉਪਰਾਲੇ ਨਾਲ ਬਟਾਰਲਾ ਫਾਰੈਸਟ ਨਰਸਰੀ, ਪਿੰਡ ਹਰੀਪੁਰ ਵਿਖੇ 10,000 ਸੀਡਬਾਲ ਮੇਗਾ ਕੈਂਪੇਨ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਰੁੱਖਾਂ, ਜੈਵ ਵਿਭਿੰਨਤਾ ਅਤੇ ਕੁਦਰਤੀ ਸਰੋਤਾਂ ਪ੍ਰਤੀ ਚੇਤਨਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਵਾਤਾਵਰਨ ਸੰਭਾਲ ਨਾਲ ਵਿਹਾਰਕ ਤੌਰ ’ਤੇ ਜੋੜਨਾ ਸੀ। ਇਸ ਕੈਂਪ ਵਿਚ ਸਰਕਾਰੀ ਹਾਈ ਸਕੂਲ ਰਾਏਪੁਰ, ਸੈਕੰਡਰੀ ਸਕੂਲ ਧਮਾਣਾ, ਸੈਕੰਡਰੀ ਸਕੂਲ ਬਜਰੂੜ, ਹਾਈ ਸਕੂਲ ਅਬਿਆਣਾ, ਹਾਈ ਸਕੂਲ ਖੱਡ ਬਠਲੌਰ, ਡਾਇਟ ਰੂਪਨਗਰ ਅਤੇ ਹੋਰ ਭਾਗੀਦਾਰ ਸੰਸਥਾਵਾਂ ਦੇ 60 ਤੋਂ ਵੱਧ ਵਿਦਿਆਰਥੀਆਂ ਅਤੇ 15 ਤੋਂ ਵੱਧ ਸਥਾਨਕ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਬਾਂਸ, ਜਲੇਬੀ, ਕਿੱਕਰ, ਬਰੋਟਾ, ਟਾਹਲੀ, ਸ਼ਹਿਤੂਤ, ਸੁਬਾਬੂਲ, ਗੁਲਮੋਹਰ, ਜਾਮਣ ਅਤੇ ਹੋਰ ਦੇਸੀ ਰੁੱਖਾਂ ਦੇ ਬੀਜਾਂ ਦੀ ਪਛਾਣ, ਉਨ੍ਹਾਂ ਦੀ ਮਹੱਤਤਾ, ਸੀਡਬਾਲਾਂ ਦੀਆਂ ਵੱਖ-ਵੱਖ ਕਿਸਮਾਂ, ਮਿੱਟੀ ਦੀ ਤਿਆਰੀ ਅਤੇ ਵਿਗਿਆਨਕ ਢੰਗ ਨਾਲ ਸੀਡਬਾਲ ਤਿਆਰ ਕਰਨ ਦੀ ਵਿਹਾਰਕ ਸਿਖਲਾਈ ਦਿੱਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਐਕਸ਼ਨ-ਓਰੀਐਂਟਿਡ ਵਾਤਾਵਰਨੀ ਗਤੀਵਿਧੀਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਪ੍ਰੋਗਰਾਮ ਦਾ ਸੰਚਾਲਨ ਅਤੇ ਪ੍ਰਬੰਧ ਬਲਾਕ ਨੋਡਲ ਅਫ਼ਸਰ ਪ੍ਰਿੰ. ਜਗਤਾਰ ਸਿੰਘ ਧਮਾਣਾ ਦੀ ਅਗਵਾਈ ਹੇਠ ਕੀਤਾ ਗਿਆ। ਰੇਂਜ ਵਣ ਅਫ਼ਸਰ ਨੂਰਪੁਰ ਬੇਦੀ ਸੁਖਬੀਰ ਸਿੰਘ, ਕੋਹਮ ਦੇ ਟੀਮ ਮੈਂਬਰ ਮਾਨਵ ਫਕੀਰ ਨੇ ਵਿਦਿਆਰਥੀਆਂ ਨੂੰ ਨਰਸਰੀ ਵਿਚ ਲੱਗੇ ਦੇਸੀ ਪੌਦਿਆਂ, ਜੰਗਲਾਂ ਦੀ ਮਹੱਤਤਾ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ। ਇਸ ਮੁਹਿੰਮ ਦਾ ਤਕਨੀਕੀ ਸੰਚਾਲਨ ਵਿਗਿਆਨ ਅਧਿਆਪਕ ਜਗਜੀਤ ਸਿੰਘ ਨੇ ਕੀਤਾ। ਇਸ ਮੌਕੇ ਅਧਿਆਪਕ ਪਰਮਿੰਦਰ ਭਾਰਤੀ, ਗੁਰਪ੍ਰੀਤ ਸਿੰਘ, ਜੋਤੀ ਰਾਣੀ, ਸਿਮਰਨ ਕੌਰ ਅਤੇ ਜਸਵਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਪ੍ਰਬੰਧਾਂ ਵਿਚ ਮਹੱਤਵਪੂਰਨ ਸਹਿਯੋਗ ਦਿੱਤਾ। ਜੰਗਲਾਤ ਵਿਭਾਗ ਵਲੋਂ ਤੇਜਵੰਤ ਸਿੰਘ, ਬਲਾਕ ਅਫ਼ਸਰ ਰਾਜੀਵ ਕੁਮਾਰ, ਬਲਾਕ ਅਫ਼ਸਰ ਮਨੀ ਲਾਲ ਹੰਸ, ਵਣ ਗਾਰਡ ਮਨਿੰਦਰ ਸਿੰਘ, ਰਾਜ ਕੁਮਾਰ, ਅਮਨਦੀਪ ਸਿੰਘ, ਦਲਵਿੰਦਰ ਸਿੰਘ, ਦੇਸ ਰਾਜ, ਰਣਜੀਤ ਸਿੰਘ ਅਤੇ ਸਿਮਰਨਦੀਪ ਕੌਰ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਕੰਨਿਆ ਸਕੂਲ ’ਚ ਐਚ.ਪੀ.ਵੀ ਵੈਕਸੀਨ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਫ਼ਾਈ ਸੇਵਕਾਂ ਦੇ ਧਰਨੇ ’ਚ ਪੁੱਜੇ ਭਾਜਪਾ ਆਗੂ ਮੇਜਰ ਅੰਜੂ ਬਾਲਾ ਸਿੰਘ, ਹੜਤਾਲ ਦਾ ਕੀਤਾ ਸਮਰਥਨ
Ad Position 24
No active advertisement