02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਇਵਨਿੰਗ ਵਿਭਾਗ ਨੇ ਦਾਖ਼ਲੇ ਤੋਂ ਪਹਿਲਾਂ ਦੀਆਂ ਪੁੱਛਗਿੱਛਾਂ ਤੇ ਕੌਂਸਲਿੰਗ ਲਈ ਆਨਲਾਈਨ ਹੈਲਪਡੈਸਕ ਦੀ ਕੀਤੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 26-07-2026
ਚੰਡੀਗੜ੍ਹ, 25 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੀ. ਡੀ. ਓ. ਈ. ਦੀ ਡਾਇਰੈਕਟਰ ਪ੍ਰੋ. ਗੀਤਾ ਬਾਂਸਲ ਨੇ ਦਾਖਲਾ-ਕਮ-ਪ੍ਰਾਸਪੈਕਟਸ ਕਮੇਟੀ ਕਨਵੀਨਰ ਡਾ. ਰੀਨਾ ਚੌਧਰੀ ਦੀ ਅਗਵਾਈ ਹੇਠ ਅਕਾਦਮਿਕ ਸੈਸ਼ਨ 2026-27 ਲਈ ਵਿਦਿਆਰਥੀਆਂ ਨੂੰ ਦਾਖਲੇ ਨਾਲ ਸਬੰਧਤ ਸਵਾਲਾਂ ਵਿਚ ਸਹਾਇਤਾ ਕਰਨ ਲਈ ਇਕ ਆਨਲਾਈਨ ਹੈਲਪਡੈਸਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਹ ਸੈਸ਼ਨ ਆਨਲਾਈਨ ਮੋਡ ਵਿਚ ਕਰਵਾਏ ਜਾਣਗੇ, ਜਿੱਥੇ ਵਿਭਾਗ ਵਿਦਿਆਰਥੀਆਂ ਨਾਲ ਗੱਲਬਾਤ ਕਰੇਗਾ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਅਸਲ ਸਮੇਂ ਵਿਚ ਦੇਵੇਗਾ। ਇਹ ਸਮਾਂ ਆਨਲਾਈਨ (ਗੂਗਲ ਮੀਟ) ’ਤੇ ਦੁਪਹਿਰ 3:00 ਵਜੇ ਤੋਂ 4:30 ਵਜੇ ਤੱਕ 20 ਜੁਲਾਈ ਤੋਂ 31 ਜੁਲਾਈ ਸ਼ਨਿਚਰਵਾਰ
ਤੇ ਐਤਵਾਰ ਨੂੰ ਛੱਡ ਕੇ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਇਆ ਅਧਿਆਪਕ ਸਨਮਾਨ ਸਮਾਰੋਹ ਅਗਲੀ ਖ਼ਬਰ ਪਿੰਡਾਂ ਵਿਚ ਦਿਖਾਈ ਗੁਰੂ ਰਵਿਦਾਸ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ
Ad Position 24
No active advertisement