02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

‘ ਮਿਸ਼ਨ ਹਰਿਆਲੀ’ ਅਭਿਆਨ ਤਹਿਤ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ’ਚ ਲਗਾਏ ਬੂਟੇ

ਸ੍ਰੀ ਚਮਕੌਰ ਸਾਹਿਬ, 1 ਅਗਸਤ (ਜਗਮੋਹਣ ਸਿੰਘ ਨਾਰੰਗ)-ਆਪਣਾ ਪੰਜਾਬ ਫਾਉਡੇਸ਼ਨ ਅਤੇ ਪ੍ਰਾਈਵੇਟ ਸਕੂਲਜ਼ ਐਸੋਸੀਏਸਨਜ਼ ਵਲੋ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਸ਼ੁਰੂ ਕੀਤੀ ‘ਮਿਸ਼ਨ ਹਰਿਆਲੀ’ ਅਭਿਆਨ ਤਹਿਤ ਅੱਜ ਬਸੀ ਗੁਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿਚ ਸੰਸਥਾ ਦੇ ਚੇਅਰਪਰਸਨ ਅਤੇ ਅਦਾਕਾਰਾ ਮੈਡਮ ਗੁਰਪ੍ਰੀਤ ਕੌਰ ਭੰਗੂ, ਕਮੇਟੀ ਮੈਂਬਰ ਅਤੇ ਫਿਲਮੀ ਕਲਾਕਾਰ ਮਲਕੀਤ ਸਿੰਘ ਰੌਣੀ, ਨਿਰਦੇਸ਼ਕ ਅਮਨਦੀਪ ਕੌਰ ਅਤੇ ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਕਰਨਜੋਤ ਕੌਰ ਅਤੇ ਬੇਅੰਤ ਕੌਰ ਦੀ ਅਗਵਾਈ ਵਿਚ ਸਕੂਲ ਦੇ ਅਹਾਤੇ ਵਿਚ ਪੌਦੇ ਲਗਾਉਣ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਬੂਟੇ ਲਾਉਣ ਦੀ ਸ਼ੁਰੂਆਤ ਬਲਾਕ ਅਫ਼ਸਰ ਵਣ ਵਿਭਾਗ ਰੂਪਨਗਰ ਗੁਰਜੋਤ ਸਿੰਘ ਮੁਹਾਲੀ ਵਲੋਂ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 02-08-2026
ਸ੍ਰੀ ਚਮਕੌਰ ਸਾਹਿਬ, 1 ਅਗਸਤ (ਜਗਮੋਹਣ ਸਿੰਘ ਨਾਰੰਗ)-ਆਪਣਾ ਪੰਜਾਬ ਫਾਉਡੇਸ਼ਨ ਅਤੇ ਪ੍ਰਾਈਵੇਟ ਸਕੂਲਜ਼ ਐਸੋਸੀਏਸਨਜ਼ ਵਲੋ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਸ਼ੁਰੂ ਕੀਤੀ ‘ਮਿਸ਼ਨ ਹਰਿਆਲੀ’ ਅਭਿਆਨ ਤਹਿਤ ਅੱਜ ਬਸੀ ਗੁਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿਚ ਸੰਸਥਾ ਦੇ ਚੇਅਰਪਰਸਨ ਅਤੇ ਅਦਾਕਾਰਾ ਮੈਡਮ ਗੁਰਪ੍ਰੀਤ ਕੌਰ ਭੰਗੂ, ਕਮੇਟੀ ਮੈਂਬਰ ਅਤੇ ਫਿਲਮੀ ਕਲਾਕਾਰ ਮਲਕੀਤ ਸਿੰਘ ਰੌਣੀ, ਨਿਰਦੇਸ਼ਕ ਅਮਨਦੀਪ ਕੌਰ ਅਤੇ ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਕਰਨਜੋਤ ਕੌਰ ਅਤੇ ਬੇਅੰਤ ਕੌਰ ਦੀ ਅਗਵਾਈ ਵਿਚ ਸਕੂਲ ਦੇ ਅਹਾਤੇ ਵਿਚ ਪੌਦੇ ਲਗਾਉਣ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਬੂਟੇ ਲਾਉਣ ਦੀ ਸ਼ੁਰੂਆਤ ਬਲਾਕ ਅਫ਼ਸਰ ਵਣ ਵਿਭਾਗ ਰੂਪਨਗਰ ਗੁਰਜੋਤ ਸਿੰਘ ਮੁਹਾਲੀ ਵਲੋਂ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ, ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਵੱਖ-ਵੱਖ ਕਿਸਮਾਂ ਦੇ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਅਤੇ ਉਨ੍ਹਾਂ ਨੂੰ ਸਾਂਭਣ ਦੀ ਜਿਮੇਵਾਰੀ ਲੈਦਿਆਂ ਵਾਤਾਵਰਣ ਨੂੰ ਸੰਭਾਲਣ ਦਾ ਪ੍ਰਣ ਵੀ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ‘ਆਓ ਰੁੱਖ ਲਗਾ ਕੇ ਮਿਸ਼ਨ ਹਰਿਆਲੀ ਨੂੰ ਸਫਲ ਬਣਾਈਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆ ਭਰਿਆ ਅਤੇ ਸਾਫ਼ ਸੁਥਰਾ ਵਾਤਾਵਰਨ ਸਿਰਜਣ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਈਏ। ਸੰਸਥਾਂ ਦੀ ਚੇਅਰਪ੍ਰਸਨ ਮੈਡਮ ਭੰਗੂ ਅਤੇ ਮਲਕੀਤ ਰੌਣੀ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਆਧਾਰ ਹਨ ਅਤੇ ਹਰ ਵਿਅਕਤੀ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ, ਰੁੱਖਾਂ ਸੰਗ ਦੋਸਤੀ ਅਜੋਕੇ ਸਮੇਂ ਦੀ ਲੋੜ ਹੈ,ਮਨੁੱਖ ਦੇ ਜੀਵਨ ਦੀ ਤੰਦਰੁਸਤੀ ਸਾਡੇ ਆਲੇ ਦੁਆਲੇ ਦੀ ਹਰਿਆਲੀ ਤੇ ਨਿਰਭਰ ਹੈ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਦੇ ਹਰ ਇੱਕ ਵਿਦਿਆਰਥੀ ਅਤੇ ਸਟਾਫ਼ ਮੈਂਬਰ ਨੇ ਘੱਟੋ ਘੱਟ ਪੰਜ ਬੂਟੇ ਲਗਾਏ। ਵਣ ਅਧਿਕਾਰੀ ਗੁਰਜੋਤ ਸਿੰਘ ਮੁਹਾਲੀ ਨੇ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਅਤੇ ਵਾਤਾਵਰਣ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਬਾਰੇ ਵੀ ਜਾਣੂ ਕਰਵਾਇਆ ਅਤੇ ਸਮਾਜ ਨੂੰ ਵੀ ‘ਇੱਕ ਵਿਅਕਤੀ ਇੱਕ ਬੂਟਾ ਲਗਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ’ਤੇ ਦੋਵੇਂ ਸਕੂਲਾਂ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਅਤੇ ਪੁਲਿਸ ਸਾਂਝ ਕੇਂਦਰ ਵਲੋਂ ‘ਰੁੱਖ ਮਿੱਤਰ ਮੁਹਿੰਮ’ ਤਹਿਤ ਬੂਟੇ ਲਗਾਉਣ ਦੀ ਸ਼ੁਰੂਆਤ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਖ਼ਾਲਸਾ ਕਾਲਜ ’ਚ ਕਰਵਾਏ ਕਾਵਿ-ਉਚਾਰਨ ਮੁਕਾਬਲੇ
Ad Position 24
No active advertisement