ਸਿੱਖਿਆ ਵਿਭਾਗ ਅਤੇ ਪੁਲਿਸ ਸਾਂਝ ਕੇਂਦਰ ਵਲੋਂ ‘ਰੁੱਖ ਮਿੱਤਰ ਮੁਹਿੰਮ’ ਤਹਿਤ ਬੂਟੇ ਲਗਾਉਣ ਦੀ ਸ਼ੁਰੂਆਤ
ਰੂਪਨਗਰ, 1 ਅਗਸਤ (ਯਸ਼ਵੰਤ ਬੱਸੀ)-ਜ਼ਿਲ੍ਹੇ ’ਚ ‘ਰੁੱਖ ਮਿੱਤਰ ਮੁਹਿੰਮ ‘ਤਹਿਤ ਬੂਟੇ ਲਗਾਉਣ ਦਾ ਕਾਰਜ ਸਿੱਖਿਆ ਵਿਭਾਗ ਅਤੇ ਪੁਲਿਸ ਸਾਂਝ ਕੇਂਦਰ ਵਲੋਂ ਸਾਂਝੇ ਰੂਪ ਚ ਸ਼ੁਰੂ ਕੀਤਾ ਗਿਆ। ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਆਰੰਭੇ ਇਸ ਉਪਰਾਲੇ ਦਾ ਆਗਾਜ਼ ‘ਸਟੂਡੈਂਟ ਪੁਲਿਸ ਕੈਡੇਟ ‘ਸਕੂਲ ਅਧੀਨ ਚੁਣੇ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਵਿਖੇ ਬੂਟੇ ਲਗਾ ਕੇ ਕੀਤਾ ਗਿਆ।
ਰੂਪਨਗਰ, 1 ਅਗਸਤ (ਯਸ਼ਵੰਤ ਬੱਸੀ)-ਜ਼ਿਲ੍ਹੇ ’ਚ ‘ਰੁੱਖ ਮਿੱਤਰ ਮੁਹਿੰਮ ‘ਤਹਿਤ ਬੂਟੇ ਲਗਾਉਣ ਦਾ ਕਾਰਜ ਸਿੱਖਿਆ ਵਿਭਾਗ ਅਤੇ ਪੁਲਿਸ ਸਾਂਝ ਕੇਂਦਰ ਵਲੋਂ ਸਾਂਝੇ ਰੂਪ ਚ ਸ਼ੁਰੂ ਕੀਤਾ ਗਿਆ। ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਆਰੰਭੇ ਇਸ ਉਪਰਾਲੇ ਦਾ ਆਗਾਜ਼ ‘ਸਟੂਡੈਂਟ ਪੁਲਿਸ ਕੈਡੇਟ ‘ਸਕੂਲ ਅਧੀਨ ਚੁਣੇ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਵਿਖੇ ਬੂਟੇ ਲਗਾ ਕੇ ਕੀਤਾ ਗਿਆ। ਵਾਤਾਵਰਨ ਸੰਭਾਲ ਸਬੰਧੀ ਜਾਗਰੂਕਤਾ ਮੁਹਿੰਮ ਸੰਬੰਧੀ ਜਾਣਕਾਰੀ ਦਿੰਦਿਆਂ ‘ਸਟੂਡੈਂਟ ਪੁਲਿਸ ਕੈਡੇਟ’ ਸਕੂਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਵੱਖ -ਵੱਖ ਬਲਾਕਾਂ ਦੇ 10 ਸਕੂਲਾਂ ਨੂੰ ਇਸ ਮੁਹਿੰਮ ਲਈ ਚੁਣਿਆ ਗਿਆ ਹੈ । ਇਹਨਾਂ ਸਕੂਲਾਂ ਦੇ ਵਿਦਿਆਰਥੀ ,ਪੁਲਿਸ ਸਾਂਝ ਕੇਂਦਰਾਂ ਦੇ ਕਰਮਚਾਰੀਆਂ ਨਾਲ ਮਿਲ ਕੇ ਸਕੂਲਾਂ, ਪੁਲਿਸ ਥਾਣਿਆਂ, ਪੁਲਿਸ ਦਫਤਰਾਂ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿਚ ਯੋਗ ਥਾਵਾਂ ਤੇ ਬੂਟੇ ਲਗਾਉਣਗੇ । ਇਹਨਾਂ ਸਾਰੇ ਐਸ.ਪੀ.ਸੀ. ਸਕੂਲਾਂ ਦੇ ਨੋਡਲ ਅਫ਼ਸਰ ਲੋਕਲ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਕਰਨ ਲਈ ਉਤਸ਼ਾਹਿਤ ਕਰਨਗੇ। ਇਸ ਮੌਕੇ ਪੁਲਿਸ ਸਾਂਝ ਕੇਂਦਰ ਰੂਪਨਗਰ ਵਲੋ ਇੰਸਪੈਕਟਰ ਰਣਜੀਤ ਸਿੰਘ, ਵਿਨੇ ਕੁਮਾਰ ਤੋਂ ਇਲਾਵਾ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।