02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਾਬਕਾ ਫ਼ੌਜੀ ਨੇ ਪਿੰਡ ਫ਼ਤਿਹਪੁਰ ਦੇ ਸਾਬਕਾ ਸਰਪੰਚ ਨੂੰ ਗੋਲੀਆਂ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ

ਮਾਜਰੀ, 1 ਅਗਸਤ (ਕੁਲਵੰਤ ਸਿੰਘ ਧੀਮਾਨ)- ਪੁਲਿਸ ਥਾਣਾ ਮਾਜਰੀ ਅਧੀਨ ਪੈਂਦੇ ਪਿੰਡ ਫ਼ਤਿਹਪੁਰ ਦੇ ਸਾਬਕਾ ਸਰਪੰਚ ਰਜਨੀਸ਼ ਉਰਫ਼ ਬੁੱਧਾ ਜੋ ਕਿ ਪਿੰਡ ਸਿਆਲਬਾ ਵਿਖੇ ਮਾਰਕੀਟ ‘ਚ ਜੁੱਤੀਆਂ ਦੀ ਦੁਕਾਨ ਕਰਦਾ ਹੈ, ਨੂੰ ਇਕ ਸਾਬਕਾ ਫ਼ੌਜੀ ਨੇ ਗੋਲੀਆਂ ਚਲਾ ਕੇ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਮਹਿੰਦਰ ਪਾਲ, ਜੋ ਕਿ ਗਾਰਡ ਦੀ ਨੌਕਰੀ ਕਰਦਾ ਹੈ, ਦੀ ਦੁਕਾਨ ‘ਚ ਰਜਨੀਸ਼ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।

Ad Position 21
No active advertisement
ਅਜੀਤ ਡੈਸਕ 02-08-2026
ਮਾਜਰੀ, 1 ਅਗਸਤ (ਕੁਲਵੰਤ ਸਿੰਘ ਧੀਮਾਨ)- ਪੁਲਿਸ ਥਾਣਾ ਮਾਜਰੀ ਅਧੀਨ ਪੈਂਦੇ ਪਿੰਡ ਫ਼ਤਿਹਪੁਰ ਦੇ ਸਾਬਕਾ ਸਰਪੰਚ ਰਜਨੀਸ਼ ਉਰਫ਼ ਬੁੱਧਾ ਜੋ ਕਿ ਪਿੰਡ ਸਿਆਲਬਾ ਵਿਖੇ ਮਾਰਕੀਟ ‘ਚ ਜੁੱਤੀਆਂ ਦੀ ਦੁਕਾਨ ਕਰਦਾ ਹੈ, ਨੂੰ ਇਕ ਸਾਬਕਾ ਫ਼ੌਜੀ ਨੇ ਗੋਲੀਆਂ ਚਲਾ ਕੇ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਮਹਿੰਦਰ ਪਾਲ, ਜੋ ਕਿ ਗਾਰਡ ਦੀ ਨੌਕਰੀ ਕਰਦਾ ਹੈ, ਦੀ ਦੁਕਾਨ ‘ਚ ਰਜਨੀਸ਼ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ ਤਹਿਸ਼ ‘ਚ ਆਏ ਸਾਬਕਾ ਫ਼ੌਜ ਮਹਿੰਦਰ ਪਾਲ ਨੇ ਗੋਲੀਆਂ ਚਲਾ ਕੇ ਸਾਬਕਾ ਸਰਪੰਚ ਰਜਨੀਸ਼ ਉਰਫ਼ ਬੁੱਧਾ ਨੂੰ ਗੰਭੀਰ ਜਖਮੀ ਕਰ ਦਿੱਤਾ, ਜਿਸ ਨੂੰ ਤੁਰੰਤ ਇਲਾਜ਼ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਉਸ ਦਾ ਇਲਾਜ਼ ਜਾਰੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪਿੰਡ ਦੇ ਮੁਹਤਬਰਾਂ ਨੇ ਦੱਸਿਆ ਕਿ ਸਾਬਕਾ ਸਰਪੰਚ ਰਜਨੀਸ਼ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ, ਜਦਕਿ ਪੁਲਿਸ ਨੇ ਸਾਬਕਾ ਫ਼ੌਜੀ ਮਹਿੰਦਰ ਪਾਲ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 01 ਐਮਓਐਚ 26 ਸਾਬਕਾ ਸਰਪੰਚ ਰਜਨੀਸ਼ ਉਰਫ਼ ਬੁੱਧਾ।
Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਨੇ ਜਗਮੀਤ ਸਿੰਘ ਘੜੂੰਆਂ ਨੂੰ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਥਾਪਿਆ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਦੇ ਵਿਦਿਆਰਥੀਆਂ ਦਾ ਜ਼ੋਨਲ ਸਕੂਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement