ਸਠਿਆਲਾ : ਮਾਤਾ ਅਮਰੀਕ ਕੌਰ ਦਾ ਜਨਮ ਪਿੰਡ ਛਾਪਿਆਂਵਾਲੀ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਸ: ਸੋਹਣ ਸਿੰਘ ਤੇ ਮਾਤਾ ਚੰਨਣ ਕੌਰ ਦੇ ਗ੍ਰਹਿ ਵਿਖੇ 1938 ਵਿਚ ਹੋਇਆ। ਜੇ.ਬੀ.ਟੀ ਕਰਕੇ ਸਕੂਲ ਅਧਿਆਪਕਾ ਦੌਰਾਨ ਉਨ੍ਹਾਂ ਦਾ ਵਿਆਹ ਪਿੰਡ ਸਠਿਆਲਾ ਦੇ ਨਰਿੰਜਨ ਸਿੰਘ ਤੇ ਮਾਤਾ ਤੇਜ ਕੌਰ ਸੁਪੱਤਰ ਸ਼ਿੰਗਾਰਾ ਸਿੰਘ ਬੱਲ ਨਾਲ ਹੋਇਆ ਹੈ। ਉਨ੍ਹਾਂ ਦੇ ਘਰ ਦੋ ਧੀਆਂ ਤੇ ਇਕ ਪੁੱਤਰ ਜਨਮ ਲਿਆ। ਉਨ੍ਹਾਂ ਨੇ ਆਪਣੀਆਂ ਧੀਆਂ ਬਲਜੀਤ ਕੌਰ ਤੇ ਦਲਜੀਤ ਕੌਰ ਨੂੰ ਵਧੀਆਂ ਤਾਲੀਮ ਦਿਵਾ ਕੇ ਚੰਗੇ ਪਰਿਵਾਰ ਵਿਚ ਸ਼ਾਦੀ ਕੀਤੀ ਤੇ ਉਹ ਇੰਗਲੈਂਡ ਦੇ ਵਸਨੀਕ ਹਨ। ਉਨ੍ਹਾਂ ਨੇ ਆਪਣੇ ਪੁੱਤਰ ਬਲਜਿੰਦਰ ਸਿੰਘ ਨੂੰ ਬੀ.ਏ. ਕਰਵਾਈ ਤੇ ਉਹ ਅੱਜ ਪੰਜਾਬ ਡੇਅਰੀ ਫਾਰਮਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਨ। ਉਨ੍ਹਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਾਬਾ ਬਕਾਲਾ ਸਾਹਿਬ ਤੋਂ ਨੌਕਰੀ ਸ਼ੁਰੂ ਕੀਤੀ ਤੇ ਸਰਕਾਰੀ ਐਲੀਮੈਂਟਰੀ ਸਕੂਲ ਸਠਿਆਲਾ ਅਤੇ ਠੱਠੀਆਂ ਸਕੂਲ ਵਿਚ 52 ਸਾਲ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ। ਬੀਤੇ ਦਿਨੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਮਾਤਾ ਅਮਰੀਕ ਕੌਰ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਗੁ: ਨਾਨਕਸਰ ਸਾਹਿਬ ਸਠਿਆਲਾ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ। —ਜਗੀਰ ਸਿੰਘ ਸਫਰੀ