06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦੇ ਸਾਹਮਣੇ ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਵਲੋਂ ਰੋਸ ਧਰਨਾ ਅੱਜ : ਪ੍ਰਧਾਨ ਚਾਹਲ

Ad Position 21
No active advertisement
ਅਜੀਤ ਡੈਸਕ 28-06-2026
ਬਾਬਾ ਬਕਾਲਾ ਸਾਹਿਬ, 27 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਦਫਤਰ ਪਾਵਰ ਕਾਮ ਵਿਖੇ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਯੂਨਿਟ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਸਰਕਲ ਆਗੂ ਗੁਰਪ੍ਰੀਤ ਸਿੰਘ ਫੇਰੂਮਾਨ ਅਤੇ ਸਰਕਲ ਕੈਸ਼ੀਅਰ ਕਰਮਜੀਤ ਸਿੰਘ ਸੰਧੂ ਬਾਬਾ ਬਕਾਲਾ ਸਾਹਿਬ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸਬ ਡਵੀਜ਼ਨ ਦੇ ਮੈਂਬਰਾਂ ਵਲੋਂ ਵੱਡੀ ਗਿਣਤੀ ਵਿਚ ਭਾਗ ਲਿਆ ਗਿਆ। ਮੀਟਿੰਗ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸਾਂਝੇ ਮੰਚ ਵਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਜੋ ਬਿਗਲ ਵਜਾਇਆ ਗਿਆ ਹੈ ਅਤੇ ਮਿਤੀ ਕੱਲ੍ਹ 28 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਖੇ ਕੋਠੀ ਦੇ ਸਾਹਮਣੇ ਪੰਜਾਬ ਪੱਧਰ ਦਾ ਰੋਸ ਧਰਨਾ ਲਗਾਉਣ ਦਾ ਜੋ ਫੈਸਲਾ ਕੀਤਾ ਗਿਆ ਹੈ, ਉਸ ਵਿਚ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਯੂਨਿਟ ਬਾਬਾ ਬਕਾਲਾ ਸਾਹਿਬ ਵਲੋਂ ਸੈਂਕੜਿਆਂ ਦੀ ਗਿਣਤੀ ਵਿਚ ਆਪਣੇ ਮੈਂਬਰਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀਆਂ ਵੱਖ-ਵੱਖ ਯੂਨੀਅਨਾਂ ਨੂੰ ਮੀਟਿੰਗਾਂ ਦੇ ਕੇ ਕੈਂਸਲ ਕਰਕੇ ਮੁਲਾਜ਼ਮਾਂ ਵਿਚ ਨਿਰਾਸ਼ਤਾ ਪੈਦਾ ਕਰ ਰਿਹਾ ਹੈ ਅਤੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਮੰਨਣ ਤੋਂ ਟਾਲ ਮਟੋਲ ਕਰ ਰਿਹਾ ਹੈ । ਇਸ ਮੌਕੇ ਗੁਰਵੰਤ ਸਿੰਘ ਪੱਲ੍ਹਾ, ਗੁਰਪਾਲ ਸਿੰਘ ਕਾਕਾ, ਗੁਰਜੀਤ ਸਿੰਘ ਰਾਮਪੁਰ, ਤਰਸੇਮ ਸਿੰਘ ਬੁਤਾਲਾ, ਦਇਆ ਸਿੰਘ, ਪ੍ਰਗਟ ਸਿੰਘ, ਵਕੀਲ ਸਿੰਘ, ਸੋਨੀ ਬਾਬਾ ਬਕਾਲਾ, ਨਰਿੰਦਰ ਸਿੰਘ, ਲਖਵਿੰਦਰ ਸਿੰਘ ਜੇ.ਈ. ਕੁਲਦੀਪ ਸਿੰਘ ਜੇ.ਈ., ਚੰਗੇਜ ਸਿੰਘ, ਸੁਖਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਗੱਜਣ ਸਿੰਘ ਆਦਿ ਸਾਥੀ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਲੰਗਰ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਅੱਜ ਅਗਲੀ ਖ਼ਬਰ ਚੇਤਨਪੁਰਾ ਵਿਖੇ ਇਕ ਮਹੀਨੇ ਦਾ ਗੁਰਮਤਿ ਕੈਂਪ ਲਗਾਇਆ, ਗੁਰਬਾਣੀ ਸੰਥਿਆ, ਕੀਰਤਨ, ਕਵੀਸ਼ਰੀ ਅਤੇ ਗਤਕੇ ਦੀ ਦਿੱਤੀ ਸਿਖਲਾਈ
Ad Position 24
No active advertisement