07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਨੌਜਵਾਨ ਦੇ ਬੈਂਕ ਖਾਤੇ ’ਚੋਂ ਚਾਰ ਲੱਖ ਚਾਰ ਹਜ਼ਾਰ ਰੁਪਏ ਉਡਾਏ

Ad Position 21
No active advertisement
ਅਜੀਤ ਡੈਸਕ 03-07-2026

ਜੈਂਤੀਪੁਰ, 2 ਜੁਲਾਈ (ਭੁਪਿੰਦਰ ਸਿੰਘ ਗਿੱਲ)-ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਸਹਿਣੇਵਾਲੀ ਦੇ ਵਸਨੀਕ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੁਲਜਾਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਜੈਂਤੀਪੁਰ ਵਿਖੇ ਆਪਣਾ ਖਾਤਾ ਖੁੱਲ੍ਹਵਾਇਆ ਹੋਇਆ ਸੀ ਜਿਸ ਵਿਚ 4 ਲੱਖ ਤੋਂ ਉੱਪਰ ਰਕਮ ਜਮ੍ਹਾਂ ਕਰਵਾਈ ਹੋਈ ਸੀ, ਜੋ ਕਿ ਬੀਤੇ ਕੁਝ ਦਿਨ ਪਹਿਲਾਂ ਉਸ ਦਾ ਮੋਬਾਈਲ ਫੋਨ ਹੈਕ ਕਰਕੇ ਉਸ ਦੇ ਖਾਤੇ ਵਿਚੋਂ ਚਾਰ ਲੱਖ ਚਾਰ ਹਜਾਰ ਰੁਪਏ ਬੈਂਕ ਖਾਤੇ ਵਿਚੋਂ ਕੱਢਵਾਏ ਗਏ। ਇਸ ਸੰਬੰਧੀ ਜਦ ਉਨ੍ਹਾਂ ਪਿੰਡ ਦੇ ਮੁਹਤਬਰਾਂ ਨੂੰ ਨਾਲ ਲੈ ਕੇ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਅੱਡਾ ਜੈਂਤੀਪੁਰ ਵਿਖੇ ਮੈਨੇਜਰ ਸਵੀਟੀ ਚੌਹਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵਲੋਂ ਵੱਖ-ਵੱਖ ਵਿਭਾਗਾਂ ਨੂੰ ਈਮੇਲਾਂ ਕੀਤੀਆਂ ਗਈਆਂ। ਇਸ ਸੰਬੰਧੀ ਜਦ ਬੈਂਕ ਮੈਨੇਜਰ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਗਾਹਕ ਹਰਪ੍ਰੀਤ ਸਿੰਘ ਦੇ ਬੈਂਕ ਅਕਾਊਂਟ ਵਿਚੋਂ ਕਿਸੇ ਵਿਅਕਤੀ ਵਲੋਂ ਇਨ੍ਹਾਂ ਦਾ ਫੋਨ ਹੈਕ ਕਰਕੇ ਪੈਸੇ ਕੱਢਵਾ ਲਏ ਗਏ ਹਨ, ਜੋ ਇਨ੍ਹਾਂ ਦਾ ਮਸਲਾ ਹੱਲ ਸਾਈਬਰ ਕ੍ਰਾਈਮ ਵਾਲਿਆਂ ਨੇ ਕਰਨਾ ਹੈ। ਇਸ ਸੰਬੰਧੀ ਹਰਪ੍ਰੀਤ ਸਿੰਘ ਸਹਿਣੇਵਾਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਵੱਖ-ਵੱਖ ਥਾਵਾਂ ‘ਤੇ ਧੱਕੇ ਖਾ ਰਿਹਾ ਹਾਂ ਪਰ ਮੈਨੂੰ ਕਿਸੇ ਪਾਸਿਓਂ ਕੋਈ ਇਨਸਾਫ ਨਹੀਂ ਮਿਲ ਰਿਹਾ।

Ad Position 22
No active advertisement
ਪਿਛਲੀ ਖ਼ਬਰ ਬੁਟਾਰੀ ਰੇਲਵੇ ਸਟੇਸ਼ਨ ਨੇੜਲੇ ਅਨਾਜ ਗੋਦਾਮਾਂ ਤੋਂ ਫ਼ੈਲ ਰਹੀ ਸੁਸਰੀ ਕਾਰਨ ਲੋਕਾਂ ਦਾ ਜਿਊਣਾ ਹੋਇਆ ਦੁੱਭਰ-ਸਰਪੰਚ ਨਰਿੰਦਰ... ਅਗਲੀ ਖ਼ਬਰ ਮਾਨ ਸਰਕਾਰ ਵਲੋਂ ਸੱਤਾ ਸੰਭਾਲਣ ਮੌਕੇ ਲੋਕਾਂ ਨਾਲ ਕੀਤੇ ਇਕ-ਇਕ ਵਾਅਦੇ ਨੂੰ ਪੂਰਾ ਕਰਕੇ ਵਿਰੋਧੀਆਂ ਨੂੰ ਮੁੱਦਾਹੀਣ ਕੀਤਾ...
Ad Position 24