ਟਾਂਗਰਾ, 2 ਜੁਲਾਈ ( ਹਰਜਿੰਦਰ ਸਿੰਘ ਕਲੇਰ)-ਬੁਟਾਰੀ ਰੇਲਵੇ ਸਟੇਸ਼ਨ ਨੇੜੇ ਸਥਿਤ ਰੇਲਵੇ ਦੇ ਅਨਾਜ ਗੋਦਾਮਾਂ ਤੋਂ ਫ਼ੈਲ ਰਹੀ ਸੁਸਰੀ ਨੇ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਦੇ ਲੋਕਾਂ ਦੀ ਜ਼ਿੰਦਗੀ ਮੁਸ਼ਕਿਲ ਬਣਾ ਦਿੱਤੀ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸੁਸਰੀ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਇਹ ਘਰਾਂ ਦੇ ਕਮਰਿਆਂ ਤੱਕ ਪਹੁੰਚ ਕੇ ਬਿਸਤਰਿਆਂ, ਕੱਪੜਿਆਂ ਅਤੇ ਹੋਰ ਘਰੇਲੂ ਸਾਮਾਨ ਵਿਚ ਫ਼ੈਲ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡ ਦੀ ਸਰਪੰਚ ਨਰਿੰਦਰ ਕੌਰ, ਮੈਂਬਰ ਜਸਦੀਪ ਸਿੰਘ, ਹਰਪ੍ਰੀਤ ਸਿੰਘ ਬੱਬੂ, ਵਿੱਕੀ, ਪਵਨ ਕੁਮਾਰ, ਮਨਜੀਤ ਸਿੰਘ, ਮਾਸਟਰ ਰਮਨਦੀਪ ਸਿੰਘ, ਮਨਦੀਪ ਸਿੰਘ ਮੰਨਾਂ ਅਤੇ ਹੋਰ ਮੁਹਤਬਰਾਂ ਨੇ ਦੱਸਿਆ ਕਿ ਸੁਸਰੀ ਦੇ ਪ੍ਰਕੋਪ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ ਚਮੜੀ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿਚ ਹਰ ਸਮੇਂ ਸੁਸਰੀ ਫਿਰਦੀ ਰਹਿਣ ਕਾਰਨ ਲੋਕਾਂ ਦੀ ਨੀਂਦ ਉੱਡ ਚੁੱਕੀ ਹੈ ਅਤੇ ਉਹ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿਚ ਰਹਿਣ ਲਈ ਮਜਬੂਰ ਹਨ।
ਬੁਟਾਰੀ ਰੇਲਵੇ ਸਟੇਸ਼ਨ ਨੇੜਲੇ ਅਨਾਜ ਗੋਦਾਮਾਂ ਤੋਂ ਫ਼ੈਲ ਰਹੀ ਸੁਸਰੀ ਕਾਰਨ ਲੋਕਾਂ ਦਾ ਜਿਊਣਾ ਹੋਇਆ ਦੁੱਭਰ-ਸਰਪੰਚ ਨਰਿੰਦਰ ਕੌਰ
ਅਜੀਤ ਡੈਸਕ
03-07-2026