10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਵੋਟਰਾਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਸੰਬੰਧੀ ਪੋਰਟਲ ਉੱਪਰ ਅਪਲੋਡ ਕਰਨ ਲਈ 13 ਜੁਲਾਈ ਨਿਰਧਾਰਤ

Ad Position 21
No active advertisement
ਅਜੀਤ ਡੈਸਕ 05-07-2026
ਬਾਬਾ ਬਕਾਲਾ ਸਾਹਿਬ, 4 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਜਸ਼ਨਜੀਤ ਸਿੰਘ ਪੀ.ਸੀ.ਐੱਸ. (ਐਸ.ਡੀ.ਐਮ.) ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵਲੋਂ ਪੰਜਾਬ ‘ਚ ਚੱਲ ਰਹੀ ਵੋਟਰਾਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦੇ ਸਬੰਧ ਵਿਚ ਵੋਟਰਾਂ ਪਾਸੋਂ ਇਲੂਮਿਨੇਟਰ ਫਾਰਮ ਪ੍ਰਾਪਤ ਕਰਕੇ ਉਨ੍ਹਾਂ ਨੂੰ ਪੋਰਟਲ ਉੱਪਰ ਅਪਲੋਡ ਕਰਨ ਲਈ 13 ਜੁਲਾਈ 2026 ਦੀ ਮਿਤੀ ਨਿਰਧਾਰਤ ਕੀਤੀ ਗਈ ਹੈ । ਸੋ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਮੂਹ ਵੋਟਰ ਇਸ ਅਹਿਮ ਕਾਰਜ ਪ੍ਰਤੀ ਜਾਗਰੂਕ ਹੋ ਕੇ ਪਹਿਲ ਦੇ ਅਧਾਰ ‘ਤੇ ਆਪਣੇ ਬੀ.ਐੱਲ.ਓ. ਦਾ ਪੂਰਨ ਸਹਿਯੋਗ ਕਰਨ ਤਾਂ ਜੋ ਕਿਸੇ ਵੀ ਯੋਗ ਵੋਟਰ ਦੀ ਵੋਟ ਇਸ ਸੁਧਾਈ ਦੌਰਾਨ ਕੱਟੀ ਨਾ ਜਾਵੇ । ਨਾਲ ਹੀ ਉਨ੍ਹਾਂ ਨੇ ਹਲਕਾ ਬਾਬਾ ਬਕਾਲਾ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਸੰਬੰਧਿਤ ਬੂਥ ਲੈਵਲ ਅਫਸਰ ਸਾਹਿਬਾਨ ਉਨ੍ਹਾਂ ਦੇ ਕੋਲ ਪਹੁੰਚਦੇ ਹਨ ਅਤੇ ਉਹ ਆਪਣੀਆਂ ਨਵੀਆਂ ਦੋ ਫੋਟੋਆਂ ਅਤੇ ਆਪਣੇ ਦੋ ਦਸਤਾਵੇਜਾਂ ਦੀ ਫੋਟੋ ਕਾਪੀ ਆਪਣੇ ਕੋਲ ਮੌਜੂਦ ਰੱਖਣ ਤਾਂ ਜੋ ਉਸ ਸਮੇਂ ਸਿਰ ਈ.ਐੱਫ. ਡਿਜੀਟਲਲਾਈਜੇਸ਼ਨ ਦਾ ਕੰਮ ਮੁਕੰਮਲ ਹੋ ਸਕੇ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਵੋਟਾਂ ਦੇ ਜ਼ਰੂਰੀ ਕੰਮ ਵਿਚ ਰੋਕ ਪਾਉਣ ਅਤੇ ਡਿਊਟੀ ਦੌਰਾਨ ਬੀ.ਐੱਲ.ਓਜ਼. ਨਾਲ ਬਦਸਲੂਕੀ ਕਰਨ ਕਾਰਨ ਪੁਲਿਸ ਵਿਭਾਗ ਨੂੰ ਸਬੰਧਿਤ ਖਿਲਾਫ ਉਚਿਤ ਐਕਸ਼ਨ ਲੈਣ ਲਈ ਐੱਫ.ਆਈ.ਆਰ. ਦਰਜ ਕਰਵਾਉਣਗੇ ।
Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਸਮੇਤ ਵੱਖ-ਵੱਖ ਥਾਣਿਆਂ ਦੇ ਐੱਸ.ਐੱਚ.ਓ. ਦੇ ਹੋਏ ਤਬਾਦਲੇ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਸਕੀਮਾਂ ਨਾਲ ਸੂਬੇ ਦੇ ਲੋਕਾਂ ਦਾ ਜੀਵਨ ਪੱਧਰ ਹੋਵੇਗਾ ਉੱਚਾ-ਤਲਬੀਰ ਗਿੱਲ
Ad Position 24