ਅਜਨਾਲਾ, 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅੰਦਰ ਪ੍ਰਸ਼ਾਸਨਿਕ ਪੱਧਰ ‘ਤੇ ਵੱਡਾ ਫੇਰ ਬਦਲ ਕਰਦਿਆਂ ਥਾਣਾ ਅਜਨਾਲਾ ਸਮੇਤ ਹੋਰਨਾਂ ਵੱਖ-ਵੱਖ ਥਾਣਾ ਮੁਖੀਆਂ (ਐੱਸ.ਐੱਚ.ਓ.) ਦੇ ਤਬਾਦਲੇ ਕੀਤੇ ਗਏ ਹਨ। ਇਸ ਸਬੰਧੀ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਦੇ ਦਸਤਖਤਾਂ ਹੇਠ ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਹਰਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਤਬਦੀਲ ਕਰਕੇ ਥਾਣਾ ਅਜਨਾਲਾ ਦਾ ਨਵਾਂ ਐੱਸ.ਐੱਚ.ਓ. ਨਿਯੁਕਤ ਕੀਤਾ ਗਿਆ ਹੈ ਜਦਕਿ ਇੰਸ: ਹਿਮਾਂਸ਼ੂ ਭਗਤ ਨੂੰ ਥਾਣਾ ਕੱਥੂਨੰਗਲ ਤੋਂ ਪੁਲਸ ਲਾਈਨ, ਇੰਸਪੈਕਟਰ ਅਰਜੁਨ ਕੁਮਾਰ ਨੂੰ ਥਾਣਾ ਝੰਡੇਰ, ਮਹਿਲਾ ਇੰਸਪੈਕਟਰ ਸਿਮਰਨਜੀਤ ਕੌਰ ਨੂੰ ਥਾਣਾ ਮਹਿਤਾ, ਮਹਿਲਾ ਇੰਸਪੈਕਟਰ ਹਰਸਿਮਰਪ੍ਰੀਤ ਕੌਰ ਨੂੰ ਥਾਣਾ ਕੱਥੂਨੰਗਲ, ਸਬ-ਇੰਸ: ਅਮਨਦੀਪ ਸਿੰਘ ਨੂੰ ਥਾਣਾ ਘਰਿੰਡਾ, ਸਬ ਇੰਸ: ਹਰਜੀਤ ਸਿੰਘ ਨੂੰ ਥਾਣਾ ਰਾਜਾਸਾਂਸੀ, ਸਬ-ਇੰਸ: ਅਜੇਪਾਲ ਸਿੰਘ ਨੂੰ ਥਾਣਾ ਲੋਪੋਕੇ, ਸਬ-ਇੰਸ: ਹਰਜੀਤ ਸਿੰਘ ਨੂੰ ਪੁਲਸ ਲਾਈਨ ਅਤੇ ਸਬ-ਇੰਸ: ਨਰਿੰਦਰ ਸਿੰਘ ਨੂੰ ਐਡੀਸ਼ਨਲ ਐੱਸ.ਐੱਚ.ਓ. ਰਮਦਾਸ ਨਿਯੁਕਤ ਗਿਆ ਹੈ।