18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਰਨਾ, ਵਲਟੋਹਾ ਤੇ ਬਿੱਟੂ ਵਰਗਿਆਂ ਨੂੰ ਜ਼ਾਬਤੇ 'ਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ-ਕੋਹਲੀ

Ad Position 21
No active advertisement
ਅਜੀਤ ਡੈਸਕ 25-01-2026
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-2 ਦਸੰਬਰ 2024 ਦੇ ਹੁਕਮਨਾਮਿਆਂ ਤੋਂ ਬਾਅਦ ਪੁਨਰ ਸੁਰਜੀਤ ਹੋਏ ਅਕਾਲੀ ਦਲ ਨੇ ਸਿੱਖ ਕੌਮ ਅੰਦਰ ਤਾਂ ਇਕ ਨਵੀਂ ਉਮੀਦ ਜਗਾਈ ਹੈ ਪਰ ਇਸ ਦੇ ਨਾਲ-ਨਾਲ ਵਿਰੋਧੀਆਂ ਦੀ ਤਕਲੀਫ਼ 'ਚ ਵੀ ਬਹੁਤ ਵਾਧਾ ਹੋਇਆ ਹੈ | ਇਸ ਦਾ ਅੰਦਾਜ਼ਾ ਪਰਮਜੀਤ ਸਿੰਘ ਸਰਨਾ, ਵਿਰਸਾ ਸਿੰਘ ਵਲਟੋਹਾ ਅਤੇ ਰਵਨੀਤ ਸਿੰਘ ਬਿੱਟੂ ਦੀ ਬੌਖਲਾਹਟ ਤੋਂ ਲਗਾਇਆ ਜਾ ਸਕਦਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਗਜੀਤ ਸਿੰਘ ਕੋਹਲੀ ਬੁਲਾਰੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕ ਲਿਖਤੀ ਪ੍ਰੈੱਸ ਬਿਆਨ 'ਚ ਕੀਤਾ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਦਲ ਪੁਨਰ ਸੁਰਜੀਤ ਮਜ਼ਬੂਤੀ ਵੱਲ ਵੱਧ ਰਿਹਾ ਹੈ | ਉਸ ਨਾਲ ਪੰਜਾਬ ਪੱਧਰ 'ਤੇ ਵਿਚਰਦੇ ਵਿਰੋਧੀਆਂ ਦੀ ਤਾਂ ਨੀਂਦ ਉੱਡੀ ਹੀ ਹੋਈ ਹੈ, ਸਰਨੇ ਤੇ ਵਲਟੋਹੇ ਵਰਗੇ ਲਾਲਚੀ ਅਤੇ ਨੈਸ਼ਨਲ ਪਾਰਟੀਆਂ ਵੀ ਸਦਮੇ 'ਚ ਲੱਗ ਰਹੀਆਂ ਹਨ | ਸਰਨਾ ਅਤੇ ਵਲਟੋਹਾ ਨੂੰ ਇਹ ਭਲੀਭਾਂਤ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗ਼ੀ ਹੋ ਕੇ ਅਕਾਲੀ ਦਲ ਦਾ ਵੱਖਰਾ ਚੁੱਲ੍ਹਾ ਕੌਣ ਬਣਾਈ ਬੈਠਾ ਹੈ | ਫਿਰ ਵੀ ਆਪਣੇ ਲਾਲਚ ਵੱਸ ਸ੍ਰੀ ਅਕਾਲ ਤਖਤ ਸਾਹਿਬ 'ਤੇ ਸਭ ਗੁਨਾਹ ਕਬੂਲ ਕਰਕੇ ਮੁਕਰਨ ਵਾਲਿਆਂ ਨਾਲ ਏਕਤਾ ਕਰਨ ਦੀਆਂ ਫਾਲਤੂ ਸਲਾਹਾਂ ਦੇ ਰਹੇ ਹਨ ਅਤੇ ਗਿਆਨੀ ਹਰਪ੍ਰੀਤ ਸਿੰਘ ਵਰਗੀ ਬੇਦਾਗ਼ ਸ਼ਖ਼ਸੀਅਤ ਉਤੇ ਜਥੇਦਾਰ ਦੇ ਅਹੁਦੇ 'ਤੇ ਹੋਣ ਸਮੇਂ ਤੋਂ ਹੀ ਦੂਸ਼ਣ ਲਗਾਉਂਦੇ ਆ ਰਹੇ ਹਨ | ਸਰਨਾ ਭਰਾਵਾਂ ਅਤੇ ਵਲਟੋਹੇ ਵਾਂਗ ਹੀ ਆਪਣੇ ਮਾਲਕਾਂ ਨੂੰ ਖ਼ੁਸ਼ ਕਰਨ ਲਈ ਰਵਨੀਤ ਬਿੱਟੂ ਵਰਗਾ ਵੀ ਇਹ ਕਹਿ ਰਿਹਾ ਹੈ ਕਿ ਜੇਕਰ ਅਕਾਲੀ ਦਲ ਨਾਲ ਸਾਡਾ ਗੱਠਜੋੜ ਹੁੰਦਾ ਹੈ ਤਾਂ ਸਾਡੇ ਵਰਕਰ ਵੀ ਚਿੱਟਾ ਵੇਚਣ ਲੱਗ ਜਾਣਗੇ | ਇਹ ਇਕ ਬੇਈਮਾਨੀ ਭਰੀ ਅਨਜਾਣਤਾ ਦਾ ਪ੍ਰਗਟਾਵਾ ਹੈ | ਬਿੱਟੂ ਸ਼ਾਇਦ ਇਹ ਗੱਲ ਭੁੱਲ ਗਿਆ ਹੈ ਕਿ ਉਸ ਦੀ ਪਾਰਟੀ ਨੇ ਪੰਜਾਬ 'ਚ 15 ਸਾਲ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਮੋਢਿਆਂ 'ਤੇ ਬਹਿਕੇ ਹੀ ਕੀਤਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਥਕ ਪਾਰਟੀ ਹੈ ਜੋ ਪੰਥਕ ਹਿਤਾਂ ਦੀ ਰਾਖੀ ਲਈ ਹੋਂਦ 'ਚ ਆਈ ਸੀ ਅਤੇ ਪੰਥਕ ਹਿਤਾਂ ਨੂੰ ਮੁੱਖ ਰੱਖ ਕੇ ਹੀ ਇਸ ਪਾਰਟੀ 'ਚ ਆਈ ਗਿਰਾਵਟ ਨੂੰ ਸੋਧਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਸੀ ਜਿਸ ਨੂੰ ਪ੍ਰਵਾਨ ਕਰਦਿਆਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਇਸ ਨੂੰ ਪੁਨਰ ਸੁਰਜੀਤ ਕਰਨ ਦਾ ਆਦੇਸ਼ ਹੋਇਆ ਸੀ | ਉਨ੍ਹਾਂ ਆਦੇਸ਼ਾਂ ਦੀ ਰੌਸ਼ਨੀ 'ਚ ਹੀ ਇਸ ਅਕਾਲੀ ਦਲ ਨੇ ਵਿਚਰਨਾ ਹੈ ਕਿਉਂਕਿ ਸਾਡਾ ਮੁੱਖ ਨਿਸ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਪੰਥਕ ਹਿਤਾਂ ਦੀ ਪਹਿਰੇਦਾਰੀ ਕਰਨਾ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿੰਦਗੀ ਵਿਚ ਪਲਾਸਟਿਕ ਦੀ ਵਰਤੋਂ ਘਟਾ ਕੇ ਵਾਤਾਵਰਨ ਦੀ ਰੱਖਿਆ ਕਰਨਾ ਜ਼ਰੂਰੀ-ਮੇਅਰ ਕੁੰਦਨ ਗੋਗੀਆ ਅਗਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਨੇ ਸਿੱਖ ਭਾਵਨਾਵਾਂ ਨੂੰ ਵਲੂੰਧਰਿਆ ਹੈ-ਜੋਗਾ ਸਿੰਘ ਚੱਠਾ
Ad Position 24