03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਾਮਲਾ ਸਰਕਾਰੀ ਬੱਸ ਵਲੋਂ ਸਹੀ ਢੰਗ ਨਾਲ ਸਵਾਰੀਆਂ ਨਾ ਚੁੱਕਣ ਦਾ ਡਰਾਈਵਰਾਂ ਦੀ ਲਾਪਰਵਾਹੀ, ਖੱਜਲ-ਖੁਆਰ ਵਿਦਿਆਰਥਣਾਂ ਹੁੰਦੀਆਂ <br/>

Ad Position 21
No active advertisement
ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜਨੇਜਾ ਨਾਲ ਫੋਨ 'ਤੇ ਇਸ ਜਨਤਕ ਮਸਲੇ ਸੰਬੰਧੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਮੇਰੇ ਧਿਆਨ ਵਿਚ ਆ ਗਈ ਹੈ, ਬੱਸ ਨੰਬਰ ਭੇਜ ਦਿਓ, ਅੱਗੇ ਤੋਂੋ ਸਮੱਸਿਆ ਨਹੀਂ ਆਵੇਗੀ¢ <br/> ਵਿਦਿਆਰਥਣਾਂ ਦੇ ਚੜ੍ਹਨ ਤੋਂ ਪਹਿਲਾਂ ਪੀ.ਆਰ.ਟੀ.ਸੀ. ਬੱਸ ਭੁੱਨਰਹੇੜੀ ਚੱਲਣ ਦਾ ਦਿ੍ਸ਼ | ਤਸਵੀਰ : ਧਨਵੰਤ ਸਿੰਘ <br/> 02-05-2026
ਭੁੱਨਰਹੇੜੀ, 1 ਮਈ (ਧਨਵੰਤ ਸਿੰਘ)-ਪੰਜਾਬ ਸਰਕਾਰ ਵਲੋਂ ਅÏਰਤਾਂ ਲਈ ਬੱਸਾਂ ਦਾ ਮੁਫ਼ਤ ਸਫ਼ਰ ਅਤੇ ਸੁਰੱਖਿਅਤ ਯਾਤਰਾ ਦੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਕਾਫ਼ੀ ਵੱਖਰੀ ਨਜ਼ਰ ਆ ਰਹੀ ਹੈ¢ ਦੇਵੀਗੜ੍ਹ-ਪਟਿਆਲਾ ਰੂਟ 'ਤੇ ਪੀ.ਆਰ.ਟੀ.ਸੀ. ਦੀ ਡਿਊਟੀ ਕਰ ਰਹੇ, ਕੁਝ ਡਰਾਈਵਰਾਂ ਵਲੋਂ ਲਾਪਰਵਾਹੀ ਅਤੇ ਮਨਮਰਜ਼ੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਆਮ ਲੋਕਾਂ ਦੇ ਨਾਲ ਨਾਲ ਵਿਦਿਆਰਥਣਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਅੱਜ ਸਵੇਰੇ ਭੁੱਨਰਹੇੜੀ ਬੱਸ ਅੱਡੇ 'ਤੇ ਪਟਿਆਲਾ ਜਾਣ ਵਾਲੀ ਬੱਸ ਨੰਬਰ ਪੀ.ਬੀ. 11 ਡੀ.ਪੀ. 3632 ਸਵੇਰੇ ਸਮਾਂ ਕਰੀਬ 08 -35 ਮਿੰਟ ਦੇਵੀਗੜ੍ਹ ਤੋਂ ਭੁੱਨਰਹੇੜੀ ਆਈ, ਉਹ ਪੂਰੀਆਂ ਸਵਾਰੀਆਂ ਨੂੰ ਚੜ੍ਹਾਉਣ ਤੋਂ ਪਹਿਲਾਂ ਹੀ ਤੁਰ ਗਈ¢ ਜਿਸ ਨਾਲ ਕੋਈ ਹਾਦਸਾ ਵਾਪਰ ਸਕਦਾ ਸੀ¢ ਅੱਡੇ 'ਤੇ ਮÏਜੂਦ ਲੋਕਾਂ ਨੇ ਦੱਸਿਆ ਕਿ ਬੱਸ ਇਸ ਸਟੋਪ ਉੱਤੇ ਕੁਝ ਪਲਾਂ ਲਈ ਰੁਕਦੀ ਹੈ, ਜਿਵੇਂ ਹੀ ਸਵਾਰੀਆਂ ਚੜ੍ਹਣ ਲੱਗੀਆਂ ਤਾਂ ਡਰਾਈਵਰ ਨੇ ਬੱਸ ਨੂੰ ਤੋਰ ਲਿਆ¢ ਇਸ ਕਾਰਨ ਸਕੂਲ-ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਬੱਸ 'ਚ ਚੜ੍ਹਨ ਤੋਂ ਰਹਿ ਗਈਆਂ, ਉਨ੍ਹਾਂ ਨੂੰ ਮਜਬੂਰਨ ਅਗਲੀ ਬੱਸ ਦੀ ਉਡੀਕ ਕਰਨੀ ਪਈ, ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਅਤੇ ਸਮੇਂ 'ਤੇ ਪਹੁੰਚਣ 'ਤੇ ਅਸਰ ਪਿਆ¢ ਸਥਾਨਕ ਵਸਨੀਕਾਂ ਮੁਤਾਬਕ ਇਹ ਕੋਈ ਇਕ ਦਿਨ ਦੀ ਘਟਨਾ ਨਹੀਂ, ਸਗੋਂ ਰੋਜ਼ਾਨਾ ਦੀ ਸਮੱਸਿਆ ਬਣ ਚੁੱਕੀ ਹੈ¢ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਪੀ.ਆਰ.ਟੀ.ਸੀ. ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ, ਲਾਪਰਵਾਹ ਡਰਾਈਵਰਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭੁੱਨਰਹੇੜੀ ਵਰਗੇ ਮਹੱਤਵਪੂਰਨ ਅੱਡੇ 'ਤੇ ਬੱਸਾਂ ਦੇ ਰੁਕਣ ਲਈ ਪੂਰਾ ਸਮਾਂ ਯਕੀਨੀ ਬਣਾਇਆ ਜਾਵੇ¢ ਜੇਕਰ ਸਮੇਂ ਸਿਰ ਇਸ ਮਾਮਲੇ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਇਹ ਲਾਪਰਵਾਹੀ ਕਿਸੇ ਵੀ ਵੇਲੇ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ¢

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਸਰਕਾਰੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਦਿਖਾਈ ਵਿਧਾਨ ਸਭਾ ਦੀ ਕਾਰਵਾਈ... ਅਗਲੀ ਖ਼ਬਰ ਸੀਨੀਅਰ ਪੱਤਰਕਾਰ ਧੀਮਾਨ ਦੀ ਦਾਦੀ ਮਾਤਾ ਦੇ ਭੋਗ ਮੌਕੇ ਸ਼ਰਧਾਂਜਲੀਆਂ ਭੇਟ <br/>
Ad Position 24
No active advertisement