03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਿੱਖਿਆ ਪ੍ਰਾਪਤ ਸਮਾਜ ਹੀ ਇਕ ਮਜ਼ਬੂਤ ਰਾਸ਼ਟਰ ਦੀ ਨੀਂਹ ਰੱਖ ਸਕਦਾ ਹੈ-ਸਰੋਜ ਸ਼ਰਮਾ <br/>

Ad Position 21
No active advertisement
ਨਾਭਾ ਵਿਖੇ ਉੱਘੇ ਐਨ.ਆਰ.ਆਈ. ਪ੍ਰਮੋਟਰ ਸਿੰਕੂ ਆਸਟਰੇਲੀਆ ਦੇ ਮਾਤਾ ਸਰੋਜ ਸ਼ਰਮਾ ਤੇ ਹੋਰ ਗੱਲਬਾਤ ਕਰਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 02-05-2026
ਨਾਭਾ, 1 ਮਈ (ਜਗਨਾਰ ਸਿੰਘ ਦੁਲੱਦੀ)-ਵਿਦੇਸ਼ ਵੱਸਦੇ ਉੱਘੇ ਐਨ.ਆਰ.ਆਈ. ਪ੍ਰਮੋਟਰ ਸਿੰਕੂ ਆਸਟ੍ਰੇਲੀਆ ਦੇ ਮਾਤਾ ਸਰੋਜ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਖਿਆ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੈ, ਜੋ ਵਿਅਕਤੀ ਨੂੰ ਹਨੇਰੇ ਤੋਂ ਰੌਸ਼ਨੀ ਵੱਲ ਲੈ ਜਾਂਦੀ ਹੈ, ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਰਹਿੰਦੀ ਸਗੋਂ ਇਹ ਮਨੁੱਖ ਦੇ ਚਰਿੱਤਰ, ਸੋਚ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਨੂੰ ਮਜ਼ਬੂਤ ਬਣਾਉਂਦੀ ਹੈ | ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਕੋਲ ਸਿੱਖਿਆ ਹੁੰਦੀ ਹੈ ਉਹ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰ ਸਕਦਾ ਹੈ ਅਤੇ ਆਪਣੀ ਮਿਹਨਤ ਦੇ ਨਾਲ ਜੀਵਨ 'ਚ ਵੱਡੇ ਮੁਕਾਮ ਹਾਸਿਲ ਕਰ ਸਕਦਾ | ਸਰੋਜ ਸ਼ਰਮਾ ਨੇ ਕਿਹਾ ਕਿ ਸਿੱਖਿਆ ਨਾਲ ਨਾ ਸਿਰਫ਼ ਵਿਅਕਤੀ ਆਪਣਾ ਭਵਿੱਖ ਸੁਧਾਰਦਾ ਹੈ ਸਗੋਂ ਸਮਾਜ 'ਚ ਵੀ ਚੰਗਾ ਬਦਲਾਅ ਲਿਆਉਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਦੌਰ 'ਚ ਸਿੱਖਿਆ ਦੀ ਮਹੱਤਤਾ ਹੋਰ ਵੀ ਵਧ ਗਈ ਹੈ ਅਤੇ ਹਰ ਮਾਪੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ | ਮਾਤਾ ਸਰੋਜ ਨੇ ਕਿਹਾ ਕਿ ਅਧਿਆਪਕਾਂ ਦੀ ਭੂਮਿਕਾ ਵੀ ਇਸ 'ਚ ਬਹੁਤ ਅਹਿਮ ਹੁੰਦੀ ਹੈ ਜੋ ਬੱਚਿਆਂ ਨੂੰ ਸਹੀ ਦਿਸ਼ਾ ਦਿਖਾਉਂਦੇ ਹਨ ਅਤੇ ਉਨ੍ਹਾਂ ਨੂੰ ਉੱਚੇ ਲਕਸ਼ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਸਿੱਖਿਆ ਨਾਲ ਮਨੁੱਖ 'ਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਜੋ ਉਸ ਨੂੰ ਹਰ ਮੰਜ਼ਿਲ ਤੱਕ ਪਹੁੰਚਣ ਦੀ ਤਾਕਤ ਦਿੰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ 'ਚ ਜਿੱਥੇ ਟੈਕਨੌਲੋਜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਉੱਥੇ ਸਿੱਖਿਆ ਦੀ ਮਹੱਤਤਾ ਹੋਰ ਵੀ ਵਧ ਗਈ ਹੈ | ਉਨ੍ਹਾਂ ਕਿਹਾ ਕਿ ਇਕ ਪੜਿ੍ਹਆ-ਲਿਖਿਆ ਵਿਅਕਤੀ ਆਪਣੇ ਜੀਵਨ 'ਚ ਸੋਚ ਵਿਚਾਰ ਕਰਕੇ ਫ਼ੈਸਲਾ ਲੈਂਦਾ ਹੈ ਅਤੇ ਸਮਾਜ ਵਿਚ ਵੀ ਸਕਾਰਤਮਿਕ ਯੋਗਦਾਨ ਪਾਉਂਦਾ ਹੈ | ਇਸ ਤਰ੍ਹਾਂ ਇਕ ਸਿੱਖਿਆ ਪ੍ਰਾਪਤ ਸਮਾਜ ਹੀ ਇਕ ਮਜ਼ਬੂਤ ਅਤੇ ਖ਼ੁਸ਼ਹਾਲ ਰਾਸ਼ਟਰ ਦੀ ਨੀਂਹ ਰੱਖ ਸਕਦਾ ਹੈ | ਰੀਨੂ ਸ਼ਰਮਾ, ਮਮਤਾ ਸ਼ਰਮਾ ਅਤੇ ਰਿੰਪਲ ਸ਼ਰਮਾ ਨੇ ਕਿਹਾ ਕਿ ਸਿੱਖਿਆ ਸਮਾਜ ਵਿਚ ਜਾਗਰੂਕਤਾ ਫੈਲਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ ਅਤੇ ਇਹ ਲੋਕਾਂ ਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਸਬੰਧੀ ਜਾਣਕਾਰੀ ਦਿੰਦੀ ਹੈ ਅਤੇ ਅੰਧ ਵਿਸ਼ਵਾਸ ਭਿ੍ਸ਼ਟਾਚਾਰ ਅਤੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਖੜ੍ਹਾ ਹੋਣ ਦੀ ਹਿੰਮਤ ਦਿੰਦੀ ਹੈ ਸਿੱਖਿਆ ਇਕ ਰਾਸ਼ਟਰ ਦੀ ਤਰੱਕੀ ਦਾ ਆਧਾਰ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਿੱਖਿਆ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਇਸ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ 'ਚ ਦੇਸ਼ ਅਤੇ ਸਮਾਜ ਦਾ ਨਾਂ ਰੌਸ਼ਨ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਨਿਵੇਸ਼ ਸਮਾਰੋਹ ਕਰਵਾਇਆ ਨਵ-ਨਿਯੁਕਤ ਕੈਬਨਿਟ ਮੈਂਬਰਾਂ ਨੇ ਚੁੱਕੀ ਸਹੁੰ... ਅਗਲੀ ਖ਼ਬਰ ਜ਼ਿਲ੍ਹਾ ਪਟਿਆਲਾ 'ਚ ਜਨਗਣਨਾ-2027 ਦੇ ਪਹਿਲੇ ਫੇਸ ਹਾਊਸ ਲਿਸਟਿੰਗ ਸੰਬੰਧੀ ਸੈਲਫ਼ ਇਨੁਮੀਰੇਸ਼ਨ ਦੀ ਸ਼ੁਰੂਆਤ
Ad Position 24
No active advertisement