03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਨਿਵੇਸ਼ ਸਮਾਰੋਹ ਕਰਵਾਇਆ ਨਵ-ਨਿਯੁਕਤ ਕੈਬਨਿਟ ਮੈਂਬਰਾਂ ਨੇ ਚੁੱਕੀ ਸਹੁੰ <br/>

Ad Position 21
No active advertisement
ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਕਰਵਾਏ ਨਿਵੇਸ਼ ਸਮਾਰੋਹ ਦੌਰਾਨ ਨਵ-ਨਿਯੁਕਤ ਹੈੱਡ ਗਰਲ, ਹੈੱਡ ਬੁਆਏ ਅਤੇ ਚਾਰੇ ਹਾਊਸਾਂ ਦੇ ਕੈਬਨਿਟ ਮੈਂਬਰ ਸਕੂਲ ਪ੍ਰਬੰਧਕ ਬਲਦੀਸ਼ ਕੌਰ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ | ਤਸਵੀਰ : ਮੋਹਣ ਸਿੰਘ ਭੱਟੀ <br/> 02-05-2026
ਸਨੌਰ, 1 ਮਈ (ਮੋਹਨ ਸਿੰਘ ਭੱਟੀ)-ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਲਈ ਵਿਸ਼ੇਸ਼ 'ਨਿਵੇਸ਼ ਸਮਾਰੋਹ' ਬੜੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਸਮਾਰੋਹ ਦੌਰਾਨ ਸਕੂਲ ਦੇ ਚਾਰੇ ਹਾਊਸਾਂ-ਏਅਰ, ਵਾਟਰ, ਅਰਥ ਅਤੇ ਫਾਇਰ ਹਾਊਸ ਦੇ ਨਵ-ਨਿਯੁਕਤ ਕੈਬਨਿਟ ਮੈਂਬਰਾਂ ਨੂੰ ਬੈਜ ਅਤੇ ਸੈਸ਼ੇ ਲਗਾ ਕੇ ਉਨ੍ਹਾਂ ਦੇ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਹੈੱਡ ਗਰਲ ਖੁਸ਼ਪ੍ਰੀਤ ਕੌਰ ਅਤੇ ਐਕਟੀਵਿਟੀ ਇੰਚਾਰਜ ਵਿਸ਼ਾਲੀ ਤਨੇਜਾ ਵਲੋਂ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਿੱਘੇ ਸਵਾਗਤ ਨਾਲ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਨੇ ਸਮੁੱਚੇ ਸਮਾਗਮ ਵਿਚ ਰੌਣਕ ਲਗਾ ਦਿੱਤੀ | ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਬੰਧਕ ਬਲਦੀਸ਼ ਕੌਰ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਜ਼ਿੰਮੇਵਾਰੀ ਅਤੇ ਅਗਵਾਈ (ਲੀਡਰਸ਼ਿਪ) ਦੀ ਭਾਵਨਾ ਪੈਦਾ ਕਰਨ ਲਈ ਅਤਿ ਜ਼ਰੂਰੀ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਨੁਸ਼ਾਸਨ, ਇਮਾਨਦਾਰੀ ਅਤੇ ਕਰੁਣਾ ਵਰਗੇ ਗੁਣ ਹੀ ਇਕ ਵਿਦਿਆਰਥੀ ਨੂੰ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਬਣਾਉਂਦੇ ਹਨ | ਇਸ ਮੌਕੇ ਮਾਸਟਰ ਅਧਿਆਪਕਾ ਨਵਜੋਤ ਕੌਰ ਨੇ ਟੀਮ ਭਾਵਨਾ ਦੀ ਮਹੱਤਤਾ 'ਤੇ ਚਾਨਣਾ ਪਾਇਆ, ਜਦਕਿ ਅਧਿਆਪਕਾਵਾਂ ਵਿਸ਼ਾਲੀ ਤਨੇਜਾ, ਨਾਹਿਦ ਅੰਜੁਮ ਅਤੇ ਦੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰਤੱਵਾਂ ਪ੍ਰਤੀ ਜਾਗਰੂਕ ਕੀਤਾ | ਸਮਾਰੋਹ ਦੌਰਾਨ ਅਹੁਦਿਆਂ ਦੀ ਵੰਡ ਕਰਦਿਆਂ ਖੁਸ਼ਪ੍ਰੀਤ ਕੌਰ ਨੂੰ ਹੈੱਡ ਗਰਲ ਅਤੇ ਪਰਮਪ੍ਰੀਤ ਸਿੰਘ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ | ਇਸੇ ਤਰ੍ਹਾਂ ਨੌਵੀਂ ਜਮਾਤ ਦੀ ਮੰਨਤ ਕੌਰ ਨੂੰ ਡਿਪਟੀ ਹੈੱਡ ਗਰਲ ਅਤੇ ਮਾਨਵ ਨੂੰ ਡਿਪਟੀ ਹੈੱਡ ਬੁਆਏ ਵਜੋਂ ਨਿਵਾਜਿਆ ਗਿਆ | ਵੱਖ-ਵੱਖ ਹਾਊਸਾਂ ਦੀ ਜ਼ਿੰਮੇਵਾਰੀ ਸੰਭਾਲਦਿਆਂ ਏਅਰ ਹਾਊਸ ਵਲੋਂ ਜਸਲੀਨ ਕੌਰ (ਕੈਪਟਨ), ਜਸਕੀਰਤ ਸਿੰਘ (ਵਾਈਸ ਕੈਪਟਨ), ਕਰਮਜੋਤ ਸਿੰਘ (ਸਪੋਰਟਸ ਇੰਚਾਰਜ), ਹਰਮਨ ਕੌਰ (ਐਕਟੀਵਿਟੀ) ਅਤੇ ਜਪਨੂਰ ਕੌਰ ਨੂੰ ਜੂਨੀਅਰ ਕੈਪਟਨ ਚੁਣਿਆ ਗਿਆ | ਵਾਟਰ ਹਾਊਸ ਦੀ ਅਗਵਾਈ ਹਰਸਿਮਰਨ ਅਤੇ ਜੋਸ਼ਨ (ਕੈਪਟਨ), ਅੰਸ਼, ਖੁਸ਼ਵੀਰ, ਦਿਲਜੀਤ ਅਤੇ ਸੀਰਤ ਨੂੰ ਸੌਂਪੀ ਗਈ | ਅਰਥ ਹਾਊਸ ਵਿਚ ਹਰਸ਼ਦੀਪ (ਕੈਪਟਨ), ਵੰਸ਼ਿਕਾ, ਸਮੀਪ, ਤਨਵੀਰ, ਮਨਜੋਤ ਅਤੇ ਅਵਲੀਨ ਨੂੰ ਅਹੁਦੇਦਾਰ ਨਿਯੁਕਤ ਕੀਤਾ ਗਿਆ, ਜਦਕਿ ਫਾਇਰ ਹਾਊਸ ਵਿਚ ਲਵਲੀਨ ਤੇ ਸਰਗੁਣ (ਕੈਪਟਨ), ਮਾਨਵ, ਜਸਮੀਤ ਕੌਰ, ਪਰਨੀਤ ਅਤੇ ਜੋਬਨ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ | ਪ੍ਰੋਗਰਾਮ ਦੇ ਅੰਤ ਵਿਚ ਸਕੂਲ ਪਿ੍ੰਸੀਪਲ ਬਿੰਦੂ ਮਾਰਿਆਂ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਉਪਰੰਤ ਸਮੂਹ ਵਿਦਿਆਰਥੀਆਂ ਅਤੇ ਹਾਊਸ ਇੰਚਾਰਜ ਅਧਿਆਪਕਾਂ ਨੇ ਆਪਣੇ ਕਰਤੱਵਾਂ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ | ਇਸ ਸਮੁੱਚੇ ਸਮਾਰੋਹ ਦੌਰਾਨ ਵਿਦਿਆਰਥੀਆਂ ਵਿਚ ਨਵੀਂ ਜ਼ਿੰਮੇਵਾਰੀ ਨੂੰ ਲੈ ਕੇ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ | ਇਸ ਮੌਕੇ ਜਸਵੀਰ ਕੌਰ, ਅੰਜੂ ਸ਼ਰਮਾ, ਸਰਬਜੀਤ ਕੌਰ ਅਤੇ ਮਾਲਵਿੰਦਰ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ 'ਅਜੀਤ' ਦੇ ਜ਼ਿਲ੍ਹਾ ਇੰਚਾਰਜ ਤੇ ਪ੍ਰੈੱਸ ਕਲੱਬ ਰੂਪਨਗਰ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਨੂੰ ਸਦਮਾ, ਪਿਤਾ ਦਾ ਦਿਹਾਂਤ... ਅਗਲੀ ਖ਼ਬਰ ਸਿੱਖਿਆ ਪ੍ਰਾਪਤ ਸਮਾਜ ਹੀ ਇਕ ਮਜ਼ਬੂਤ ਰਾਸ਼ਟਰ ਦੀ ਨੀਂਹ ਰੱਖ ਸਕਦਾ ਹੈ-ਸਰੋਜ ਸ਼ਰਮਾ <br/>
Ad Position 24
No active advertisement