23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

Ad Position 21
No active advertisement
ਅਜੀਤ ਡੈਸਕ 16-05-2026
ਰਾਜਪੁਰਾ, 15 ਮਈ (ਰਣਜੀਤ ਸਿੰਘ)-ਅੱਜ ਕਾਂਗਰਸ ਪਾਰਟੀ ਨੇ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪਾਰਟੀ ਉਮੀਦਵਾਰ ਪੂਰੇ ਉਤਸ਼ਾਹ ਵਿਚ ਹਨ | ਉਨ੍ਹਾਂ ਨੇ ਕਿਹਾ ਕਿ ਜੇਕਰ ਚੋਣਾਂ ਪਾਰਦਰਸ਼ੀ ਢੰਗ ਨਾਲ ਹੋਈਆਂ ਤਾਂ ਕਾਂਗਰਸ ਪਾਰਟੀ ਸ਼ਹਿਰ ਵਿਚ ਹੂੰਝਾਂਫੇਰ ਜਿੱਤ ਹਾਸਲ ਕਰੇਗੀ ਅਤੇ ਮੁੜ ਕੇ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਦੇ ਕਬਜ਼ਾ ਕਰੇਗੀ | ਉਨ੍ਹਾਂ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਲਈ 13 ਤੋਂ ਲੈ ਕੇ 16 ਮਈ ਤੱਕ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਾਣੇ ਹਨ | ਇਸ ਲਈ ਉਨ੍ਹਾਂ ਦੇ ਕਈ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰ ਦਿੱਤੇ ਹਨ | ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਨੀਤਾ ਰਾਣੀ, ਰਾਜਿੰਦਰ ਸਿੰਘ, ਰੁਪਿੰਦਰ ਕੌਰ, ਅਮਰਜੀਤ ਸਿੰਘ ਲਿੰਕਨ, ਕਮਲਾ ਰਾਣੀ, ਪਵਨ ਕੁਮਾਰ ਪਿੰਕਾ, ਸੁਰੇਖਾ ਰਾਣੀ, ਮਦਨ ਮਹਿਕ, ਹਿਨਾ, ਸੁਰਿੰਦਰ ਸ਼ਰਮਾ, ਰੂਬਲਪ੍ਰੀਤ ਕੌਰ, ਇੰਸ਼ਾਨ ਮੁਡੇਜਾ, ਕਿਰਨ ਬਾਲਾ, ਅਮਰਿੰਦਰ ਸਿੰਘ, ਰੂਬੀ ਰਾਣੀ, ਅੰਕਿਤ ਚੌਧਰੀ, ਰੰਜਨਾ ਕੁਮਾਰੀ, ਮਨੀਸ਼ ਮੁਜਾਲ, ਕਮਲਪੀ੍ਰਤ ਕੌਰ, ਦਰਸ਼ਨ ਸਿੰਘ ਮਾਮਾ, ਕਵਿਤਾ ਰਾਣੀ, ਮਨਦੀਪ ਸਿੰਘ, ਰੁਪਿੰਦਰ ਕੌਰ, ਅਮਨਦੀਪ ਸਿੰਘ ਨਾਗੀ, ਸੰਗੀਤਾ ਤੁਲੀ, ਅਮਰ ਸਿੰਘ ਪਾਸੀ, ਦਰਸ਼ਨ ਕੌਰ, ਅਮਿਤ ਕੁਮਾਰ, ਪੂਜਾ ਰਾਣੀ, ਗੁਰਚਰਨ ਸਿੰਘ ਸਰਾਉ, ਜਗਵਿੰਦਰ ਕੌਰ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਵੱਡੇ ਮਾਰਜਨ ਨਾਲ ਜਿੱਤ ਦਰਜ ਕਰੇਗੀ ਕਾਂਗਰਸ ਪਾਰਟੀ ਅਗਲੀ ਖ਼ਬਰ ਪਟਿਆਲਾ ਕਾਂਗਰਸ ਦੇ ਸੰਗਠਨ 'ਚ ਵੱਡਾ ਫੇਰਬਦਲ-ਮੋਹਿਤ ਮੋਹਿੰਦਰਾ ਨੇ ਨਵ-ਨਿਯੁਕਤ 35 ਮੰਡਲ ਪ੍ਰਧਾਨਾਂ ਨੂੰ ਦਿੱਤੀ ਮੁਬਾਰ...
Ad Position 24