ਰਾਜਪੁਰਾ, 15 ਮਈ (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਵਿਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਜਿੱਤ ਹਾਸਲ ਕਰੇਗੀ ਅਤੇ ਜੇਕਰ ਚੋਣਾਂ ਪਾਰਦਰਸ਼ੀ ਢੰਗ ਨਾਲ ਹੋਈਆਂ ਤਾਂ ਨਗਰ ਕੌਂਸਲ ਦੀ ਕੁਰਸੀ ਤੇ ਮੁੜ ਤੋਂ ਕਾਂਗਰਸ ਕਬਜਾ ਕਰੇਗੀ ਸ਼ਹਿਰ ਵਿਚ ਅਮਨ ਕਾਨੰੂਨ ਦੀ ਸਥਿਤੀ ਨੂੰ ਇਕ ਤਰਾਂ ਦਾ ਪੋਲੀਓ ਹੋਇਆ ਪਿਆ ਹੈ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਅੱਜ ਦੀ ਪੈੱ੍ਰਸ ਮੀਟਿੰਗ ਨੇ ਇਕ ਤਰ੍ਹਾਂ ਨਾਲ ਸੱਤਾਧਾਰੀ ਧਿਰ ਦੀਆਂ ਨੀਦਾਂ ਉਡਾ ਕੇ ਰੱਖ ਦਿੱਤੀਆਂ ਹਨ | ਉਨ੍ਹਾਂ ਨੇ ਕਿਹਾ ਕਿ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਸੱਤਾਧਾਰੀ ਧਿਰ ਦੇ ਕਾਗਜੀ ਸ਼ੇਰਾਂ ਦੀਆਂ ਜਮਾਨਤਾਂ ਜਬਤ ਹੋ ਜਾਣਗੀਆਂ | ਉਨ੍ਹਾਂ ਨੇ ਸੱਤਾਧਾਰੀ ਧਿਰ 'ਤੇ ਸ਼ਬਦੀ ਬਾਣ ਚਲਾਂਉਦਿਆਂ ਕਿਹਾ ਕਿ ਸੱਤਾਧਾਰੀ ਧਿਰ ਵੋਟਰਾਂ 'ਤੇ ਪੁਲਿਸ ਪ੍ਰਸ਼ਾਸ਼ਨ ਦਾ ਹਊੁਆ ਖੜਾ ਕਰਨਾ ਬੰਦ ਕਰੇ | ਉਨ੍ਹਾਂ ਨੇ ਦੱਸਿਆ ਕਿ ਬੀਤੇ ਚਾਰ ਸਾਲਾਂ ਵਿਚ ਹਲਕਾ ਚਾਲੀ ਸਾਲ ਪਿਛੇ ਚਲਾ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵੇਲੇ ਸਾਡੇ ਸ਼ਹਿਰ ਨੂੰ ਵਿਕਾਸ ਅਤੇ ਸਾਫ ਸਫਾਈ ਨੂੰ ਲੈ ਕੇ ਇਨਾਮ ਮਿਲੇ ਸਨ ਪਰ ਹੁਣ ਵਿਕਾਸ ਨਾਮ ਦੀ ਚਿੜੀ ਸ਼ਹਿਰ ਵਿਚ ਉਡ ਗਈ ਹੈ ਅਤੇ ਉਲਟਾ ਹੁਣ ਸ਼ਹਿਰ ਨੂੰ ਜੁਰਮਾਨੇ ਲੱਗ ਰਹੇ ਹਨ | ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚ ਕੇ ਸਿਵਲ ਹਸਪਤਾਲ ਵਿਚ ਜੱਚਾ ਬੱਚਾ ਵਾਰਡ ਬਣਵਾਇਆ ਸੀ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਸ ਸਾਲਾਂ ਵਿਚ ਵਿਧਾਇਕ ਨੂੰ ਮਿਲਣ ਵਾਲੀ ਸਾਰੀ ਦੀ ਸਾਰੀ ਤਨਖਾਹ ਹਲਕੇ ਦੇ ਲੋਕਾਂ ਦੀ ਸੇਵਾ ਕਰਨ 'ਤੇ ਖਰਚ ਕੀਤੀ ਹੈ | ਉਨ੍ਹਾਂ ਨੇ ਕਿ ਸ਼ਹਿਰ ਵਿਚ ਚਿਲਡਰਨਜ ਪਾਰਕ ਬਣਾਇਆ, ਸ਼ਿਵਾ ਜੀ ਪਾਰਕ ਵਿਚ ਉਪਨ ਜਿੰਮ ਅਤੇ ਸਾਉਡ ਸਿਸਟਮ ਲਵਾ ਕੇ ਦਿੱਤਾ | ਲਿਬਰਟੀ ਚੌਂਕ ਤੋਂ ਲੈ ਕੇ ਗਗਨ ਚੌਂਕ ਤੱਕ ਜੀ.ਟੀ. ਰੋਡ ਨੂੰ ਪਿੰਕ ਰੋਡ ਬਣਾ ਕੇ ਦਿੱਤੀ | ਹਲਕੇ ਵਿਚ ਨੋ ਪੁੱਲ ਬਣਵਾਏ, ਸਟੇਡੀਅਮ ਬਣਾਏ ਗਏ, ਸਟਰੀਟ ਲਾਇਟਾਂ ਦਾ ਪਾਇਲਟ ਪ੍ਰੋਜੈਕਟ ਲਾ ਕੇ ਦਿੱਤਾ | ਉਨ੍ਹਾਂ ਨੇ ਪ੍ਰਸ਼ਾਸ਼ਨ ਨੂੰ ਕਿਹਾ ਕਿ ਉਹ ਆਪਣੀ ਡਿਊੁਟੀ ਪਾਰਦਰਸ਼ੀ ਢੰਗ ਨਾਲ ਕਰਨ ਨਾ ਕਿ ਕਿਸੇ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰਨ | ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਵਲੋ ਉਮੀਦਵਾਰਾਂ ਨੂੰ ਐਨ.ਓ.ਸੀ. ਨਾ ਦੇਣ ਦੇ ਮਾਮਲੇ ਨੂੰ ਲੈ ਕੇ ਅਦਾਲਤ ਦਾ ਦਰਵਾਜਾ ਖੜਕਾਉਣਗੇ |