ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਰਾਜਪੁਰਾ 'ਚ ਪਰਚੀ ਨੇ ਭਾਜਪਾ ਦੀ ਨੀਲਮ ਮਹਿਤਾ ਨੂੰ ਬਣਾਇਆ ਕੌਂਸਲਰ

Ad Position 21
No active advertisement
ਅਜੀਤ ਡੈਸਕ 30-05-2026
ਰਾਜਪੁਰਾ, 29 ਮਈ (ਜੀ.ਪੀ. ਸਿੰਘ, ਰਣਜੀਤ ਸਿੰਘ)-ਅੱਜ ਰਾਜਪੁਰਾ ਦੀ ਨਗਰ ਕੌਂਸਲ ਦੇ 31 ਵਾਰਡਾਂ ਦੀ 26 ਮਈ ਨੂੰ ਹੋਈਆਂ ਚੋਣਾਂ ਦੀ ਅੱਜ ਗਿਣਤੀ ਸਥਾਨਕ ਮਿੰਨੀ ਸਕੱਤਰੇਤ ਦੇ ਚੌਥੀ ਮੰਜ਼ਿਲ ਦੇ ਹਾਲ ਵਿਚ ਹੋਈ | ਦੁਪਹਿਰ ਕਰੀਬ ਡੇਢ ਵਜੇ ਤਕ 30 ਵਾਰਡਾਂ ਦੇ ਨਤੀਜੇ ਆ ਚੁੱਕੇ ਸਨ ਤੇ ਜਿਸ ਵਿਚ 8 ਵਾਰਡਾਂ 'ਚ ਭਾਜਪਾ, 9 ਵਾਰਡਾਂ 'ਚ ਕਾਂਗਰਸ, ਆਮ ਆਦਮੀ ਪਾਰਟੀ 7, ਸ਼੍ਰੋਮਣੀ ਅਕਾਲੀ ਦਲ 4, ਦੋ ਉਮੀਦਵਾਰ ਆਜ਼ਾਦ ਦੇ ਨਤੀਜੇ ਐਲਾਨੇ ਗਏ ਸਨ ਪਰ ਵਾਰਡ ਨੰਬਰ 7 'ਚ ਭਾਰਤੀ ਜਨਤਾ ਪਾਰਟੀ ਦੀ ਨੀਲਮ ਮਹਿਤਾ ਪਤਨੀ ਦਿਨੇਸ਼ ਮਹਿਤਾ ਅਤੇ ਚਾਰੂ ਚੌਧਰੀ ਪਤਨੀ ਅਜੈ ਚੌਧਰੀ ਵਿਚ ਮੁੱਖ ਟੱਕਰ ਸੀ | ਕਰੀਬ 2 ਵਜੇ ਪਹਿਲਾਂ ਸਰਕਾਰੀ ਐਲਾਨ 'ਚ ਨੀਲਮ ਮਹਿਤਾ ਨੂੰ 60 ਵੋਟਾਂ ਨਾਲ ਜਿੱਤਿਆ ਐਲਾਨ ਦਿੱਤਾ ਗਿਆ ਸੀ ਪਰ ਬਾਅਦ ਵਿਚ ਸਥਾਨਕ ਵਿਧਾਇਕਾ ਦੇ ਰਿਸ਼ਤੇਦਾਰ ਚਾਰੂ ਚੌਧਰੀ, ਜਿਸ ਨੂੰ ਵਿਧਾਇਕਾ ਹਾਰਿਆ ਹੋਇਆ ਨਹੀਂ ਦੇਖ ਸਕਦੀ ਸੀ ਨੇ ਦੁਬਾਰਾ ਗਿਣਤੀ ਕਰਵਾਈ | ਫੇਰ ਦੋ ਵੋਟਾਂ ਦਾ ਅੰਤਰ ਦੱਸਿਆ ਗਿਆ | ਤੀਜੇ ਵਾਰ ਫੇਰ ਗਿਣਤੀ ਕਰਵਾਉਣ ਤੇ 953-953 ਬਰਾਬਰ-ਬਰਾਬਰ ਵੋਟਾਂ ਦੱਸੀਆਂ ਗਈਆਂ | ਇਸ ਦੌਰਾਨ ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਜੱਗਾ ਅਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੌਲੀ ਦੀ ਅਗਵਾਈ 'ਚ ਐੱਸ.ਡੀ.ਐੱਮ. ਦੇ ਦਫ਼ਤਰ ਮੂਹਰੇ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਜਿਸ ਤੋਂ ਬਾਅਦ ਸ਼ਾਮ ਕਰੀਬ 7 ਵਜੇ ਦੋਵੇਂ ਧਿਰਾਂ ਵਿਚ ਪਰਚੀਆਂ ਪਾਉਣ ਦੀ ਸਹਿਮਤੀ ਬਣ ਗਈ | ਚੋਣ ਅਧਿਕਾਰੀ-ਕਮ-ਐੱਸ.ਡੀ.ਐੱਮ. ਸੁਖਜਿੰਦਰ ਸਿੰਘ ਟਿਵਾਨਾ ਦੀ ਹਜ਼ਾਰੀ 'ਚ ਪਰਚੀਆਂ ਪਾਈਆਂ ਗਈਆਂ ਤੇ ਪਰਚੀ ਭਾਜਪਾ ਦੀ ਉਮੀਦਵਾਰ ਨੀਲਮ ਮਹਿਤਾ ਦੇ ਹੱਕ ਵਿਚ ਨਿਕਲੀ | ਜਿਸ 'ਤੇ ਭਾਜਪਾ ਦੀ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 31 ਨੂੰ ਅਕਾਲੀ ਦਲ ਅੰਮਿ੍ਤਸਰ ਦੀ ਹੋਵੇਗੀ ਵਿਸ਼ਾਲ ਕਾਨਫਰੰਸ-ਨੌਨਿਹਾਲ ਸਿੰਘ ਸ਼ੇਰਗੜ੍ਹ ਅਗਲੀ ਖ਼ਬਰ ਐਸ. ਡੀ. ਐਮ. ਤੇ ਡੀ.ਐਸ.ਪੀ. ਨੇ ਸਮਾਣਾ 'ਚ ਕਰੰਟ ਦੀ ਲਪੇਟ 'ਚ ਆਏ ਨੌਜਵਾਨ ਦੇ ਇਲਾਜ ਦਾ ਲਿਆ ਜਾਇਜ਼ਾ
Ad Position 24
No active advertisement