ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਜ਼ਿਲ੍ਹਾ ਪ੍ਰਧਾਨ ਜੋਗੀ ਗਰੇਵਾਲ ਨੇ ‘ਸਤਲੁਜ’ ਫ਼ਿਲਮ ’ਤੇ ਰੋਕ ਲਾਉਣ ਦੀ ਕੀਤੀ ਨਿਖੇਧੀ ਇਤਿਹਾਸਕ ਸੱਚ ਨੂੰ ਕਦੀ ਵੀ ਲੁਕਾਇਆਂ ਨਹੀਂ ਜਾ ਸਕਦਾ- ਗਰੇਵਾਲ

Ad Position 21
No active advertisement
ਅਜੀਤ ਡੈਸਕ 09-07-2026
ਭਾਦਸੋ, 8 ਜੁਲਾਈ (ਗੁਰਬਖਸ ਸਿੰਘ ਵੜੈਚ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨੇ ਬੱਸ ਸਟੈਂਡ ਭਾਦਸੋਂ ਵਿਖੇ ‘ਸਤਲੁਜ’ ਫਿਲਮ ’ਤੇ ਰੋਕ ਲਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਅਧਾਰਤ ਬਣੀ ਫਿਲਮ ‘ਸਤਲੁਜ’ ’ਦੇ ਰੀਲੀਜ ਹੋਣ ਤੋਂ ਦੋ ਦਿਨ ਬਾਅਦ ਹੀ ਪਾਬੰਦੀ ਲਾਉਣਾ ਗਲਤ ਹੈ । ਉਨ੍ਹਾੰ ਕਿਹਾ ਕਿ ਇਤਿਹਾਸਿਕ ਤੱਥ ’ਤੇ ਸਚਾਈ ਲੋਕਾਂ ਦੇ ਸਾਹਮਣੇ ਲਿਆਉਣੀ ਬਹੁਤ ਜਰੂਰੀ ਹੈ। ਜੋਗੀ ਗਰੇਵਾਲ ਨੇ ਕਿਹਾ ਕਿ ਜਦੋਂ ਫਿਲਮ ਜਿਸ ਦਾ ਪਹਿਲਾ ਨਾਮ ‘ਪੰਜਾਬ 95’ ਸੀ ਅਤੇ ਬਾਅਦ ਵਿਚ ਨਾਮ ਬਦਲ ਕੇ ‘ਸਤਲੁਜ’ ਰੱਖ ਕੇ ਓ.ਟੀ.ਟੀ. ਪਲੇਟਫਾਰਮ ’ਤੇ ਰਿਲੀਜ਼ ਕੀਤੀ ਗਈ ਤਾਂ ਸੰਗਤ ਵਿਚ ਬਹੁਤ ਸੰਤੁਸ਼ਟੀ ਸੀ ਕਿ ਸਚਾਈ ਵਾਲੀ ਫਿਲਮ ਰਿਲੀਜ਼ ਹੋਈ ਹੈ ਪਰ ਰਿਲੀਜ ਦੇ ਸਿਰਫ ਦੋ ਦਿਨਾਂ ਦੇ ਅੰਦਰ ਹੀ ਫਿਲਮ ’ਤੇ ਪਾਬੰਦੀ ਲਾਉਣ ਦਾ ਫੈਸਲਾ ਵੇਖ ਕੇ ਹਰ ਇਨਸਾਫ ਪਸੰਦ ਮਨੁੱਖ ਹੈਰਾਨ ਤੇ ਪਰੇਸ਼ਾਨ ਹੈ। ਇਹ ਫਿਲਮ ਮਨੋਰੰਜਨ ਦੇ ਮਕਸਦ ਨਾਲ ਬਣਾਈ ਫਿਲਮ ਨਹੀਂ ਬਲਕਿ ਇਸ ਦਾ 1990 ਵਿਚ ਪੰਜਾਬ ਵਿਚ ਵਾਪਰੇ ਕਾਲੇ ਦੌਰ ਦੇ ਇਕ ਪੱਖ ਦੀ ਸੱਚਾਈ ਹੈ ਜੋ ਕਿ ਭਾਈ ਖਾਲੜਾ ਦੇ ਜੀਵਨ ’ਤੇ ਅਧਾਰਤ ਸੀ, ਨੂੰ ਲੋਕਾਂ ਦੇ ਸਾਹਮਣੇ ਰੱਖਣਾ ਸੀ। ਗਰੇਵਾਲ ਨੇ ਕਿਹਾ ਕਿ ਸਰਕਾਰ ਦੇ ਇਸ਼ਾਰੇ ’ਤੇ ਫਿਲਮ ’ਤੇ ਰੋਕ ਲਗਾਉਣਾ ਸਿੱਖ ਕੌਮ ਨਾਲ ਪਿਛਲੇ ਸਮੇਂ ਦੌਰਾਨ ਹੋਏ ਧੱਕੇ ਦੇ ਸੱਚ ਨੂੰ ਛੁਪਾਉਣ ਦੀ ਕੋਸਿ਼ਸ਼ ਹੈ। ਜਿਸ ਕਾਰਨ ਸੰਗਤਾਂ ਵਿਚ ਵੀ ਕਾਫੀ ਰੋਸ ਹੈ । ਉਨ੍ਹਾਂ ਕਿਹਾ ਕਿ ਸ਼ਹੀਦ ਖਾਲੜਾ ਦੇ ਜੀਵਨੀ ਬਿਆਨ ਕਰਦੀ ਹੈ ਅਤੇ ਉਸ ਵੇਲੇ ਸਿੱਖ ਨੌਜਵਾਨਾਂ ’ਤੇ ਹੋਏ ਜੁਲਮ ਬਾਰੇ ਚਾਨਣਾ ਪਾਉਂਦੀ ਫਿਲਮ ‘ਸਤਲੁਜ’ ਨੂੰ ਓ.ਟੀ.ਟੀ. ਪਲੇਟਫਾਰਮ ਤੋਂ ਹਟਾਉਣਾ ਸਰਕਾਰਾਂ ਦੀ ਕੋਝੀ ਹਰਕਤ ਹੈ। ਗਰੇਵਾਲ ਨੇ ਕਿਹਾ ਕਿ ਇਸ ਫਿਲਮ ਨੂੰ ਪਿਛਲੇ ਪੰਜ ਸਾਲਾਂ ਤੋਂ ਰਿਲੀਜ਼ ਨਹੀਂ ਕਰਨ ਦਿੱਤਾ ਜਾ ਰਿਹਾ ਜਦਕਿ ਜੰਮੂ ਕਸ਼ਮੀਰ ਵਿਚ ਕੁਝ ਹਿੰਦੂ ਵੀਰਾਂ ’ਤੇ ਕੀਤੇ ਗਏ ਜ਼ੁਲਮ ਨੂੰ ਕਸ਼ਮੀਰ ਫਾਈਲ ਨਾਂ ਦੀ ਫਿਲਮ ਵਿਚ ਦਿਖਾਇਆ ਜਾ ਸਕਦਾ ਹੈ ਪਰ ਸਿੱਖਾਂ ’ਤੇ ਹੋਏ ਜੁਲਮਾਂ ਦੀ ਦਾਸਤਾਨ ਬਾਰੇ ਫਿਲਮ ‘ਪੰਜਾਬ 95’, ‘ਸਤਲੁਜ’ ਕਿਉਂ ਨਹੀਂ ਦਿਖਾਈ ਜਾ ਸਕਦੀ ਜੋ ਕਿ ਸਰਕਾਰਾਂ ਦੇ ਸਿੱਖ ਕੌਮ ਨਾਲ ਵਿਤਕਰੇ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਸਿੱਖਾਂ ਨਾਲ ਵਿਤਕਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਸੂਬਾ ਆਗੂ ਦਰਸ਼ਨ ਸਿੰਘ ਧਾਰਨੀ ਪ੍ਰਧਾਨ, ਜੋਗੀ ਸਿੰਘ ਅੜਕ ਖਿਜਰਪੁਰ, ਸਰਕਲ ਭਾਦਸੋਂ ਪ੍ਰਧਾਨ ਹਰਦੀਪ ਸਿੰਘ ਘੁੱਲਾ, ਅ੍ਰਮਿਤਪਾਲ ਸਿੰਘ ਹੈਪੀ, ਮਨਜੀਤ ਸਿੰਘ, ਸੋਨੀ ਭੜੀ, ਗੁਰਮੇਲ ਖਾਂ, ਭਿੰਦਰ ਸਿੰਘ ਇਕਾਈ ਮਾਂਗੇਵਾਲ ਪ੍ਰਧਾਨ, ਬਿੱਲੂ ਭਲਵਾਨ ਚਾਸਵਾਲ, ਕਾਕਾ ਜਿੰਦਲਪੁਰ, ਬਿੱਲੂ ਭਾਦਸੋਂ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ਵਾਸੀਆਂ ਨੂੰ ਕੂੜੇ ਦੇ ਢੇਰਾਂ ਤੋਂ ਨਹੀਂ ਮਿਲੀ ਨਿਜਾਤ ਸਫ਼ਾਈ ਕਾਮਿਆਂ ਦੀ ਹੜਤਾਲ ਖੁਲ੍ਹਣ ਤੋਂ ਬਾਅਦ ਅਣਮਿੱਥੇ... ਅਗਲੀ ਖ਼ਬਰ ਬੈਟਰੀਆਂ ਸਮੇਤ ਦੋ ਨੌਜਵਾਨ ਕਾਬੂ, ਪੁਲਿਸ ਨੇ ਕੀਤਾ ਮਾਮਲਾ ਦਰਜ
Ad Position 24
No active advertisement