ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਫ਼ਰੀਦਕੋਟ ਵਾਸੀਆਂ ਨੂੰ ਕੂੜੇ ਦੇ ਢੇਰਾਂ ਤੋਂ ਨਹੀਂ ਮਿਲੀ ਨਿਜਾਤ ਸਫ਼ਾਈ ਕਾਮਿਆਂ ਦੀ ਹੜਤਾਲ ਖੁਲ੍ਹਣ ਤੋਂ ਬਾਅਦ ਅਣਮਿੱਥੇ ਸਮੇਂ ਦੀ ਹੜਤਾਲ ਮੁੜ ਸ਼ੁਰੂ

Ad Position 21
No active advertisement
ਅਜੀਤ ਡੈਸਕ 09-07-2026
ਫ਼ਰੀਦਕੋਟ, 8 ਜੁਲਾਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਪਹਿਲਾਂ ਮਈ ਮਹੀਨੇ ਲਗਪਗ 20 ਦਿਨ ਸਫ਼ਾਈ ਕਾਮੇ ਹੜਤਾਲ ’ਤੇ ਰਹੇ ਅਤੇ ਉਸ ਤੋਂ ਬਾਅਦ ਜੂਨ ਦੇ ਆਖਰੀ ਦਿਨਾਂ ਤੋਂ ਸ਼ੁਰੂ ਹੋ ਕੇ 6 ਜੁਲਾਈ ਤੱਕ ਲਗਪਗ ਤਿੰਨ ਹਫ਼ਤਿਆਂ ਦੀ ਸਫ਼ਾਈ ਕਾਮਿਆਂ ਦੀ ਹੜਤਾਲ ਰਹੀ, ਜਿਸ ਕਾਰਨ ਫ਼ਰੀਦਕੋਟ ਸ਼ਹਿਰ ਵਿਚ ਜਗ੍ਹਾ ਜਗ੍ਹਾ ਕੂੜੇ ਦੇ ਅੰਬਾਰ ਲੱਗੇ ਗਏ। ਸ਼ਹਿਰ ਦਾ ਵਾਤਾਵਰਨ ਕਾਫੀ ਗੰਦਲਾ ਅਤੇ ਬਿਮਾਰੀਆਂ ਭਰਪੂਰ ਹੋਇਆ ਪਿਆ ਹੈ। ਜਗ੍ਹਾ ਜਗ੍ਹਾ ਕੂੜੇ ਦੇ ਢੇਰ ਨਾਲੀਆਂ ਦਾ ਗੰਦਾ ਪਾਣੀ ਸੜਕਾਂ ਗਲੀਆਂ ਫਿਰ ਰਿਹਾ ਹੈ। ਸ਼ਹਿਰ ਮਹਾਂਮਾਰੀ ਦੀ ਲਪੇਟ ਵਿਚ ਆਉਣ ਜਾ ਰਿਹਾ ਹੈ। ਲੋਕਾਂ ਦਾ ਰਹਿਣਾ ਦੁੱਬਰ ਹੋਇਆ ਪਿਆ ਹੈ। ਅੱਜ ਤੋਂ ਫਿਰ ਆਪਣੀਆਂ ਮੰਗਾਂ ਅਤੇ ਸਰਕਾਰ ਵਲੋਂ ਕੀਤੇ ਵਾਅਦੇ ਤੋਂ ਮੁਕਰਣ ਦਾ ਦੋਸ਼ ਲਗਾਉਂਦੇ ਹੋਏ ਸਮੂਹ ਸਫ਼ਾਈ ਕਾਮੇ ਸਫ਼ਾਈ ਸੇਵਕ ਯੂਨੀਅਨ, ਪੰਜਾਬ ਦੇ ਫ਼ੈਸਲੇ ਅਨੁਸਾਰ ਮੁੜ ਤੋਂ ਸਥਾਨਕ ਨਗਰ ਕੌਂਸਲ ਦਫ਼ਤਰ ਅੱਗੇ ਹੜਤਾਲ ’ਤੇ ਚਲੇ ਗਏ ਹਨ। ਜਿਸ ਲੜੀ ਤਹਿਤ ਨਗਰ ਕੌਂਸਲ ਫ਼ਰੀਦਕੋਟ ਦੇ ਸਮੂਹ ਸਫ਼ਾਈ ਕਾਮਿਆ ਵਲੋਂ ਵੀ ਹੜਤਾਲ ਕੀਤੀ ਗਈ ਜਿਸਦੀ ਅਗਵਾਈ ਪ੍ਰਧਾਨ ਸੰਤ ਰਾਮ ਵਲੋਂ ਕੀਤੀ ਗਈ। ਸੰਤ ਰਾਮ ਨੇ ਕਿਹਾ ਕਿ 5 ਮਈ ਤੋਂ 21 ਮਈ ਤੱਕ ਚਲੀ ਹੜਤਾਲ ਤੋਂ ਬਾਅਦ ਯੂਨੀਅਨ ਦੀਆਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਨਾਲ ਤਿੰਨ-ਚਾਰ ਮੀਟਿੰਗਾਂ ਰਾਹੀਂ ਵਿਚਾਰ ਵਟਾਂਦਰਾ ਹੋਇਆ। ਜਿਸ ਵਿਚ ਸਫ਼ਾਈ ਸੇਵਕ ਯੂਨੀਅਨ ਤੇ ਸਰਕਾਰ ਵਿਚਕਾਰ ਸਫਾਈ ਕਾਮਿਆ ਦੀਆਂ ਮੰਗਾਂ ਨੂੰ ਲੈ ਕੇ ਇਕ ਮਹੀਨੇ ਦੇ ਅੰਦਰ-ਅੰਦਰ ਮੰਗਾਂ ਮੰਨਣ ਨੂੰ ਲੈ ਕੇ ਸਹਿਮਤੀ ਬਣਨ ਕਰਕੇ ਹੜਤਾਲ ਨੂੰ ਅੱਗੇ ਟਾਲ ਦਿੱਤਾ ਗਿਆ। ਜਿਸ ਵਿਚ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਲਿਖਤੀ ਪੱਤਰ ਵੀ ਜਾਰੀ ਕੀਤਾ ਗਿਆ। ਅਸ਼ੋਕ ਸਾਰਵਾਨ ਸੂਬਾ ਪ੍ਰਧਾਨ ਤੇ ਰਮੇਸ਼ ਕੁਮਾਰ ਨਿਨੂੰ ਖਜ਼ਾਨਚੀ ਨੇ ਕਿਹਾ ਕਿ ਇਕ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਸਰਕਾਰ ਵਲੋਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਫਾਈ ਸੇਵਕ ਯੂਨੀਅਨ ਵਲੋਂ ਮਿਤੀ 24 ਜੂਨ ਨੂੰ ਖਰੜ ਵਿਖੇ ਰੋਸ ਰੈਲੀ ਕੀਤੀ ਗਈ। ਜਿਸ ਵਿਚ ਖਰੜ ਦੇ ਪ੍ਰਸ਼ਾਸਨ ਵਲੋਂ ਲਿਖਤੀ ਪੱਤਰ ਰਾਹੀਂ ਮਿਤੀ 2 ਜੁਲਾਈ ਨੂੰ ਸਬ ਕਮੇਟੀ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਸਬ ਕਮੇਟੀ ਵਲੋਂ ਮੰਗਾਂ ਨਾ ਮੰਨ ਕੇ ਸਫ਼ਾਈ ਕਾਮਿਆ ਨਾਲ ਕੋਝਾ ਮਜਾਕ ਕੀਤਾ। ਜਿਸਦੇ ਰੋਸ ਵਜੋਂ ਸਫਾਈ ਸੇਵਕ ਯੂਨੀਅਨ ਵਲੋਂ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਭਰ ਦੇ ਸਫ਼ਾਈ ਕਾਮੇ ਅੱਜ ਤੋਂ ਮੁੜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣਗੇ ਪਰ ਸਰਕਾਰ ਤੇ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕਦੀ। ਬੁਲਾਰਿਆਂ ਨੇ ਦੱਸਿਆ ਕਿ ਇਹ ਸਫਾਈ ਕਾਮੇ ਨਿਗੁਣੀਆ ਤਨਖਾਹਾਂ ’ਤੇ ਕੰਮ ਕਰਦੇ ਹਨ ਜੋ 2-2 ਮਹੀਨਿਆਂ ਬਾਅਦ ਮਿਲਦੀਆਂ ਹਨ ਜਿਸ ਕਰਕੇ ਘਰਾਂ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੰਡ-ਪਿੰਡ ਜਾ ਕੇ ਲੋਕ ਮਿਲਣੀਆਂ ਕਰਕੇ ਕਰੋੜਾਂ ਰੁਪਏ ਖਰਚ ਕਰ ਰਿਹਾ ਹੈ। ਉਨ੍ਹਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਹੜਤਾਲ ਨੂੰ ਕੁਲਦੀਪ ਸ਼ਰਮਾ ਮੁੱਖ ਸਲਾਹਕਾਰ, ਕੁਲਦੀਪ ਕੁਮਾਰ ਜਥੇਬੰਧਕ ਸਕੱਤਰ, ਸੰਜੇ ਕੁਮਾਰ ਮੀਤ ਪ੍ਰਧਾਨ, ਰਾਹੁਲ ਖਜ਼ਾਨਚੀ, ਵਿੱਕੀ ਪ੍ਰਧਾਨ, ਕਲਫੁ, ਵਿੱਕੀ ਗੈਚੰਡ ਜ਼ਿਲ੍ਹਾ ਸੈਕਟਰੀ, ਮਨਦੀਪ ਕੁਮਾਰ, ਨਿਸ਼ਾਨ ਸਿੰਘ, ਅਸ਼ਵਨੀ, ਪਰਮਾ ਨੰਦ, ਸੁਨੀਲ ਕੁਮਾਰ, ਵਿਕਾਸ਼ਦੀਪ, ਵਿਕਰਮ ਚੌਹਾਨ, ਸਤਪਾਲ ਮਿੱਤਲ ਆਦਿ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭੂ-ਮਾਫ਼ੀਆ ਰਜਬਾਹਾ ਬੰਦ ਹੋਣ ਦੀ ਅਫ਼ਵਾਹ ਫ਼ੈਲਾਅ ਕੇ ਲੋਕਾਂ ਨਾਲ ਠੱਗੀ ਮਾਰਨ ਦੀ ਤਾਕ ’ਚ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਜੋਗੀ ਗਰੇਵਾਲ ਨੇ ‘ਸਤਲੁਜ’ ਫ਼ਿਲਮ ’ਤੇ ਰੋਕ ਲਾਉਣ ਦੀ ਕੀਤੀ ਨਿਖੇਧੀ ਇਤਿਹਾਸਕ ਸੱਚ ਨੂੰ ਕਦੀ ਵੀ ਲੁਕਾ...
Ad Position 24
No active advertisement