ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਭੂ-ਮਾਫ਼ੀਆ ਰਜਬਾਹਾ ਬੰਦ ਹੋਣ ਦੀ ਅਫ਼ਵਾਹ ਫ਼ੈਲਾਅ ਕੇ ਲੋਕਾਂ ਨਾਲ ਠੱਗੀ ਮਾਰਨ ਦੀ ਤਾਕ ’ਚ

Ad Position 21
No active advertisement
ਅਜੀਤ ਡੈਸਕ 09-07-2026
ਗਿੱਦੜਬਾਹਾ, 8 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਚ ਭੂ-ਮਾਫ਼ੀਆ ਨੇ ਅਜਿਹਾ ਜਾਲ ਵਿਛਾਇਆ ਹੈ ਕਿ ਕਥਿਤ ਗ਼ੈਰਕਾਨੂੰਨੀ ਕਾਲੋਨੀਆਂ ਕੱਟ ਕੇ ਆਮ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰ ਕੇ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਹੈ। ਭੂ-ਮਾਫ਼ੀਆ ਵਲੋਂ ਕੋਟਭਾਈ ਰਜਬਾਹਾ ਬੰਦ ਹੋਣ ਦੀ ਅਫ਼ਵਾਹ ਫ਼ੈਲਾਅ ਕੇ ਆਮ ਲੋਕਾਂ ਨੂੰ ਆਪਣੇ ਮੱਕੜਜਾਲ ਵਿਚ ਫਸਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭੂ-ਮਾਫ਼ੀਆਂ ਵਲੋਂ ਧੜੱਲੇ ਨਾਲ ਚਲਾਏ ਜਾ ਰਹੇ ਮੱਕੜਜਾਲ ਨੇ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਹਨ। ਜਾਣਕਾਰੀ ਅਨੁਸਾਰ ਬੰਦ ਸੂਆ ਰੋਡ ’ਤੇ ਭੂ-ਮਾਫ਼ੀਆ ਵਲੋਂ ਕਾਲੋਨੀ ਕੱਟੀ ਗਈ ਅਤੇ ਗਲੀਆਂ ਵਿਚ ਇੰਟਰਲਾਕ ਟਾਇਲਾਂ ਵੀ ਲਗਾਈਆਂ ਗਈਆਂ ਅਤੇ ਇਹ ਕਹਿ ਕੇ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਈਆਂ ਗਈਆਂ ਸਨ ਕਿ ਉਕਤ ਕਾਲੋਨੀ ਵਿਚ ਵਿਭਾਗ ਦੀਆਂ ਸ਼ਰਤਾਂ ਅਨੁਸਾਰ ਸਾਰੀਆਂ ਹੀ ਉਹ ਸਹੂਲਤਾਂ ਬਣਾ ਕੇ ਦਿੱਤੀਆਂ ਜਾਣਗੀਆਂ। ਪ੍ਰੰਤੂ ਅਸਚਰਜ ਦੀ ਗੱਲ ਇਹ ਹੈ ਕਿ ਪਲਾਟ ਵਿਕਰੇਤਾ ਵਲੋਂ ਕੋਈ ਸਹੂਲਤ ਦੇਣ ਤੋਂ ਪਾਸਾ ਵੱਟ ਲੈਣ ਉਪਰੰਤ ਮਹਿੰਗੇ ਭਾਅ ਖ਼ਰੀਦੇ ਪਲਾਟਾਂ ਦੇ ਖ਼ਰੀਦਦਾਰਾਂ ਵਿਚ ਇਸ ਕਰਕੇ ਚਿੰਤਾ ਪਾਈ ਜਾ ਰਹੀ ਹੈ ਕਿ ਉਨ੍ਹਾਂ ਦੇ ਪਲਾਟਾਂ ਦੀ ਕੀਮਤ ਹੁਣ ਕੌਡੀਆਂ ਦੇ ਭਾਅ ਰਹਿ ਗਈ ਹੈ। ਦੇਰ ਬਾਅਦ ਕੁੰਭਕਰਨੀਂ ਨੀਂਦ ਤੋਂ ਜਾਗੇ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਗਲੀਆਂ ਵਿਚ ਲੱਗੀਆਂ ਇੰਟਰਲਾਕ ਟਾਇਲਾਂ ਜੇ.ਸੀ.ਬੀ. ਮਸ਼ੀਨ ਨਾਲ ਉਖਾੜ ਦਿੱਤੀਆਂ ਹਨ। ਸੂਤਰਾਂ ਅਨੁਸਾਰ ਕੁਝ ਭੂ-ਮਾਫ਼ੀਆ ਵਲੋਂ ਇਕ ਨਵੀਂ ਸਾਜਿਸ਼ ਤਹਿਤ ਨਿਹਾਲ ਦੇ ਢਾਬੇ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਚੱਲ ਰਹੇ ਕੋਟਭਾਈ ਰਜਬਾਹੇ ਦੇ ਬੰਦ ਹੋ ਜਾਣ ਦੀ ਝੂਠੀ ਅਫ਼ਵਾਹ ਫ਼ੈਲਾਅ ਕੇ ਰਜਬਾਹੇ ਦੇ ਦੋਵੇਂ ਪਾਸੇ ਲਗਦੇ ਪਲਾਟ ਤੇ ਵਾਹੀਯੋਗ ਜ਼ਮੀਨ ਨੂੰ ਮਹਿੰਗੇ ਭਾਅ ਵੇਚਿਆ ਜਾ ਸਕੇ। ਨਹਿਰੀ ਵਿਭਾਗ ਐੱਸ.ਡੀ.ਓ. ਸੁਖਪ੍ਰੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਟਭਾਈ ਰਜਬਾਹੇ ਨੂੰ ਬੰਦ ਕਰਨ ਦੀ ਕੋਈ ਤਜਵੀਜ਼ ਨਹੀਂ ਹੈ ਅਤੇ ਇਹ ਸਿਰਫ਼ ਅਫ਼ਵਾਹ ਫ਼ੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਰਜਬਾਹੇ ਤੋਂ ਪਿੰਡ ਭਾਰੂ, ਗਿੱਦੜਬਾਹਾ ਪਿੰਡ ਦੇ ਸੈਂਕੜੇ ਏਕੜ ਜ਼ਮੀਨ ਨੂੰ ਸਿੰਚਾਈ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ ਮਾਲਵਾ ਸਕੂਲ ਨੂੰ ਪਾਣੀ ਦੇਣ ਲਈ ਇਕ ਨੱਕਾ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਾਕੂਮੈਂਟਰੀ ਸ਼ੋਅ ਦਾ ਪ੍ਰਦਰਸ਼ਨ ਅਗਲੀ ਖ਼ਬਰ ਫ਼ਰੀਦਕੋਟ ਵਾਸੀਆਂ ਨੂੰ ਕੂੜੇ ਦੇ ਢੇਰਾਂ ਤੋਂ ਨਹੀਂ ਮਿਲੀ ਨਿਜਾਤ ਸਫ਼ਾਈ ਕਾਮਿਆਂ ਦੀ ਹੜਤਾਲ ਖੁਲ੍ਹਣ ਤੋਂ ਬਾਅਦ ਅਣਮਿੱਥੇ...
Ad Position 24
No active advertisement