01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 03-05-2026
ਸਾਦਿਕ, 2 ਮਈ (ਆਰ.ਐਸ.ਧੁੰਨਾ)-ਸੀ.ਆਈ. ਐਸ.ਸੀ.ਈ ਅਤੇ ਆਈ.ਐਸ.ਸੀ ਬੋਰਡ ਦੇ ਐਲਾਨੇ ਗਏ ਦਸਵੀਂ ਅਤੇ ਬਾਰਵੀਂ ਜਮਾਤ ਦੇ ਸਾਲਾਨਾ ਨਤੀਜਿਆਂ 'ਚ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਪ ਸਿੰਘ ਵਾਲਾ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਸਕੂਲ ਪਿ੍ੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ 2025-26 ਬੋਰਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੀ.ਆਈ.ਐਸ.ਸੀ.ਈ ਬੋਰਡ ਦੇ ਨਤੀਜਿਆਂ ਵਿਚ ਉੱਚ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਤੇ ਸਕੂਲ ਦੇ ਵਿਦਿਆਰਥੀਆਂ ਨੇ ਕਈ ਵਿਸ਼ਿਆਂ ਵਿਚ 100/100 ਅੰਕ ਪ੍ਰਾਪਤ ਕੀਤੇ ਹਨ | ਦਸਵੀਂ ਜਮਾਤ ਦੇ ਵਿਦਿਆਰਥੀ ਕਰਨਵੀਰ ਸਿੰਘ ਨੇ 97.2% ਅੰਕ ਪ੍ਰਾਪਤ ਕਰਕੇ ਪਹਿਲਾ, ਹਰਪ੍ਰੀਤ ਸਿੰਘ 96% ਦੂਸਰਾ, ਅਕਸ਼ੇ ਕੁਮਾਰ 92%, ਜਸ਼ਨਦੀਪ ਕੌਰ 92% ਦੋਵੇਂ ਤੀਸਰਾ ਸਥਾਨ ਹਾਸਿਲ ਕੀਤਾ ਹੈ | ਜਦਕਿ ਗੁਰਸੁਖਮਨ ਕੌਰ 90.6%, ਜੈਸਮੀਨ ਕੌਰ 90.4%, ਹਰਗੁਨੀਤ ਕੌਰ 90.4%, ਰੂਹਾਨੀਅਤ 89.8%, ਯਤਨਜੀਤ ਕੌਰ 89%, ਸੁਖਮਨੀ ਕੌਰ 88%, ਮਨਵੀਰ ਕੌਰ 87.4%, ਲਕਸ਼ਦੀਪ ਸਿੰਘ 86.2%, ਹਰਸਿਮਰਨ ਕੌਰ ਨੇ 86.2% ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਸਮਨਦੀਪ ਕੌਰ 95.25%, ਸੰਦੀਪ ਕੌਰ 94.75%, ਗੁਰਮਹਿਕ ਸਿੰਘ 93.5%, ਕਿਰਨਦੀਪ ਕੌਰ 93.25%, ਕੁਲਵੀਰ ਕੌਰ 91%, ਜਸ਼ਨਦੀਪ ਕੌਰ 89.25%, ਸ਼ਰੇਆ ਸ਼ਰਮਾ 96.5%, ਕਰਨ ਗੁਲਾਟੀ 90.75%, ਜਸ਼ਨਦੀਪ ਕੌਰ 89.5%, ਹਰਮਨਦੀਪ ਸਿੰਘ 90.5%, ਵਰੁਨਜੀਤ ਸਿੰਘ 87.75%, ਖੁਸ਼ਪ੍ਰੀਤ ਕੌਰ 86.25% ਆਦਿ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਇਲਾਕੇ, ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਨੇ ਇਸ ਉਪਲੱਬਧੀ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਦੇਣ ਲਈ ਪ੍ਰਤੀਬੱਧ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਚੇਅਰਮੈਨ ਗੁਰਜੰਟ ਸਿੰਘ ਮਨਾਵਾਂ, ਵਾਈਸ ਚੇਅਰਮੈਨ ਬਲਦੇਵ ਸਿੰਘ ਸੇਖੋਂ, ਸੈਕਟਰੀ ਗੁਰਜੀਤ ਸਿੰਘ ਮਨਾਵਾਂ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ |
Ad Position 22
No active advertisement
ਪਿਛਲੀ ਖ਼ਬਰ ਨਜ਼ਰ ਤੇ ਨਜ਼ਰੀਆ ਬਾਰਾਂ ਚਿੰਤਕ-ਇਕ ਸਵਾਲ ਅਗਲੀ ਖ਼ਬਰ ਵਿਧਾਇਕ ਅਮੋਲਕ ਸਿੰਘ ਨੇ ਜਨਗਣਨਾ-2027 'ਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕੀਤਾ
Ad Position 24
No active advertisement