01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਜ਼ਰ ਤੇ ਨਜ਼ਰੀਆ ਬਾਰਾਂ ਚਿੰਤਕ-ਇਕ ਸਵਾਲ

Ad Position 21
No active advertisement
ਅਜੀਤ ਡੈਸਕ 03-05-2026

ਵਿਦਵਾਨਾਂ ਦੀ ਸਭਾ ਵਿਚ ਇਕ ਕਲਾ ਕ੍ਰਿਤ, ਜੋ ਪੁਸਤਕ ਦਾ ਟਾਇਟਲ ਸੀ 'ਪੁਸਤਕ-ਅੱਖ ਤੇ ਅੱਥਰੂ' ਦੇਖ ਕੇ ਸਭ ਨੇ ਸਲਾਹੁਤਾ ਕੀਤੀ। ਫਿਰ ਇਕ ਸਵਾਲ ਉੱਠਿਆ ਕਿ ਤੁਸੀਂ ਇਸ ਸੰਬੰਧੀ ਕੀ ਸੋਚਦੇ ਹੋ?
ਪਹਿਲਾ ਚਿੰਤਕ ਬੋਲਿਆ, 'ਇਸ ਵਿਚ ਕਿਸੇ ਸ਼ਾਇਰ ਨੇ ਆਪਣਾ ਦੁੱਖ ਵੀ ਰੋਇਆ ਹੋ ਸਕਦਾ ਤੇ ਕਈ ਵਾਰ ਟਾਈਟਲ ਹੀ ਪੁਸਤਕ ਬਾਰੇ ਬਹੁਤ ਕੁਝ ਬਿਆਨ ਕਰ ਜਾਂਦਾ ਹੈ....।'
ਦੂਜਾ ਚਿੰਤਕ ਕਹਿੰਦਾ, 'ਇਹ ਕਲਾਕ੍ਰਿਤ ਸਮਕਾਲ ਦਾ ਗੁੱਝਾ ਸੁਨੇਹਾ ਵੀ ਹੈ ਕਿ ਜੋ ਲੋਕ ਪੁਸਤਕਾਂ ਤੋਂ ਦੂਰ ਹੋ ਜਾਂਦੇ ਹਨ, ਉਨ੍ਹਾਂ ਪਾਸ ਅੰਤ ਰੋਣਾ ਹੀ ਬਚਦਾ ਐ....।'
ਤੀਜਾ ਚਿੰਤਕ ਬੋਲਿਆ, 'ਓ ਭਾਈ ! ਇਹ ਹੰਝੂ ਕਿਸੇ ਸੁਹਿਰਦ ਪਾਠਕ ਦੇ ਵੀ ਹੋ ਸਕਦੇ ਨੇ ਕਿ ਪੁਸਤਕ ਪੜ੍ਹਨ ਲਈ ਪੈਸੇ ਵੀ ਖਰਚ ਕੀਤੇ ਪਰ ਇਸ ਵਿਚ ਪੜ੍ਹਨਯੋਗ ਤਾਂ ਕੁਝ ਵੀ ਨਹੀਂ ਹੈ।'
ਚੌਥਾ ਚਿੰਤਕ ਕਹਿੰਦਾ, 'ਇਹ ਅੱਥਰੂ ਕਿਸੇ ਪ੍ਰਕਾਸ਼ਕ ਦੇ ਵੀ ਹੋ ਸਕਦੇ ਹਨ ਕਿ ਇਸ ਸੂਬੇ ਦੇ ਲੋਕ ਕਈ ਹਜ਼ਾਰ ਕਰੋੜਾਂ ਦੀ ਦਾਰੂ ਤਾਂ ਹਰ ਸਾਲ ਪੀ ਜਾਂਦੇ ਹਨ ਪਰ ਪੜ੍ਹਨ ਲਈ ਪੁਸਤਕਾਂ ਬਿਲਕੁਲ ਨਹੀਂ ਖਰੀਦਦੇ।'
ਪੰਜਵਾਂ ਚਿੰਤਕ ਬੋਲਿਆ, 'ਇਸ ਕਲਾਕ੍ਰਿਤ ਵਿਚ ਕਿਸੇ ਪੁਰਾਤਨ ਸਰੋਤ ਪੁਸਤਕ ਦੀ ਵੇਦਨਾ ਦਾ ਵਰਣਨ ਵੀ ਹੋ ਸਕਦਾ ਕਿ ਜਿਸ ਨੂੰ ਬਿਨਾਂ ਸਮਝੇ ਤੋਂ ਹੀ ਕੁਝ ਸੱਜਣ ਹਲਕੇ ਪੱਧਰ ਦੀ ਆਲੋਚਨਾ ਕਰਕੇ ਰੱਦ ਕਰ ਰਹੋ ਹੋਣ....।'
ਛੇਵਾਂ ਚਿੰਤਕ ਕਹਿੰਦਾ, 'ਇਹ ਅੱਖ ਤੇ ਅੱਥਰੂ ਸੂਬਾ ਸਰਕਾਰਾਂ ਦੀ ਮਾਤ ਭਾਸ਼ਾ ਪ੍ਰਤੀ ਲਾਪ੍ਰਵਾਹੀ ਦਾ ਪ੍ਰਤੀਬਿੰਬ ਵੀ ਹੋ ਸਕਦਾ ਕਿ ਆਮ ਲੋਕਾਈ ਤੱਕ ਸਾਹਿਤ ਪ੍ਰਚਾਰਨ ਲਈ ਸੰਬੰਧਿਤ ਵਿਭਾਗਾਂ ਨੂੰ ਕੋਈ ਮਾਲੀ ਸਹਾਇਤਾ ਕਿਉਂ ਨਹੀਂ ਦਿੱਤੀ ਜਾਂਦੀ।'
ਸੱਤਵਾਂ ਚਿੰਤਕ ਬੋਲਿਆ, 'ਇਹ ਕ੍ਰਿਤ 'ਪੁਸਤਕ ਲੋਕ ਅਰਪਣ' ਸਮਾਰੋਹ ਦੀ ਗਵਾਹੀ ਹੋ ਸਕਦੀ ਹੈ ਕਿ ਮੁਫ਼ਤ ਵਿਚ ਵੰਡੀਆਂ ਕਿਤਾਬਾਂ ਦੀ ਹਾਲਤ ਕਿੰਨੀ ਤਰਸਯੋਗ ਹੁੰਦੀ ਹੈ।'
ਅੱਠਵਾਂ ਚਿੰਤਕ ਕਹਿੰਦਾ, 'ਇਹ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਸਾਂਭੀ ਪੁਸਤਕ ਦਾ ਦੁੱਖੜਾ ਵੀ ਹੋ ਸਕਦੈ ਕਿ ਜਿਸ ਨੂੰ ਕਿਸੇ ਵਿਦਿਆਰਥੀ ਨੇ ਅੱਜ ਤੱਕ ਖੋਲ੍ਹ ਕੇ ਕਦੇ ਪੜ੍ਹਿਆ ਈ ਨਹੀਂ।'
ਨੌਵਾਂ ਚਿੰਤਕ ਬੋਲਿਆ, ' ਇਹ ਕਲਮਾਂ ਵਾਲਿਆਂ ਲਈ ਇਕ ਸੂਖ਼ਮ ਸੁਨੇਹਾ ਵੀ ਹੋ ਸਕਦਾ ਕਿ ਮਾਤ ਭਾਸ਼ਾ ਦੇ ਮਿਆਰ ਤੇ ਜਲੌਅ ਨੂੰ ਬਰਕਰਾਰ ਰੱਖਣਾ ਤੁਹਾਡੀ ਵੱਡੀ ਜ਼ਿੰਮੇਵਾਰੀ ਵੀ ਐ।'
ਦਸਵਾਂ ਚਿੰਤਕ ਕਹਿੰਦਾ, 'ਅੱਥਰੂ ਦੀ ਇਕ ਮੂਕ ਭਾਸ਼ਾ ਵੀ ਹੁੰਦੀ ਐ ਤੇ ਹੋ ਸਕਦਾ ਕਿ ਇਕ ਚੰਗੀ ਪੁਸਤਕ ਕਈ ਸੰਸਕਰਣਾਂ ਵਿਚ ਛਪ ਕੇ ਵਿਕ ਜਾਏ ਤਾਂ ਖੁਸ਼ੀ ਦਾ ਪ੍ਰਗਟਾਵਾ ਵੀ ਤਾਂ ਹੋ ਸਕਦਾ ਹੈ।'
ਗਿਆਰਵਾਂ ਚਿੰਤਕ ਬੋਲਿਆ, 'ਇਹ ਸਾਡੀ ਮਾਂ ਭਾਸ਼ਾ ਦੇ ਹੰਝੂ ਵੀ ਹੋ ਸਕਦੇ ਹਨ ਕਿ ਅਸੀਂ ਸਾਰਾ ਦਿਨ ਮੋਬਾਈਲਾਂ 'ਤੇ ਤਾਂ ਸਮਾਂ ਰੱਜ ਕੇ ਬਰਬਾਦ ਕਰਦੇ ਹਾਂ ਪਰ ਪੁਸਤਕਾਂ ਪੜ੍ਹਨ ਦਾ ਸੁਭਾਅ ਤਿਆਗੀ ਜਾਨੇ ਆਂ।'
ਬਾਰ੍ਹਵਾਂ ਚਿੰਤਕ ਕਹਿੰਦਾ, 'ਦਰਅਸਲ ਇਹ ਕਲਾ ਕ੍ਰਿਤ ਵਰਤਮਾਨ ਵਿਚ ਸਮੂਹ ਪੰਜਾਬੀਆਂ ਲਈ ਸਿੱਖਿਆਦਾਇਕ ਬੁਝਾਰਤ ਵੀ ਹੈ ਕਿ ਕਿਸੇ ਸ਼ਖ਼ਸੀਅਤ ਜਾਂ ਪੁਸਤਕ ਬਾਰੇ ਡੂੰਘਾ ਅਧਿਐਨ ਕੀਤੇ ਬਗ਼ੈਰ ਉਸ ਉੱਪਰ ਕੀਤੇ ਜਾਂਦੇ ਭੱਦੇ ਸ਼ਾਬਦਿਕ ਵਾਰ ਬੇਈਮਾਨੀ ਤੇ ਬੇਇਨਸਾਫ਼ੀ ਹੁੰਦੀ ਹੈ ਤੇ ਅਸੀਂ ਸੋਸ਼ਲ ਮੀਡੀਆ 'ਤੇ ਰੱਜ ਕੇ ਮਿੱਟੀ ਪਲੀਤ ਕਰ ਰਹੇ ਹਾਂ।

-ਮੋਬਾਈਲ : 98159-85559

Ad Position 22
No active advertisement
ਪਿਛਲੀ ਖ਼ਬਰ ਮੈਂ ਸ਼ੈਤਾਨ ਭਜਾਉਣ ਲਈ ਤਾਂ ਲਾਹੌਲ ਨਹੀਂ ਸਾਂ ਪੜ੍ਹ ਰਿਹਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ
Ad Position 24
No active advertisement