ਗਰਮੀਆਂ ਵਿਚ ਉੱਚੇ ਖਲੋਤੇ ਸੂਰਜਮੁਖੀ ਦੇ ਪੌਦੇ ਕੇਵਲ ਧਰਤੀ ਦੇ ਚਿਹਰੇ ਨੂੰ ਹੀ ਨਹੀਂ ਸ਼ਿੰਗਾਰਦੇ ਸਗੋਂ ਇਨ੍ਹਾਂ ਵਿਚਲੇ ਚਮਤਕਾਰੀ ਗੁਣਾਂ ਤੋਂ ਬਹੁਤੇ ਲੋਕ ਵਾਕਫ ਹੀ ਨਹੀਂ ਹੁੰਦੇ।
ਚਮਤਕਾਰੀ ਸੂਰਜਮੁਖੀ: ਕੀ ਤੁਹਾਨੂੰ ਪਤਾ ਹੈ ਕਿ ਸੂਰਜਮੁਖੀਦੇ ਤਣੇ ਦਾ ਰਸ ਜ਼ਖ਼ਮ ਠੀਕ ਕਰ ਦਿੰਦਾ ਹੈ। ਲੋਕ ਵਿਸ਼ਵਾਸ ਕਰਦੇ ਹਨ ਕਿ ਖੇਤ ਵਿਚ ਜਿੰਨੇ ਵੱਡੇ ਸੂਰਜਮੁਖੀ ਦੇ ਫੁੱਲ ਖਿੜਨਗੇ, ਓਨੀ ਵੱਧ ਫਸਲ ਹੋਵੇਗੀ। ਸੂਰਜਮੁਖੀ ਦੇ ਫੁੱਲ ਸਿਰਫ ਪੀਲੇ ਰੰਗ ਦੇ ਹੀ ਨਹੀਂ ਹੁੰਦੇ, ਸਗੋਂ ਲਾਲ, ਸੰਗਤਰੀ, ਜਾਮਣੀ, ਚਿੱਟੇ ਅਤੇ ਹੋਰ ਕਈ ਰੰਗਾਂ ਦੇ ਵੀਹੁੰਦੇ ਹਨ।
ਸੂਰਜਮੁਖੀ ਦਾ ਇਕ ਫੁੱਲ ਹਜ਼ਾਰਾਂ ਨਿੱਕੇ ਨਿੱਕੇ ਫੁੱਲਾਂ ਤੋਂ ਬਣਿਆ ਹੁੰਦਾ ਹੈ। ਸੂਰਜਮੁਖੀ ਦੇ ਇਕ ਫੁੱਲ ਵਿਚੋਂ ਹਜ਼ਾਰ ਦੇ ਕਰੀਬ ਬੀਜ ਨਿਕਲਦੇ ਹਨ। ਸੂਰਜਮੁਖੀ ਤੋਂ ਖਾਣ ਦਾ ਤੇਲ, ਡਾਈਆਂ, ਪੰਛੀਆਂ ਦੀ ਚੋਗ ਅਤੇ ਖਾਣ ਦੇ ਕਈ ਹੋਰ ਉਤਪਾਦ ਤਿਆਰ ਕੀਤੇ ਜਾਂਦੇ ਹਨ। ਸੂਰਜ ਵੱਲ ਆਪਣਾ ਮੂੰਹ ਘੁੰਮਾਉਣ ਵਾਲਾ ਸੂਰਜਮੁਖੀ ਦਾ ਪੌਦਾ ਅਕਸਰ ਦਸ ਬਾਰਾਂ ਫੁੱਟ ਕੱਦ ਦਾ ਹੁੰਦਾ ਹੈ। ਪਰ ਵਿਸ਼ਵ ਰਿਕਾਰਡ ਮੁਤਾਬਕ : ਸੰਨ 2014 'ਚ ਜਰਮਨੀ ਦੇ ਇਕ ਇਲਾਕੇ ਵਿਚ ਉਗਾਏ ਸੂਰਜਮੁਖੀ ਦੇ ਪੌਦੇ ਦੀ ਉਚਾਈ 30 ਫੁੱਟ 1 ਇੰਚ ਵਿਸ਼ਵ ਰਿਕਾਰਡ ਵਿਚ ਦਰਜ ਹੋ ਗਈ। ਵਿਨਸੈੱਟ ਵਾਨ ਗਾਗਦੀਆਂ ਪੇਂਟਿੰਗਾਂ ਦੀ ਇਕ ਲੜੀ ਸੂਰਜਮੁਖੀਆਂ 'ਤੇ ਅਧਾਰਤ ਸੀ। ਸੂਰਜਮੁਖੀ ਦਾ ਫੁੱਲ ਸਭਿਆਚਾਰ ਅਤੇ ਅਧਿਆਤਮਿਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਜ਼ਹਿਰਾਂ ਸੋਖ ਲੈਂਦਾ ਸੂਰਜਮੁਖੀ : ਸੂਰਜਮੁਖੀ ਦੇ ਪੌਦਿਆਂ ਦਾ ਇਕ ਵਿਲੱਖਣ ਤੇ ਉਪਯੋਗੀ ਪੱਖ ਇਹ ਵੀ ਸਾਮ੍ਹਣੇ ਆਇਆ ਹੈ ਕਿ ਸੂਰਜਮੁਖੀ ਦੇ ਪੌਦੇ ਰੇਡੀਓਐਕਟਿਵ ਰਹਿੰਦ ਖੂੰਹਦ ਨੂੰ ਇਕ ਖਾਸ ਵਰਤਾਰੇਫਾਈਟੋਰੈਮਿਡੀਏਸ਼ਨਰਾਹੀਂ ਸੋਖਣ ਦੀ ਸਮਰੱਥਾ ਰੱਖਦੇ ਹਨ। ਫਾਈਟੋਰੈਮੱਡੀਏਸ਼ਨ (Ph਼toremed}at}on) ਕਈ ਤਰ੍ਹਾਂ ਦੇ ਆਈਸੋਟੋਪ ਜਿਵੇਂ ਸੀਜੀਅਮ (ces}um-137) ਅਤੇ ਸਟਰੌਂਸ਼ੀਅਮ-90 ਪੌਦਿਆਂ ਨੂੰ ਕੁਦਰਤੀ ਤੌਰ ਤੇ ਲੋਂੜੀਦੇ ਪੋਸ਼ਕ ਤੱਤਾਂ ਨਾਲ ਮਿਲਦੇ ਜੁਲਦੇ ਤੱਤ ਉਪਲਬੱਧ ਕਰਾਉਂਦੇ ਹਨ। ਪੌਦੇ ਇਨ੍ਹਾਂ ਰੇਡੀਓ ਐਕਟਿਵ ਤੱਤਾਂ ਨੂੰ ਮਿੱਟੀ ਅਤੇ ਪਾਣੀ ਜ਼ਰੀਏ ਸੋਖ ਲੈਂਦੇ ਹਨ। ਇਨ੍ਹਾਂ ਰੇਡੀਓ ਐਕਟਿਵ ਜ਼ਹਿਰਾਂ ਨੂੰ ਪੌਦੇ ਪੱਤਿਆਂ ਅਤੇ ਤਣਿਆਂ ਵਿਚ ਇਕੱਤਰ ਕਰ ਲੈਂਦੇ ਹਨ। ਰੇਡੀਓ ਐਕਟਿਵ ਆਈਸੋਟੋਪ ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਜ਼ਰੂਰੀ ਤੱਤਾਂ ਵਾਂਗ ਹੀ ਵਰਤਾਓ ਕਰਦੇ ਹਨ। ਸੂਰਜਮੁਖੀ ਦੇ ਪੌਦਿਆਂ ਨੂੰ ਇਨ੍ਹਾਂ ਵਿਚਾਲੇ ਫਰਕ ਦੀ ਪਛਾਣ ਨਹੀਂ ਹੁੰਦੀ। ਸੋ ਇਨ੍ਹਾਂ ਜਹਿਰੀ ਤੱਤਾਂ ਨੂੰ ਸੂਰਜਮੁਖੀ ਦੇ ਪੌਦੇ ਕੁਦਰਤੀ ਤੌਰ 'ਤੇ ਆਪਣੀਆਂ ਜੜ੍ਹਾਂ ਰਾਹੀਂ ਜ਼ਮੀਨ ਵਿਚੋਂ ਸੋਖ ਲੈਂਦੇ ਹਨ। ਸੂਰਜਮੁਖੀ ਦੇ ਪੌਦੇ ਵਿਚ ਇਕ ਅਲੋਕਾਰੀ ਗੁਣ ਹੁੰਦਾ ਹੈ ਕਿ ਇਹ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਵਿਚੋਂ ਭਾਰੀ ਧਾਤਾਂ ਅਤੇ ਜ਼ਹਿਰੀਲੇ ਤੱਤਾਂ ਨੂੰ ਜਜ਼ਬ ਕਰ ਲੈਂਦਾ ਹੈ।
ਅਜ਼ਮਾਕੇਦੇਖੇਗਏ: ਸੂਰਜਮੁਖੀ ਦੇ ਪੌਦਿਆਂ ਨੂੰ ਰੂਸ ਵਿਚ ਚੈਰਨੋਬਿਲ ਪ੍ਰਮਾਣੂ ਹਾਦਸੇ ਪਿੱਛੋਂ ਰੇਡੀਓ ਐਕਟਿਵ ਰਹਿੰਦ ਖੂੰਹਦ ਯੁਕਤ ਗੰਦਲੇ ਪਾਣੀ ਦੀ ਸਫਾਈ ਲਈ ਤੈਰਦੇ ਰਾਫਟਾਂ 'ਤੇ ਇਸਤੇਮਾਲ ਕੀਤਾ ਗਿਆ ਸੀ। ਸੂਰਜਮੁਖੀ ਦੇ ਪੌਦੇ ਨਿਊਕਲੀਅਰ ਹਾਦਸੇ ਪਿੱਛੋਂ ਫੂਕੀਸ਼ੀਮਾ ਦੇ ਆਲੇ-ਦੁਆਲੇ ਦੇ ਖੇਤਰ ਵਿਚ ਵੀ ਲਗਾਏ ਗਏ ਸਨ। ਇਨ੍ਹਾਂ ਦੀ ਅਜ਼ਮਾਇਸ਼ ਹੁਣੇ ਹੁਣੇ ਯੂਕਰੇਨ ਨੇ ਰੇਡੀਓ ਐਕਟਿਵ ਕੂੜੇ ਦੀ ਸਫਾਈ ਲਈ ਵੀ ਕੀਤੀ ਹੈ। ਸੂਰਜਮੁਖੀ ਦੇ ਪੌਦੇ ਵਿਕੀਰਨਾਂ ਨੂੰ ਖ਼ਤਮ ਨਹੀਂ ਕਰਦੇ, ਸਗੋਂ ਜ਼ਹਿਰੀ ਰਹਿੰਦ ਖੂੰਹਦ ਦਾ ਸਥਾਨ-ਅੰਤਰਨ ਕਰਦੇ ਹਨ। ਵਿਕੀਰਨਾਂ ਦੀ ਜ਼ਹਿਰ ਨੂੰ ਬੇਅਸਰ ਨਹੀਂ ਕਰਦੇ।
ਜ਼ਹਿਰੀਲੇ ਪੌਦਿਆਂ ਦਾ ਨਿਪਟਾਰਾ : ਇਕ ਵਾਰ ਜਦੋਂ ਸੂਰਜਮੁਖੀ ਦੇ ਪੌਦੇ ਰੇਡੀਓ ਐਕਟਿਵ ਤੱਤ ਸੋਖਣ ਦਾ ਕੰਮ ਪੂਰਾ ਕਰ ਲੈਂਦੇ ਹਨ ਤਾਂ ਪੌਦੇ ਆਪਣੇ ਆਪ ਰੇਡੀਓ ਐਕਟਿਵ ਕੂੜਾ ਬਣ ਜਾਂਦੇ ਹਨ। ਇਨ੍ਹਾਂ ਦਾ ਵਜੂਦ ਪੂਰੀ ਤਰ੍ਹਾਂ ਜ਼ਹਿਰੀਲਾ ਹੋ ਜਾਂਦਾ ਹੈ। ਇਨ੍ਹਾਂ ਨੂੰ ਸਾਧਾਰਨ ਤਰੀਕੇ ਨਾਲ ਸਾੜਨ, ਖੇਤ ਵਿਚ ਛੱਡਣ ਜਾਂ ਖਾਦ ਬਣਾਉਣ ਲਈ ਕਦੀ ਵੀ ਨਹੀਂ ਵਰਤਿਆ ਜਾ ਸਕਦਾ। ਪੌਦੇ ਨੂੰ ਨਸ਼ਟ ਕਰਨ ਲਈ ਇਸ ਖੇਤਰ ਦੇ ਮਾਹਿਰਾਂ ਦੀ ਰਾਇ ਨਾਲ ਉੱਚ ਤਕਨੀਕ ਵਾਲੀ ਭੱਠੀ ਵਿਚ ਸਾੜ ਕੇ ਵੀ ਪੌਦੇ ਨੂੰ ਸਮੇਟਿਆ ਜਾ ਸਕਦਾ ਹੈ। ਬਚੀ ਹੋਈ ਰਾਖ਼ ਨੂੰ ਸ਼ੀਸ਼ੇ ਵਿਚ ਪਿਘਲਾ ਕੇ ਇਸ ਨੂੰ ਠੋਸ ਰੂਪ ਦਿੱਤਾ ਜਾ ਸਕਦਾ ਹੈ। ਥੋੜ੍ਹੇ ਕੂੜੇ ਨੂੰ ਸੀਲ ਬੰਦ ਕਰਕੇ ਵੀ ਦਫ਼ਨ ਕੀਤਾ ਜਾ ਸਕਦਾ ਹੈ। ਜ਼ਹਿਰੀਲੇ ਪੌਦਿਆਂ ਵਾਲੇ ਖੇਤ ਦੀ ਮਿੱਟੀ ਨੂੰ ਮੁੜ ਤੋਂ ਸੂਰਜਮੁਖੀ ਦੇ ਬੀਜ ਬੀਜ ਕੇ ਸਫ਼ਾਈ ਵੀ ਕੀਤੀ ਜਾਣੀ ਜ਼ਰੂਰੀ ਹੈ।
-ਮੋਬਾਈਲ- 97806-67686
ਰੇਡੀਓ ਐਕਟਿਵ ਤੱਤ ਸੋਖ ਲੈਂਦਾ ਹੈ-ਸੂਰਜਮੁਖੀ
ਰੇਡੀਓ ਐਕਟਿਵ ਤੱਤ ਸੋਖ ਲੈਂਦਾ ਹੈ-ਸੂਰਜਮੁਖੀ
ਅਜੀਤ ਡੈਸਕ
02-08-2026